ਧੂਰੀ, 23 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਇਲਾਕੇ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਸਰਵ ਭਾਰਤੀ ਸੇਵਾ ਸੰਮਤੀ ਧੂਰੀ ਵੱਲੋਂ ਪ੍ਰਧਾਨ ਖਰੈਤੀ ਰਾਮ ਬਾਂਸਲ ਦੀ ਅਗੁਵਾਈ ਵਿੱਚ ਬਿਊਟੀ ਪਾਰਲਰ ਦਾ ਨਵਾਂ ਕੋਰਸ ਸ਼ੁਰੂ ਕੀਤਾ ਗਿਆ।ਜਨਰਲ ਸਕੱਤਰ ਪਿਆਰ ਚੰਦ ਸੰਖਿਆਨ ਨੇ ਦੱਸਿਆ ਕਿ ਲੜਕੀਆਂ ਨੂੰ ਆਤਮ-ਨਿਰਭਰ ਬਨਾਉਣ ਲਈ ਸੰਸਥਾ ਵੱਲੋਂ ਇਹ ਕੋਰਸ ਮੁਫਤ ਸ਼ੁਰੂ ਕਰਵਾਇਆ ਗਿਆ ਹੈ ਅਤੇ ਇਹ ਕੋਰਸ ਕਰਨ ਤੋਂ ਬਾਅਦ ਲੜਕੀਆਂ ਸਵੈ ਰੋਜਗਾਰ ਦੇ ਮੌਕੇ ਖੁਦ ਪੈਦਾ ਕਰਨ ਸਕਦੀਆਂ ਹਨ। ਉਹਨਾਂ ਦੱਸਿਆ ਕਿ ਇਸ ਕੋਰਸ ਲਈ ਤਜ਼ੱਰਬੇਕਾਰ ਸਟਾਫ ਨਿਯੁੱਕਤ ਕੀਤਾ ਗਿਆ ਹੈ।ਇਸ ਮੌਕੇ ਸਤੀਸ਼ ਕੁਮਾਰ, ਭਾਰਤ ਭੂਸ਼ਣ, ਯਸ਼ਪਾਲ ਕਾਂਸਲ, ਪੂਰਨ ਚੰਦ ਸਿੰਗਲਾ, ਗਿਆਨ ਚੰਦ ਗਰਗ, ਟੇਕ ਬਹਾਦਰ, ਸੁਖਵਿੰਦਰ ਸ਼ਰਮਾ, ਪਰਦੀਪ ਮਿੱਤਲ, ਹਰਜੀਤ ਸਿੰਘ ਢਿੱਲੋਂ, ਸ਼ਾਮ ਲਾਲ ਭਗਤ, ਅੰਕੁਸ਼ ਸਿੰਗਲਾ, ਪਿੰਕੀ ਸ਼ਰਮਾ ਅਤੇ ਮੈਡਮ ਅਨੂ ਬਾਲਾ ਆਦਿ ਵੀ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media