Thursday, August 13, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਲੱਗਾ ‘ਦੰਦਾਂ ਦੀ ਸਫਾਈ’ ਦਾ ਕੈਂਪ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ‘ਦੰਦਾਂ ਦੀ ਸਫਾਈ’ ਦਾ ਕੈਂਪ ਲਗਾਇਆ PPN1305201802ਗਿਆ।ਕਾਲਜ ਦੇ ਐਨ.ਐਸ.ਐਸ ਯੂਨਿਟ ਨੇ ਦੋ ਵਿਭਾਗ ਪੋਸਟ ਗਰੈਜੂਏਟ ਵਿਭਾਗਾਂ ਕਾਮਰਸ ਅਤੇ ਬਿਜ਼ਨਸ ਐਂਡ ਐਡਮਨੀਸਟੇ੍ਰਸ਼ਨ ਤੇ ਕੌਸਮਟੋਲੌਜੀ ਨਾਲ ਮਿਲ ਕੇ ਲਗਾਏ ਗਏ ਇਸ ਕੈਂਪ ਦੌਰਾਨ ਦੰਦ ਰੋਗਾਂ ਦੇ ਮਾਹਿਰ ਡਾ. ਸ਼ਿਖਾ ਨਯੀਅਰ ਅਤੇ ਡਾ. ਸੁਖਮਨੀ ਦਿਉਰਾ ਨੇ ਦੰਦਾਂ ਦੀ ਮੁਫ਼ਤ ਜਾਂਚ ਕੀਤੀ।ਇਸ ਸਮੇਂ ਇਕ ਵਿਸ਼ੇਸ਼ ਲੈਕਚਰ ਦੌਰਾਨ ਮਾਹਿਰਾਂ ਨੇ ਦੰਦਾਂ ਦੀਆਂ ਵੱਖ-ਵੱਖ ਸਮੱਸਿਆਵਾਂ ਅਤੇ ਉਹਨਾਂ ਦੇ ਉਪਾਅ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਉਨਾਂ ਨੇ ਦੱਸਿਆ ਕਿ ਦੰਦਾਂ ਦੀ ਸਹੀ ਸਫਾਈ ਜਰੂਰੀ ਹੈ, ਅਜਿਹਾ ਨਾ ਕਰਨ `ਤੇ ਦੰਦਾਂ ਵਿੱਚ ਖੋੜਾਂ ਪੈ ਜਾਂਦੀਆਂ ਹਨ ਅਤੇ ਸਮੇਂ ਸਿਰ ਡਾਕਟਰ ਦੀ ਸਲਾਹ ਨਾਲ ਇਲਾਜ ਨਾ ਕਰਵਏ ਜਾਣ `ਤੇ ਦੰਦ ਪੁਟਵਾਉਣੇ ਵੀ ਪੈ ਸਕਦੇ ਹਨ।ਮਾਹਿਰਾਂ ਨੇ ਕਿਹਾ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਸਵੇਰ ਉਠ ਕੇ ਦੰਦਾਂ ਦੀ ਸਫਾਈ ਕਰਨੀ ਬਹੁਤ ਜਰੂਰੀ ਹੈ।ਕੈਂਪ ਦੋਰਾਨ ਕਾਲਜ ਦੇ 150 ਵਿਦਿਆਰਥੀਆਂ ਅਤੇ 50 ਸਟਾਫ ਮੈਂਬਰਾਂ ਦੇ ਦੰਦਾਂ ਦਾ ਮੁਫਤ ਚੈਕਅੱਪ ਕੀਤਾ ਗਿਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਏ ਹੋਏ ਮਹਿਮਾਨਾਂ ਦਾ ਪੌਦੇ ਭੇਟ ਕਰ ਕੇ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਸਿਹਤਮੰਦ ਮੌਖਿਕ ਆਦਤਾਂ ਅਪਣਾਉਣ ਲਈ ਉਤਸ਼ਾਹਿਤ ਕੀਤਾ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply