ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲ੍ਹੇ ਵਿਚ 18 ਤੋਂ 19 ਸਾਲ ਦੇ ਨੌਜਵਾਨਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਬਤੌਰ ਵੋਟਰ ਰਜਿਸਟਰ ਕਰਨ ਵਾਸਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਹਰੇਕ ਵਿਧਾਨ ਸਭਾ ਹਲਕੇ ਵਿਚ ਕੈਂਪ ਲਗਾ ਕੇ ਇੰਨਾਂ ਨੌਜਵਾਨਾਂ ਤੇ ਮੁਟਿਆਰਾਂ ਨੂੰ ਮੌਕੇ ’ਤੇ ਹੀ ਵੋਟਰ ਬਣਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦੇ ਵਧੀਕ ਜਿਲ੍ਹਾ ਚੋਣ ਅਧਿਕਾਰੀ ਸੁਭਾਸ਼ ਚੰਦਰ ਵਧੀਕ ਡਿਪਟੀ ਕਮਿਸ਼ਨਰ ਨੇ ਆਮ ਜਨਤਾ/ ਓਵਰਸੀਜ ਨਾਗਰਿਕਾਂ ਦੇ ਨਾਲ-ਨਾਲ 18-19 ਤੋਂ ਸਾਲ ਦੇ ਨਵਯੁਵਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾਉਣ।
ਉਨਾਂ ਦੱਸਿਆ ਕਿ ਜਿਹਨਾਂ ਨੌਜੁਵਾਨਾਂ ਅਤੇ ਲੜਕੀਆਂ ਦੀ ਉਮਰ 1 ਜਨਵਰੀ 2018 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ ਅਤੇ ਹੁਣ ਤੱਕ ਉਹਨਾ ਦੀ ਵੋਟ ਨਹੀਂ ਬਣੀ, ਉਹ ਲੱਗ ਰਹੇ ਵਿਸ਼ੇਸ਼ ਕੈਂਪਾਂ ਜਾਂ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਪੋਰਟਲ ’ਤੇ ਆਨਲਾਈਨ ਫਾਰਮ ਨੰਬਰ 6 ਭਰ ਕਰਕੇ ਜਾਂ ਆਫਲਾਈਨ ਫਾਰਮ ਨੰਬਰ 6 ਆਪ ਦੇ ਪੋਲਿੰਗ ਬੂਥ ਵਿੱਚ ਨਿਯੁੱਕਤ ਬੀ.ਐਲ.ਓ ਨੂੰ ਜਾਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਨੂੰ ਜਮਾਂ ਕਰਵਾ ਸਕਦੇ ਹਨ।
ਉਨਾਂ ਦੱਸਿਆ ਕਿ ਉਹ ਓਵਰਸੀਜ਼ ਵੋਟਰ ਵਜੋਂ ਆਪਣਾ ਨਾਂਅ ਦਰਜ ਕਰਵਾਉਣ ਲਈ ਵੋਟ ਫਾਰਮ ਨੰਬਰ 6 ਏ ਭਰਕੇ ਸਮੇਤ ਪਾਸ ਪੋਰਟ ਸਾਈਜ਼ ਦੀ ਖੁੱਦ ਤਸਦੀਕ ਫੋਟੋ ਨੱਥੀ ਕਰਕੇ ਡਾਕ ਰਾਹੀਂ ਸਬੰਧਤ ਈ.ਆਰ.ਓਜ਼, ਜਿਥੇ ਤੁਹਾਡੀ ਰਿਹਾਇਸ਼ ਨੂੰ ਭੇਜ ਸਕਦੇ ਹੋ ਜਾਂ ਸਬੰਧਤ ਈ.ਆਰ.ਓ ਦੇ ਦਫ਼ਤਰ ਵਿਖੇ ਵੀ ਜਮਾਂ ਕਰਵਾਏ ਜਾ ਸਕਦੇ ਹਨ।
Check Also
ਨਵੇਂ ਸਾਲ ਦੀ ਆਮਦ ‘ਤੇ ਜਿਲ੍ਹਾ ਬਾਰ ਐਸੋਸੀਏਸ਼ਨ ਨੇ ਕਰਵਾਇਆ ਧਾਰਮਿਕ ਸਮਾਗਮ
ਸੰਗਰੂਰ, 11 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਅਦਾਲਤੀ ਕੰਪਲੈਕਸ ਵਿਖੇ ਹਰ ਸਾਲ ਦੀ ਤਰ੍ਹਾਂ …