ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਊਰੋ) – ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਤੇ ਜਨਰਲ ਸਕੱਤਰ ਭਾਈ ਪਰਮਜੀਤ ਸਿੰਘ ਜਿਜੇਆਣੀ ਨੇ ਜਾਰੀ ਬਿਵਆਨ ਰਾਹੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਈ ਗੁਰਬਖਸ਼ ਸਿੰਘ ਠੱਸਕਾ ਅਲੀ ਦੇ ਦੁਸਿਹਰੇ `ਤੇ ਅੰਬਾਲੇ ਦੇ ਗੁਰੂਦੁਆਰਾ ਦਸਵੀਂ ਪਾਤਸ਼ਾਹੀ ਲਖਨੌਰ ਸਾਹਿਬ ਵਿਖੇ ਹੋ ਰਹੇ ਸਮਾਗਮ ਵਿੱਚ ਸਮੂਹ ਸੰਗਤਾਂ ਨੂੰ ਪਾਰਟੀਬਾਜੀ, ਧੜੇਬੰਦੀ ਅਤੇ ਧਰਮਾਂ ਦੀ ਰਾਜਨੀਤੀ ਤੋਂ ਉਪਰ ਉਠ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।ਭਾਈ ਗੁਰਬਖਸ਼ ਸਿੰਘ ਨੂੰ ਕੌਮੀ ਸ਼ਹੀਦ ਐਲਾਨਦਿਆਂ ਉਨਾਂ ਕਿਹਾ ਕਿ ਇਸ ਸ਼ਹਾਦਤ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਹ ਪੱਧਰਾ ਹੋ ਗਿਆ ਹੈ ਅਤੇ ਇਹ ਸ਼ਹਾਦਤ ਅਜਾਈਂ ਨਹੀ ਜਾਵੇਗੀ ।
ਭਾਈ ਮੋਹਕਮ ਸਿੰਘ ਨੇ ਕਿਹਾ ਕਿ ਭਾਈ ਗੁਰਬਖਸ਼ ਸਿੰਘ ਦੇ ਦੁਸਿਹਰੇ `ਤੇ ਸਮੂਹ ਧਾਰਮਿਕ, ਸਮਾਜਿਕ ਤੇ ਰਾਜਨੀਤਕ ਪਾਰਟੀਆਂ ਵੱਡੀ ਗਿਣਤੀ ਵਿੱਚ ਪੁੱਜਣ ਤਾਂ ਕਿ ਸਰਕਾਰਾਂ ਨੂੰ ਅਹਿਸਾਸ ਕਰਵਾਇਆ ਜਾ ਸਕੇ ਸਿੱਖ ਪੰਥ ਜਾਗਦਾ ਹੈ ਤੇ ਆਪਣੇ ਹੱਕਾਂ ਲਈ ਦ੍ਰਿੜ ਹੈ।ਉਹਨਾਂ ਕਿਹਾ ਕਿ ਪੰਥ ਵਿੱਚ ਸ਼ਹੀਦੀਆ ਦਾ ਦੌਰ ਕੋਈ ਨਵਾਂ ਨਹੀ ਹੈ, ਸਗੋ ਸਦੀਆ ਤੋ ਇਹ ਪਰੰਪਰਾ ਚੱਲਦੀ ਆਈ ਹੈ ਤੇ ਦੁਨੀਆ ਦੇ ਇਤਿਹਾਸ ਵਿੱਚ ਸਭ ਤੋ ਵੱਧ ਸ਼ਹਾਦਤਾਂ ਸਿੱਖ ਪੰਥ ਵਲੋਂ ਆਪਣੇ ਅਕੀਦੇ ਵਾਸਤੇ ਨਹੀ, ਸਗੋ ਦੂਜੇ ਧਰਮਾਂ ਦੇ ਅਕੀਦੇ ਨੂੰ ਬਚਾਉਣ ਵਾਸਤੇ ਹੋਈਆ ਹਨ। ਉਹਨਾਂ ਕਿਹਾ ਕਿ ਸਿੱਖ ਪੰਥ ਸਾਂਝੀਵਾਲਤਾ ਦਾ ਪ੍ਰਤੀਕ ਹੈ ਅਤੇ ਪੰਥ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀ ਸਗੋ ਗੁਰੂ ਸਾਹਿਬ ਨੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਹੈ।ਉਹਨਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਠੱਸਕਾ ਅਲੀ ਨੇ ਵੀ ਸ਼ਹਾਦਤ ਆਪਣੇ ਕਿਸੇ ਨਿੱਜੀ ਕਾਜ ਵਾਸਤੇ ਨਹੀ ਸਗੋ ਬੰਦੀ ਸਿੰਘਾਂ ਦੀ ਰਿਹਾਈ ਦੇ ਕੌਮੀ ਕਾਜ਼ ਲਈ ਦਿੱਤੀ ਹੈ ਜਿਸ ਲਈ ਸਮੁੱਚਾ ਪੰਥ ਉਸ ਨੂੰ ਨਤਮਸਤਕ ਹੰੁਦਾ ਹੈ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …