ਭੀਖੀ, 24 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਭੀਖੀ ਪੁਲਿਸ ਵੱਲੋ ਇੱਕ ਵਿਅਕਤੀ ਨੂੰ ਨਸ਼ਿਲਿਆਂ ਗੋਲੀਆ ਸਮੇਤ ਗ੍ਰਿਫਤਾਰ ਕੀਤਾ ਹੈ।ਥਾਣਾ ਮੁਖੀ ਅੰਗਰੇਜ਼ ਸਿੰਘ ਹੁੰਦਲ ਨੇ ਦੱਸਿਆ ਕਿ ਗਸਤ ਦੌਰਾਨ ਸਹਾਇਕ ਥਾਣੇਦਾਰ ਭਗਵੰਤ ਸਿੰਘ ਢਿਲੋਂ ਨੇ ਸਮਾਓ ਖੀਵਾ ਰੋਡ ਤੇ ਨਾਲੇ ਦੇ ਪੁੱਲ ਕੋਲ ਬੈਠੇ ਇੱਕ ਵਿਅਕਤੀ ਮਨਪ੍ਰੀਤ ਸਿੰਘ ਮਨੀ ਵਾਸੀ ਸਮਾਓ ਕੋਲੋ 490 ਨਸ਼ੀਲੀਆਂ ਗੋਲੀਆਂ ਟਰਮਾਡੋਲ ਸਮੇਤ ਕਾਬੂ ਕਰਕੇ ਉਸ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।ਇਸ ਤਰ੍ਹਾਂ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਰਿੰਕੂ ਸਿੰਘ ਵਾਸੀ ਭੀਖੀ ਹਾਲ ਆਬਾਦੀ ਸਮਾਓ ਤੋਂ 8 ਬੋਤਲਾ ਨਾਜ਼ਾਇਜ ਸ਼ਰਾਬ ਠੇਕਾ ਹਰਿਆਣਾ ਬਰਾਮਦ ਕਰਕੇ ਉਸ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media