ਸਮਰਾਲਾ, 19 ਮਾਰਚ (ਪੰਜਾਬ ਪੋਸਟ- ਕੰਗ) – ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰਤਾਗੱਦੀ ਦਿਵਸ ਨੂੰ ਮੁੱਖ ਰੱਖਦੇ ਹੋਏ
ਨੌਜਵਾਨਾਂ ਅਤੇ ਸਮੂਹ ਸੰਗਤ ਵੱਲੋਂ ਠੰਡੇ ਗੰਨੇ ਦੇ ਰਸ ਦਾ ਲੰਗਰ ਲਗਾਇਆ ਗਿਆ।ਗੁਰਮੀਤ ਸਿੰਘ ਢੀਂਡਸਾ, ਪ੍ਰਧਾਨ ਸਰਬਜੀਤ ਸਿੰਘ ਪਪੜੌਦੀ, ਫਤਿਹ ਸਿੰਘ ਦਹਿੜੂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਨੇ ਗੰਨੇ ਦੇ ਰਸ ਦਾ ਲੰਗਰ ਲਗਾ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਗੁਰਦੁਆਰਾ ਸਾਹਿਬ ਵਿਚ ਆਈ ਸੰਗਤ ਨੂੰ ਸ਼ਰਧਾ ਭਾਵਨਾ ਨਾਲ ਲੰਗਰ ਛਕਾਇਆ ਗਿਆ।ਇਸ ਸਮੇਂ ਭਾਈ ਹਰਦੀਪ ਸਿੰਘ, ਧਰਮਜੀਤ ਸਿੰਘ, ਬਲਰਾਜ ਯੂ.ਐਸ.ਏ, ਦੀਪਾ ਢੀਂਡਸਾ, ਜਗਦੀਪ, ਸੁਖਦੀਪ, ਬੂਟਾ ਚਾਪੜਾ, ਲਾਡੀ ਯੂੀ.ਕੇ, ਦਵਿੰਦਰ ਵਰਮਾ, ਹਾਕਮ ਬੇਗੋਵਾਲ, ਵਿੱਕੀ ਬੇਗੋਵਾਲ, ਗੋਗੀ ਬਿਲਾਸਪੁਰ, ਹਨੀਪਾਲ ਮਾਜਰਾ, ਵਿੱਕੀ ਵਡੇਰਾ, ਡਾ. ਬਰਿੰਦਰ ਆਦਿ ਨੇ ਸ਼ਰਧਾ ਤੇ ਉਤਸ਼ਾਹ ਨਾਲ ਸੇਵਾ ਕੀਤੀ ਅਤੇ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media