Thursday, August 13, 2026

ਕੌਮੀ ਸੜਕ ਸੁਰੱਖਿਆ ਸਪਤਾਹ ਦੇ ਪਹਿਲੇ ਦਿਨ ਟ੍ਰੈਫਿਕ ਪੁਲਿਸ ਵਲੋ ਮੋਟਰਸਾਈਕਲ ਰੈਲੀ ਦਾ ਆਯੋਜਨ

PPN2304201813ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਹਰ ਸਾਲ ਦੀ ਤਰਾਂ ਕੌਮੀ ਸੜਕ ਸੁਰਖਿਆ ਸਪਤਾਹ 23 ਤੋ 30 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ।ਇਸ ਹਫਤੇ ਦੌਰਾਨ ਟ੍ਰੈਫਿਕ ਪੁਲਿਸ ਵੱਲੋ ਸ਼ਹਿਰ ਵਾਸੀਆਂ ਨੂੰ ਸੁਚਾਰੂ ਟ੍ਰੈਫਿਕ ਮੁੱਹਈਆ ਕਰਾਉਣ ਅਤੇ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਤੇ ਸਿਖਿਅਤ ਕਰਨ ਲਈ ਪਹਿਲੇ ਦਿਨ ਟ੍ਰੈਫਿਕ ਪੁਲਿਸ ਵੱਲੋ ਇਕ ਮੋਟਰ ਸਾਇਕਲ ਰੈਲੀ ਦਾ ਆਯੋਜਨ ਕੀਤਾ ਗਿਆ।
ਕਮਿਸ਼ਨਰ ਪੁਲਿਸ ਐਸ.ਐਸ.ਸ੍ਰੀਵਾਸਤਵ ਆਈ.ਪੀ.ਐਸ ਦੇ ਨਿਰਦੇਸ਼ਾਂ ਤਹਿਤ ਮਾਨਯੋਗ ਅਮਰੀਕ ਸਿੰਘ ਪਵਾਰ ਡੀ.ਸੀ.ਪੀ ਅਤੇ ਗੋਰਵ ਤੁਰਾ ਏ.ਡੀ.ਸੀ.ਪੀ ਟੈ੍ਰਫਿਕ ਨੇ ਇਸ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਰੈਲੀ ਵਿੱਚ ਸ਼ਾਮਿਲ ਟੈ੍ਰਫਿਕ ਕਰਮਚਾਰੀਆ ਨੇ ਟੈ੍ਰਫਿਕ ਨਿਯਮਾਂ ਸਬੰਧੀ ਬੈਨਰ ਹੱਥ ਵਿੱਚ ਫੜੇ ਹੋਏ ਸਨ, ਜੋ ਆਮ ਪਬਲਿਕ ਨੂੰ ਟੈ੍ਰਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਸੁਨੇਹਾ ਦੇ ਰਹੇ ਸਨ।ਇਹ ਰੈਲੀ ਸਹਿਰ ਦੇ ਵੱਖ-ਵੱਖ ਚੌਂਕਾਂ ਤੋ ਹੰੁਦੀ ਹੋਈ ਵਾਪਿਸ ਟੈ੍ਰਫਿਕ ਦਫਤਰ ਵਿਖੇ ਖਤਮ ਹੋਈ।
ਇਸ ਤੋ ਇਲਾਵਾ ਟੈ੍ਰਫਿਕ ਐਜੂਕੇਸ਼ਨ ਸੈਲ ਵੱਲੋ ਸਕੂਲ਼ਾ ਕਾਲਜਾਂ ਦੇ ਬੱਚਿਆਂ ਨੂੰ ਟੈ੍ਰਫਿਕ ਨਿਯਮਾਂ ਪ੍ਰਤੀ ਸਿਖਿਅਤ ਅਤੇ ਜਾਗਰੂਕ ਕਰਨ ਲਈ ਵੱਖ-ਵੱਖ ਸਕੂਕਾ ਦੇ ਬੱਚਿਆਂ ਦਰਮਿਆਨ ਟੈ੍ਰਫਿਕ ਨਿਯਮਾਂ ਦੇ ਅਧਾਰਿਤ ਇੱਕ ਪੋਸਟਰ ਮੇਕਿੰਗ ਮੁਕਾਬਲਾ ਐਸ.ਐਲ ਭਵਨਜ਼ ਸਕੂਲ ਵਿਖੇ ਕਰਾਇਆ ਗਿਆ।ਇਸ ਮੁਕਾਬਲੇ ਵਿੱਚ ਵਿਦਿਆਰਥਣ ਰੁਪਾਲੀ ਭਵਨਜ਼ ਐਸ.ਐਲ ਸਕੂਲ਼ ਨੇ ਪਹਿਲਾ ਨੰਦਨੀ ਜੈਨ ਡੀ.ਏ.ਵੀ ਪਬਲਿਕ ਸਕੂਲ ਦੂਸਰਾ ਅਤੇ ਜਸਮੀਤ ਕੌਰ ਸ੍ਰੀ ਗੁਰੂੁ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਨੇ ਤੀਸਰਾ ਸਥਾਨ ਹਾਸਲ ਕੀਤਾ।ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਐਸ.ਆਈ ਪਰਮਜੀਤ ਸਿੰਘ ਇੰਚਾਰਜ ਟੈ੍ਰਫਿਕ ਐਜੂਕੇਸ਼ਨ ਸੈਲ ਅਤੇ ਪ੍ਰਿਸੀਪਲ ਮੈਡਮ ਅਨੀਤਾ ਭੱਲਾ ਨੇ ਇਨਾਮ ਤਕਸੀਮ ਕੀਤੇ ਅਤੇ ਬਾਕੀ ਸਮੂਲੀਅਤ ਕਰਨ ਵਾਲੇ ਵਿਦਿਆਰਥੀਆ ਨੂੰ ਸਰਟੀਫੀਕੇਟ ਤਕਸੀਮ ਕੀਤੇ।

PPN2304201812ਇਸ ਮੋਕੇ ਮੈਡਮ ਸੁਖਪ੍ਰੀਤ ਕੌਰ ਹਾਜਰ ਸਨ। ਮੈਡਮ ਮਾਲਾ ਚਾਵਲਾ ਸਰਕਾਰੀ ਸੀ: ਸੈ: ਸਕੂਲ ਛੇਹਰਟਾ ਅਤੇ ਸੰਜੈ ਕੁਮਾਰ ਸੀ: ਸੈ ਸਕੂਲ ਝੀਤਾ ਕਲਾਂ ਨੇ ਜੱਜਾਂ ਦੀ ਭੂਮਿਕਾ ਨਿਭਾਈ।ਇਸ ਤੋ ਇਲਾਵਾ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚ ਟੈ੍ਰਫਿਕ ਨਿਯਮਾਂ ਸਬੰਧੀ ਬੈਨਰ ਅਤੇ ਹੋਰਡਿੰਗ ਲਗਾਏ ਗਏ।ਟੈ੍ਰਫਿਕ ਪੁਲਿਸ ਕਰਮਚਾਰੀਆ ਨੇ ਵੱਖ-ਵੱਖ ਚੌਕਾਂ ਵਿੱਚ ਟੈ੍ਰਫਿਕ ਨਿਯਮਾਂ ਸਬੰਧੀ ਪੈਫਲੇਟ ਆਮ ਪਬਲਿਕ ਵਿੱਚ ਵੰਡ ਕੇ ਟੈ੍ਰਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਸੁਨੇਹਾ ਦਿੱਤਾ।ਗੋਰਵ ਤੁਰਾ ਏ.ਡੀ.ਸੀ.ਪੀ ਟੈ੍ਰਫਿਕ ਨੇ ਸ਼ਹਿਰ ਵਾਸੀਆ ਨੂੰ ਟੈ੍ਰਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਟੈ੍ਰਫਿਕ ਪੁਲਿਸ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।PPN2304201811

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply