Monday, August 10, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤਿ ਪੁਰਬ ਸ਼ਰਧਾ ਨਾਲ ਮਨਾਇਆ

ਨਵੀਂ ਦਿੱਲੀ, 29 ਮਾਰਚ (ਪੰਜਾਬ ਪੋਸਟ ਬਿਊਰੋ) – ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤ ਪੁਰਬ ਦਿੱਲੀ ਸਿੱਖ PPN29030210803ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਤੀ 16 ਚੇਤ ਨਾਨਕਸ਼ਾਹੀ ਸੰਮਤ 550 ਨੂੰ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਬਾਲਾ ਸਾਹਿਬ ਵਿਖੇ ਬੜੀ ਸ਼ਰਧਾ ਪੁੂਰਵਕ ਮਨਾਇਆ ਗਿਆ। ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤਕ ਵਿਸ਼ੇਸ਼ ਦੀਵਾਨ ਸਜਾਏ ਗਏ।ਜਿਸ ਦੌਰਾਨ ਪੰਥ ਪ੍ਰਸਿੱਧ ਰਾਗੀ ਜਥਿਆਂ, ਢਾਡੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਤੇ ਢਾਡੀ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਕਵੀ ਸੱਜਣਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਗੁਰੂ ਜਸ ਗਾਇਨ ਕੀਤਾ।
ਇਸ ਸਮੇਂ ਕਮੇਟੀ ਮੈਂਬਰ ਤਰਵਿੰਦਰ ਸਿੰਘ ਮਾਰਵਾਹ ਅਤੇ ਸਾਬਕਾ ਮੈਂਬਰ ਕੁਲਦੀਪ ਸਿੰਘ ਭੋਗਲ ਨੇ ਵੀ ਹਾਜ਼ਰੀ ਭਰੀ।ਸਟੇਜ ਸਕੱਤਰ ਦੀਆਂ ਸੇਵਾਵਾਂ ਕਮੇਟੀ ਮੈਂਬਰ ਜਤਿੰਦਰ ਪਾਲ ਸਿੰਘ ਗੋਲਡੀ, ਸਾਬਕਾ ਮੈਂਬਰ ਗੁਰਵਿੰਦਰ ਪਾਲ ਸਿੰਘ ਅਤੇ ਪਰਮਜੀਤ ਸਿੰਘ ਕੰਧਾਰੀ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈਆਂ।ਗੋਲਡੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੇ ਸਵਾ ਪੰਜ ਸਾਲ ਦੀ ਉਮਰ ’ਚ ਗੁਰਗੱਦੀ `ਤੇ ਬੈਠ ਕੇ ਸਿੱਖੀ ਲਹਿਰ ਦੀ ਜੋ ਸੇਵਾ ਸੰਭਾਲ ਅਤੇ ਅਗਵਾਈ ਕੀਤੀ ਅਤੇ ਢਾਈ ਸਾਲ ਜਿਸ ਤਰ੍ਹਾਂ ਸਿੱਖ ਸਿਧਾਂਤਾਂ ’ਤੇ ਦ੍ਰਿੜ੍ਹ ਰਹਿ ਕੇ ਜਗਤ ਜਲੰਦੇ ਨੂੰ ਆਤਮਿਕ ਅਤੇ ਸਰੀਰਿਕ ਰੋਗਾਂ ਤੋਂ ਨਿਵਿਰਤ ਕਰਦੇ ਰਹੇ ਉਸ ਨਾਲ ਇਹ ਪ੍ਰਗਟ ਹੋ ਗਿਆ ਕਿ ਗੁਰੂ ਘਰ ਦੀ ਜੋ ਜੋਤਿ 72 ਸਾਲ ਦੀ ਉਮਰ ’ਚ ਗੁਰੂ ਅਮਰਦਾਸ ’ਚ ਪ੍ਰਗਟ ਹੋ ਰਹੀ ਹੈ, ਉਹੀ ਇਲਾਹੀ ਜੋਤ ਸਵਾ ਪੰਜ ਸਾਲ ਦੇ ਬਾਲਾ ਪ੍ਰੀਤਮ ’ਚ ਪ੍ਰਵੇਸ ਹੋ ਕਿ ਸਿੱਖ ਪਰੰਪਰਾ ਦੀ ਅਗਵਾਈ ਕਰ ਰਹੀ ਹੈ।
ਕਈ ਇਤਿਹਾਸਕਾਰ ਲਿਖਦੇ ਹਨ ਆਪ ਜੀ ਦੀਆਂ ਬਚਪਨ ਦੀ ਕਈ ਕ੍ਰਿਆਵਾਂ ਗੁਰੂ ਨਾਨਕ ਦੇਵ ਜੀ ਦੇ ਬਾਲਪਨ ਨਾਲ ਮੇਲ ਖਾਂਦੀਆਂ ਸਨ।ਇਹੀ ਕਾਰਨ ਹੈ ਕਿ ਜਦੋਂ ਆਪ ਨੇ ਗੁਰੂ ਗੱਦੀ ਸੰਭਾਲੀ ਤਾਂ ਇੱਕ ਪਾਸੇ ਵੱਡਾ ਭਰਾ ਰਾਮਰਾਇ ਗੁਰੂ ਗੱਦੀ ਨਾ ਮਿਲਣ ਕਰਕੇ ਆਪ ਜੀ ਦਾ ਵਿਰੋਧੀ ਹੋ ਗਿਆ ਤੇ ਦੂਜੇ ਪਾਸੇ ਮੁਗਲ ਸਲਤਨਤ ਪਹਿਲਾਂ ਹੀ ਗੁਰੂ ਘਰ ਦੀ ਵੈਰੀ ਸੀ।ਪਰ ਫਿਰ ਵੀ ਆਪ ਨੇ ਆਪਣੀ ਧਰਮ ਪ੍ਰਚਾਰ ਦੀ ਪ੍ਰਕ੍ਰਿਆ ’ਚ ਕੋਈ ਵਿਘਨ ਨਹੀਂ ਪੈਣ ਦਿੱਤਾ।ਉਨ੍ਹਾਂ ਦੀ ਲੋਕਾਈ ਨੂੰ ਬਹੁਤ ਵੱਡੀ ਦੇਣ ਹੈ।ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ ’ਚ ਹਾਜਰੀ ਭਰੀਆਂ ਅਤੇ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਅਤੇ ਸਹਿਯੋਗੀਆਂ ਨੇ ਸੰਗਤਾਂ ਨੂੰ ਨਾਮ ਸਿਮਰਨ ਕਰਵਾਇਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply