ਭੀਖੀ, 3 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਇਥੋਂ ਨੇੜਲੇ ਪਿੰਡ ਸਮਾਓ ਦੇ ਅਤਲਾ ਟੀ-ਪੁਆੰਿੲੰਟ `ਤੇ ਹੋਏ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਨੋਜਵਾਨ
ਦੀ ਮੋਤ ਹੋ ਗਈ ਜਦੋਂ ਕਿ ਇੱਕ ਹੋਰ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਿਹਰ ਲੱਕੜ ਨਾਲ ਭਰੀ ਟਰਾਲੀ ਸਮੇਤ ਆਇਸ਼ਰ ਟਰੈਕਟਰ ਬਰਨਾਲਾ ਵੱਲ ਨੂੰ ਜਾ ਰਿਹਾ ਸੀ ਤਾਂ ਪਿੰਡ ਸਮਾਓ ਦੇ ਅਤਲਾ ਟੀ ਪੁਆਇੰਟ `ਤੇ ਅਤਲਾ ਵੱਲੋਂ ਆ ਰਿਹਾ ਇੱਕ ਮੋਟਰ ਸਾਇਕਲ ਪੀ.ਬੀ 10 ਸੀ.ਐਕਸ 2370 ਟਰੈਕਟਰ ਨਾਲ ਟਕਰਾ ਗਿਆ।ਟਰੈਕਟਰ ਡਰਾਇਵਰ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ ਕਰਦੇ ਹੋਏ ਟਰੈਕਟਰ ਨੂੰ ਦੁਕਾਨ ਦੇ ਗੇਟ ਤੱਕ ਅੰਦਰ ਵਾੜ ਦਿੱਤਾ, ਪ੍ਰੰਤੂ ਫਿਰ ਵੀ ਮੋਟਰਸਾਇਕਲ ਟਰਾਲੀ ਦੇ ਟਾਇਰਾਂ ਥੱਲੇ ਆ ਗਿਆ। ਦੁਰਘਟਨਾ ਵਿੱਚ ਗੁਰਪਿਆਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਹੀਰੋ ਖੁਰਦ ਦੀ ਮੌਕੇ ਤੇ ਹੀ ਮੋਤ ਹੋ ਗਈ।ਜਦੋਂ ਕਿ ਸੇਵਕ ਸਿੰਘ ਪੁੱਤਰ ਬੀਰਾ ਸਿੰਘ ਵਾਸੀ ਹੀਰੋ ਖੁਰਦ ਜ਼ਖਮੀ ਹੋ ਗਿਆ।ਪੁਲਿਸ ਨੇ ਮੋਕੇ `ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕ ਆਪਣੇ ਪਿੱਛੇ ਮਾਪੇ ਤੇ ਪਤਨੀ ਛੱਡ ਗਿਆ ਹੈ।ਉਧਰ ਪਿੰਡ ਵਾਸੀ ਪ੍ਰਗਟ ਸਿੰਘ, ਜਸਪਾਲ ਸਿੰਘ ਆਜ਼ਾਦ, ਗੁਰਮੇਲ ਸਿੰਘ, ਗੁਲਜਾਰ ਸਿੰਘ, ਤੋਗਾ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆ ਕਿਹਾ ਹੈ ਕਿ ਇਥੇ ਆਏ ਦਿਨ ਕੋਈ ਨਾ ਕੋਈ ਦੁਰਘਟਨਾ ਵਾਪਰਦੀ ਰਹਿੰਦੀ ਹੈ ਅਤੇ ਪਿਛਲੇ ਦੋ ਮਹੀਨਿਆਂ ਵਿੱਚ ਹੋਈ ਇਹ ਦੂਸਰੀ ਮੋਤ।ਇਸ ਲਈ ਇੱਥੇ ਅਤਲਾ ਰੋਡ ਅਤੇ ਭੀਖੀ ਧਨੋਲਾ ਸੜਕ `ਤੇ ਸਪੀਡ ਬਰੇਕਰ ਬਣਾਏ ਜਾਣ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media