ਮੋਦੀ ਸਰਕਾਰ ਦੀਆਂ ਲੋਕ ਹਿੱਤੂ ਸਕੀਮਾਂ ਸਬੰਧੀ ਕਰਵਾਇਆ ਜਾਣੂ
ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਰਾਜ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਨੇਤਾ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਦੇਸ਼ ਦਾ ਸਭ ਤੋਂ ਪੁਰਾਣਾ ਅਤੇ ਮਜ਼ਬੂਤ ਅਟੁੱਟ ਗਠਬੰਧਨ ਹੈ ਅਤੇ ਇਹ ਨੁੰਹ-ਮਾਸ ਦਾ ਰਿਸ਼ਤਾ ਹੈ।ਉਨ੍ਹਾਂ ਨੇ ਅਕਾਲੀ-ਭਾਜਪਾ ਵਰਕਰਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀਆਂ ਲੋਕ ਹਿੱਤੂ ਸਕੀਮਾਂ ਦਾ ਪਿੰਡ ਤੇ ਮੁਹੱਲਾ ਪੱਧਰ ’ਤੇ ਲਾਭਪਾਤਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਕਮਾਨ ਸੰਭਾਲਣ ਦਾ ਹੋਕਾ ਵੀ ਦਿੱਤਾ। 
ਪਿੰਡ ਅਜਨਾਲਾ ਵਿਖੇ ਪ੍ਰਸ਼ੋਤਮ ਲਾਲ ਰਮਦਾਸ, ਆਨੰਦ ਸ਼ਰਮਾ, ਹਰਦਿਆਲ ਸਿੰਘ ਭਿੰਡੀ ਔਲਖ, ਬੱਬੂ ਜਸਰਾਊਰ, ਨਰਿੰਦਰ ਕੌਰ, ਸੈਮਸਨ ਬੱਬਲੂ ਚਮਿਆਰੀ, ਬਲਜਿੰਦਰ ਸਿੰਘ ਨਿਪਾਲ, ਬਾਊ ਰਾਮ ਸ਼ਰਨ ਪ੍ਰਾਸ਼ਰ, ਅਮਰਜੀਤ ਸੋਨੀ ਦੀ ਸਾਂਝੀ ਪ੍ਰਧਾਨਗੀ ਹੇਠ ਕਰਵਾਈ ਗਈ ਵਰਕਰ ਰੈਲੀ ਨੂੰ ਸੰਬੋਧਨ ਕਰਦਿਆਂ ਛੀਨਾ ਨੇ ਐਲਾਨ ਕੀਤਾ ਕਿ ਅਕਾਲੀ-ਭਾਜਪਾ ਗਠਜੋੜ ਕਦੇ ਵੀ ਨਾ ਟੁੱਟ ਵਾਲਾ ਗਠਬੰਧਨ ਹੈ ਅਤੇ ਗਠਜੋੜ ’ਚ ਦਰਾਰਾਂ ਦੀਆਂ ਸੰਭਾਵਨਾਵਾਂ ਕਾਂਗਰਸ ਤੇ ਵਿਰੋਧੀ ਧਿਰਾਂ ਦੇ ਹੱਥ ਠੋਕਿਆ ਦੀ ਝੂਠੀ ਕਲਪਨਾ ਹੈ।
ਉਨ੍ਹਾਂ ਕਿਹਾ ਕਿ ਵਰਕਰਾਂ ਤੇ ਆਗੂਆਂ ਨੂੰ ਕਿਸੇ ਤਰ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿ ਕੇ ਪ੍ਰਸਤਾਵਿਤ ਹਰੇਕ ਪ੍ਰਕਾਰ ਦੀਆਂ ਚੋਣਾਂ ਤੋਂ ਇਲਾਵਾ ਸਾਲ-2019 ਦੀ ਅਗਾਮੀ ਲੋਕ ਸਭਾ ਚੋਣ ’ਚ ਗਠਜੋੜ ਦੀਆਂ ਜਿੱਤਾਂ ਨੂੰ ਦਰਜ ਕਰਵਾਉਣ ਲਈ ਹੁਣ ਤੋਂ ਹੀ ਬੂਥ ਪੱਧਰ ’ਤੇ ਆਪਣੀਆਂ ਜਿੰਮੇਵਾਰੀਆਂ ਸੰਭਾਲਣ ਲਈ ਬਿਨ੍ਹਾਂ ਦੇਰੀ ਅਗਾਂਹ ਆਉਣਾ ਪਵੇਗਾ।
ਛੀਨਾ ਨੇ ਕਿਹਾ ਕਿ ਪੰਜਾਬ ਵਿਚਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀਆਂ ਚੋਣ ਵਾਅਦਾ ਖਿਲਾਫ਼ੀਆਂ ਅਤੇ ਲੋਕ ਵਿਰੋਧੀ ਨੀਤੀਆਂ ਵਿਰੁੱਧ ਲਹਿਰ ਉਸਾਰਣ ਅਤੇ ਪੇਂਡੂ ਅਤੇ ਸ਼ਹਿਰੀ ਅਕਾਲੀ-ਭਾਜਪਾ ਆਗੂਆਂ ਤੇ ਕਾਰਕੁੰਨਾਂ ਨੂੰ ਉਤਸ਼ਾਹਜਨਕ ਥਾਪੜਾ ਦੇਣ ਹਿੱਤ ਇਨ੍ਹਾਂ ਦੋਹਾਂ ਜ਼ਿਲ੍ਹਿਆਂ ਦੀ ਸਾਂਝੀ ਵਰਕਰ ਰੈਲੀ ਅਗਲੇ ਮਹੀਨੇ ਦੇ ਅੱਧ ’ਚ ਗੁਰੂ ਨਗਰੀ ਵਿਖੇ ਕਰਵਾਈ ਜਾਵੇਗੀ, ਜਿਸਨੂੰ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਇੰਜੀ: ਸ਼ਵੇਤ ਮਲਿਕ ਤੇ ਹੋਰ ਸੀਨੀਅਰ ਲੀਡਰਸ਼ਿਪ ਸੰਬੋਧਨ ਕਰਕੇ ਗਠਜੋੜ ਨੂੰ ਹੋਰ ਮਜਬੂਤ ਕਰਨ ਦਾ ਗੁਰ ਦੇਵੇਗੀ।
ਇਸ ਮੌਕੇ ਗੁਰਪਾਲ ਸਿੰਘ ਮਾਹਲ, ਅਰਵਿੰਦਰ ਸਿੰਘ ਸਹਿੰਸਰਾ, ਰਮੇਸ਼ ਜੈ ਦੁਰਗੇ, ਕੁਲਵੰਤ ਕੌਰ, ਮਾਸਟਰ ਹਰਪ੍ਰੀਤ ਸਿੰਘ, ਜਸਪਾਲ ਸਿੰਘ ਪੰਡੋਰੀ ਲੁਬਾਣਾ, ਨੱਥਾ ਸਿੰਘ ਰਮਦਾਸ, ਪੰਚ ਮਲੂਕ ਸਿੰਘ ਜਸਰਾਊਰ, ਬਲਵੰਤ ਸਿੰਘ ਢੰਡ, ਵਿਜੇ ਵਰਮਾ, ਲਾਭ ਭਿੰਡੀ ਸੈਦਾਂ, ਹਰਚਰਨ ਸਿੰਘ ਬੱਲ ਆਦਿ ਮੌਜੂਦ ਸਨ।
Punjab Post Daily Online Newspaper & Print Media