
ਫਾਜਿਲਕਾ, 11 ਅਗਸਤ (ਵਿਨੀਤ ਅਰੋੜਾ) – ਲੋਕ ਹਿੱਤ ਸਾਂਝਾ ਮੋਰਚਾ ਸ਼ੰਘਰਸ ਕਮੇਟੀ ਮੰਡੀ ਲਾਧੂਕਾ ਦੀ ਮੀਟਿੰਗ ਸਕੱਤਰ ਨਾਨਕ ਚੰਦ ਕੁੱਕੜ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਦੌਰਾਨ ਰੇਲ ਸਬੰਧੀ ਮੰਗਾ ਨੂੰ ਲੇਕੇ ਵੱਖ ਵੱਖ ਮੁੱਦਿਆ ‘ਤੇ ਵਿਚਾਰ ਵਟਾਦਰਾਂ ਕੀਤਾ ਗਿਆ। ਇਸ ਮੌਕੇ ‘ਤੇ ਪੀ. ਆਰ. ਓ ਭਗਵਾਨ ਦਾਸ ਇਟਕਾਨ ਨੇ ਦੱਸਿਆ ਕਿ ਜੋ ਕਿ ਸਾਂਝਾ ਮੋਰਚੇ ਦੀ ਕਮੇਟੀ 2 ਸਾਲਾ ਲਈ ਬਣਾਈ ਗਈ ਸੀ ਉਸ ਦਾ ਸਮਾਂ ਪੂਰਾ ਹੋਣ ਤੇ 17 ਅਗਸਤ ਨੂੰ ਨਵੀ ਕਮੇਟੀ ਦਾ ਗੰਠਨ ਕੀਤਾ ਜਾਵੇਗਾ। ਇਸ ਬਾਬਤ ਸਮੂਹ ਅਹੁਦੇਦਾਰਾ ਨੂੰ ਸੂਚਤ ਕਰ ਦਿੱਤਾ ਗਿਆ।ਉਨ੍ਹਾਂ ਸਾਰੇ ਅਹੁੱਦੇਦਾਰਾ ਨੂੰ ਅਪੀਲ ਕੀਤੀ ਕਿ ਸਵੇਰੇ 11 ਵਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੰਡੀ ਲਾਧੂਕਾ ਵਿਖੇ ਪਹੁੰਚਣ ਦੀ ਕ੍ਰਿਪਾਲਤਾ ਕਰਨ ਤਾਂ ਜੋ ਦਿੱਤੇ ਸਮੇਂ ਮੁਤਾਬਕ ਚੌਣ ਕੀਤੀ ਜਾ ਸਕੇ। ਇਸ ਮੌਕੇ ‘ਤੇ ਸਕੱਤਰ ਨਾਨਕ ਚੰਦ ਕੁੱਕੜ ਤੋਂ ਇਲਾਵਾਂ ਕਾਮਰੇਡ ਤੇਜ਼ਾ ਸਿੰਘ, ਡਾ: ਹਰਵਿੰਦਰ ਸਿੰਘ ਕਾਠਗੜ੍ਹ ਅਤੇ ਅਹੁੱਦੇਦਾਰ ਆਦਿ ਮਾਜ਼ੂਦ ਸਨ।
Punjab Post Daily Online Newspaper & Print Media