Thursday, April 23, 2026

ਡਾ. ਲਖਵਿੰਦਰ ਸਿੰਘ ਗਿੱਲ ਬਣੇ ਉਚੇਰੀ ਸਿਖਿਆ ਦੇ ਡਿਪਟੀ ਡਾਇਰੈਕਟਰ

PPN1105201819ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਸਰੂਪ ਰਾਣੀ ਮਹਿਲਾ ਕਾਲਜ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਅਤੇ ਪ੍ਰਮੁੱਖ ਪੰਜਾਬੀ ਸ਼ਾਇਰ ਡਾ. ਲਖਵਿੰਦਰ ਸਿੰਘ ਗਿੱਲ ਨੂੰ ਪੰਜਾਬ ਸਰਕਾਰ ਨੇ ਉਚੇਰੀ ਸਿਖਿਆ ਦਾ ਡਿਪਟੀ ਡਾਇਰੈਕਟਰ ਨਿਯੁੱਕਤ ਕੀਤਾ ਹੈ।
          ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ, ਦੇਵ ਦਰਦ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਡਾ. ਗਿੱਲ ਨੂੰ ਵਧਾਈ ਦਿੱਤੀ ਅਤੇ ਦਸਿਆ ਕਿ ਡਾ. ਲਖਵਿੰਦਰ ਸਿੰਘ ਗਿੱਲ ਪਿਛਲੇ ਦੋ ਦਹਾਕਿਆਂ ਤੋਂ ਇਸੇ ਕਾਲਜ ਵਿਚ ਅਧਿਆਪਨ ਦਾ ਕਾਰਜ ਨਿਭਾਉਦੇ ਰਹੇ ਹਨ।ਐਮ.ਏ ਇੰਗਲਿਸ਼ ਅਤੇ ਪੀ.ਐਚ.ਡੀ ਉਚ ਸਿਖਿਆ ਪ੍ਰਾਪਤ ਡਾ. ਗਿੱਲ ਨੇ ਭਾਰਤੀ ਨਾਟਕ ਉਤੇ ਤਿੰਨ ਪੁਸਤਕਾਂ ਅਤੇ ਇਕ ਪੁਸਤਕ ਪੰਜਾਬੀ ਸ਼ਾਇਰੀ ਦੀ ‘ਤੂੰ ਕਿੳਂੁ ਨਹੀਂ ਬੋਲਦਾ’ ਸਾਹਿਤ ਦੀ ਝੋਲੀ ਪਾਈਆਂ ਹਨ।ਗੁਰਦਾਸਪੁਰ ਜ਼ਿਲੇ ਦੀ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਗਿੱਲਵਾਲੀ ਦੇ ਸਰਕਾਰੀ ਸਕੂਲ ਤੋਂ ਮੁੱਢਲੀ ਵਿਦਿਆ ਪ੍ਰਾਪਤ ਡਾ. ਗਿੱਲ ਇਸ ਉਚ ਵੱਕਾਰੀ ਅਹੁਦੇ ’ਤੇ ਨਿਯੁੱਕਤੀ ਉਨ੍ਹਾਂ ਦੀ ਸਖ਼ਤ ਮੇਹਨਤ ਅਤੇੇ ਵਿਦਿਆ ਪ੍ਰਤੀ ਇਮਾਨਦਾਰਾਨਾ ਪਹੁੰਚ ਦਾ ਸਿੱਟਾ ਹੈ।ਇਸ ਮੌਕੇ ਡਾ. ਪਰਮਿੰਦਰ ਸਿੰਘ, ਡਾ. ਕਸ਼ਮੀਰ ਸਿੰਘ, ਮਲਵਿੰਦਰ, ਹਰਜੀਤ ਸਿੰਘ, ਨਿਰਮਲ ਅਰਪਨ, ਜਗਤਾਰ ਗਿੱਲ, ਡਾ. ਹਰਭਜਨ ਸਿੰਘ ਆਦਿ ਨੇ ਡਾ. ਗਿੱਲ ਨੂੰ ਵਧਾਈ ਦਿੱਤੀ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply