ਪਠਾਨਕੋਟ, 2 ਮਾਰਚ (ਪੰਜਾਬ ਪੋਸਟ ਬਿਊਰੋ) – ਨਹਿਰੂ ਯੂਵਾ ਕੇਂਦਰ ਸੰਗਠਨ ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵਲੋ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਦੁਨੇਰਾ ਵਿਖੇ ਆਯੋਜਿਤ ਰਾਜ ਪੱਧਰੀ ਸੱਤ ਰੋਜ਼ਾ ਸਾਹਸਿਕ ਕੈਂਪ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਟ੍ਰੇਨਿੰਗ ਦੇ ਬਾਅਦ ਸਨਮਾਨ ਸਮਾਰੋਹ ਦਾ ਆਯੋਜਨ ਕੈਂਪ ਕਮਾਂਡਰ ਤੇ ਜ਼ਿਲ੍ਹਾ ਯੂਥ ਕੋ-ਆਡੀਨੇਟਰ ਬਿਕਰਮ ਸਿੰਘ ਗਿੱਲ ਅਤੇ ਸੈਮਸਨ ਮਸੀਹ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਇਸ ਸਮਾਰੋਹ ਵਿੱਚ ਨਹਿਰੂ ਯੁਵਾ ਸੰਗਠਨ ਦੇ ਸਟੇਟ ਡਾਇਰੈਕਟਰ ਪੰਜਾਬ ਐਸ.ਐਨ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸ਼ਮਾ ਰੋਸ਼ਨ ਕਰਨ ਉਪਰੰਤ ਸਮਾਰੋਹ ਦੀ ਸ਼ੁਰੂਆਤ ਕੀਤੀ।ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਸਮਾਰੋਹ ਦੌਰਾਨ ਸੱਤ ਰੋਜ਼ਾ ਸਾਹਸਿਕ ਕੈਂਪ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਨੇ ਸਟੇਟ ਡਾਇਰੈਕਟਰ ਐਸ.ਐਨ ਸ਼ਰਮਾ ਨਾਲ ਕੈਂਪ ਵਿੱਚ ਕੀਤੀਆਂ ਗਈਆਂ ਗਤੀਵਿਧੀਆਂ ਦੇ ਸਬੰਧ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ।ਕੈਂਪ ਕਮਾਂਡਰ ਬਿਕਰਮ ਸਿੰਘ ਗਿੱਲ ਨੇ ਐਸ.ਐਨ ਸ਼ਰਮਾ ਦਾ ਇਸ ਕੈਂਪ ਵਿੱਚ ਪਹੁੰਚਣ ‘ਤੇ ਉਨ੍ਹਾਂ ਦਾ ਸਵਾਗਤ ਕਰਦੇ ਹੋਇਆ ਦੱਸਿਆ ਕਿ ਇਸ ਸੱਤ ਰੋਜ਼ਾ ਕੈਂਪ ਵਿੱਚ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਹੁਸ਼ਿਆਰਪੁਰ, ਜਲੰਧਰ, ਫਾਜਿਲਕਾ, ਕਪੂਰਥਲਾ ਦੇ ਵੱਖ ਵੱਖ ਯੂਥ ਕਲੱਬਾਂ ਦੇ 75 ਨੌਜਵਾਨਾਂ ਨੇ ਹਿੱਸਾ ਲਿਆ।ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਨੌਜਵਾਨਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਸਾਹਸਿਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਵਿੱਚ ਨੌਜਵਾਨਾਂ ਨੂੰ ਅਪਾਤਕਾਲ ਸਥਿਤੀਆਂ ਨਾਲ ਨਿਪਟਨਾ, ਵੈਲੀ ਕਰਾਸਿੰਗ, ਰਿਵਰ ਕ੍ਰਾਸਿੰਗ, ਰਾਕ ਕਲਾਈਮਿੰਗ, ਟ੍ਰੈਕਿੰਗ, ਆਦਿ ਦੀ ਟ੍ਰੇਨਿੰਗ ਦਿੱਤੀ ਗਈ।
ਸਟੇਟ ਡਾਇਰੈਕਟਰ ਐਸ.ਐਨ ਸ਼ਰਮਾ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਇਸ ਤਰ੍ਹਾਂ ਦੇ ਸਾਹਸਿਕ ਕੈਂਪ ਲਗਾਉਣ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਕਿਸੇ ਵੀ ਆਪਦਾ ਦੇ ਸਮੇਂ ਵਿੱਚ ਦੇਸ਼ ਸੇਵਾ ਲਈ ਤਿਆਰ ਕਰਨਾ ਹੈ।ਸਮਾਰੋਹ ਦੇ ਦੌਰਾਨ ਰਾਜ ਪੱਧਰੀ ਕੈਂਪ ਵਿੱਚ ਵਧੀਆ ਟ੍ਰੇਨਿੰਗ ਹਾਸਲ ਕਰਨ ਵਾਲੇ ਨੌਜਵਾਨਾਂ ਵਿੱਚ ਜ਼ਿਲਾ ਪਠਾਨਕੋਟ ਦੇ ਰਾਕੀ ਮਹਿਰਾ ਅਤੇ ਜਲੰਧਰ ਦੀ ਪੂਜਾ ਨੂੰ ਵੈਸਟ ਕੈਂਪਰ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਹੋਰ ਗਤੀਵਿਧੀਆ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਆਖੀਰ ਵਿੱਚ ਜ਼ਿਲ੍ਹਾ ਯੂਥ ਕੋ-ਆਡੀਨੇਟਰ ਸੈਮਸਨ ਮਸੀਹ ਵਲੋਂ ਰਾਜ ਨਿਰਦੇਸ਼ਕ ਅਤੇ ਹੋਰ ਕੈਂਪ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਗੁਰਦੇਵ ਸਿੰਘ, ਸੰਕੁਤਲਾ, ਸਮੁਨ, ਆਸ਼ਾ ਭਗਤ ਆਦਿ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …