ਪਠਾਨਕੋਟ, 29 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋ ਆਰ.ਐਨ.ਟੀ.ਸੀ.ਪੀ ਪ੍ਰੋਗਰਾਮ ਤਹਿਤ ਜਿਲੇ੍ਹ ਅੰਦਰ ਟੀ.ਬੀ
ਦੇ ਕੇਸ ਲੱਭਣ ਲਈ ਸਟੇਟ ਤੋਂ ਆਈ ਵੈਨ ਨੂੰ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਹਰੀ ਝੰਡੀ ਦੇ ਕੇ ਸਿਵਲ ਹਸਪਤਾਲ ਤੋਂ ਰਵਾਨਾ ਕੀਤਾ।ਇਸ ਮੌਕੇ ਉਨਾਂ ਦੱਸਿਆ ਕਿ ਟੀ.ਬੀ ਦੇ ਐਕਿਟ ਕੇਸ ਲੱਭਣ ਲਈ ਇਹ ਵੈਨ 2 ਜੂਨ 2018 ਤੱਕ ਜਿਲੇ੍ਹ ਅੰਦਰ ਰਹੇਗੀ।ਇਸ ਵੈਨ ਵਿੱਚ ਮਸ਼ੀਨ ਤੋਂ ਇਲਾਵਾ ਪਿ੍ਰੰਟਰ ਮੌਜੂਦ ਹਨ।ਉਨਾਂ ਦੱਸਿਆ ਕਿ ਆਪਣੇ ਰੂਟ ਪਲੈਨ ਮੁਤਾਬਿਕ ਇਹ ਵੈਨ 28 ਮਈ ਨੂੰ ਸਬ-ਜੇਲ੍ਹ, 29 ਮਈ ਨੂੰ ਮਿੰਨੀ ਪੀ.ਐਸ.ਸੀ ਦੁਨੇਰਾ ਪਿੰਡ ਭੰਗੂਰੀ, 30 ਮਈ ਨੂੰ ਆਰ.ਐਸ.ਡੀ ਹਸਪਤਾਲ ਜੁਗਿਆਲ ਸੀ.ਐਚ.ਸੀ ਸੁਜਾਨਪੁਰ, 31 ਮਈ ਨੂੰ ਸੀ.ਐਚ.ਸੀ ਨਰੋਟ ਜੈਮਲ ਸਿੰਘ, ਬਮਿਆਲ, ਜਨਿਆਲ, 1 ਜੂਨ ਨੂੰ ਪੀ.ਐਸ.ਸੀ ਕਥਲੌਰ, ਪੀ.ਐਸ.ਸੀ ਤਾਰਾਗੜ੍ਹ ਅਤੇ ਆਖਰੀ ਦਿਨ 2 ਜੂਨ ਨੂੰ ਸੀ.ਐਚ.ਸੀ ਘਰੋਟਾ ਪਿੰਡ ਜੰਗਲ ਭਵਾਨੀ ਵਿਖੇ ਜਾਵੇਗੀ।ਇਸ ਵੈਨ ਵਿੱਚ ਐਲ.ਟੀ/ ਐਸ.ਟੀ ਐਲ.ਐਸ ਹੋਣਗੇ ਜੋ ਕਿ ਹਰ ਟੈਸਟ ਦੀ ਰਿਪੋਟ ਨੂੰ ਜਿਲਾ੍ਹ ਟੀ.ਬੀ ਅਫਸਰ ਦੀ ਦੇਖ-ਰੇਖ ਵਿੱਚ ਮੋਬਾਇਲ ਵੈਨ ਦੇ ਲੈਬ ਰਜਿਸਟਰ ਵਿੱਚ ਚੜਾਉਣਗੇ।ਉਨਾਂ ਕਿਹਾ ਕਿ ਟੈਸਟ ਕਰਨ ਦੇ ਨਾਲ ਨਾਲ ਲੋਕਾਂ ਨੂੰ ਟੀ.ਬੀ ਦੀ ਬਿਮਾਰੀ, ਲੱਛਣ ਅਤੇ ਬਚਾਓ ਦੇ ਤਰੀਕਿਆਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।ਵਧੇਰੇ ਜਾਣਕਾਰੀ ਲਈ ਜਿਲਾ੍ਹ ਟੀ.ਬੀ ਅਫਸਰ ਡਾ. ਦੀਪਕ ਮਨਹਾਸ ਦੇ ਮੋਬਾਇਲ ਨੰ: 98144-21264 `ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਜਿਲਾ ਟੀ.ਬੀ ਅਫਸਰ ਡਾ. ਦੀਪਕ ਮਨਹਾਸ ਨੇ ਦੱਸਿਆ ਕਿ ਟੀ.ਬੀ ਇਲਾਜਯੋਗ ਹੈ।ਇਸ ਨੂੰ ਸਰਕਾਰੀ ਹਸਪਤਾਲਾਂ ਵਿੱਚ ਉਪਲੱਬਧ ਡਾਟਸ ਕੋਰਸ ਨਾਲ ਪੂਰੀ ਤਰਾਂ੍ਹ ਨਾਲ ਠੀਕ ਕੀਤਾ ਜਾ ਸਕਦਾ ਹੈ।ਟੀ.ਬੀ ਦੀ ਜਾਂਚ ਅਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ।ਉਨਾਂ ਦੱਸਿਆ ਕਿ ਡਾਟਸ ਦਾ ਇਲਾਜ ਸ਼ੂਰੁ ਕਰਦੇ ਹੀ ਟੀ.ਬੀ ਦੇ ਇੰਫੈਕਸ਼ਨ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।ਜਿਸ ਦਾ ਇਲਾਜ 24 ਤੋਂ 27 ਮਹੀਨੀਆਂ ਤੱਕ ਚੱਲਦਾ ਹੈ ਅਤੇ ਇਹ ਸਮਾਂ ਹੋਰ ਵੱਧ ਜਾਂਦਾ ਹੈ ।
ਟੀ.ਬੀ ਬਾਰੇ ਊਨਾਂ ਦੱਸਿਆ ਦੋ ਹਫਤੇ ਤੋਂ ਜ਼ਿਆਦਾ ਖਾਂਸੀ, ਮਿੰਨਾ ਮਿੰਨਾ ਬੁਖਾਰ, ਰਾਤ ਨੂੰ ਤਰੇਲੀਆਂ ਆਉਣੀਆਂ,ਵਜ਼ਨ ਵਿੱਚ ਲਗਾਤਾਰ ਗਿਰਾਵਟ ,ਭੁੱਖ ਨਾ ਲਗੱਣਾ ਆਦਿ ਟੀ.ਬੀ ਦੀ ਬੀਮਾਰੀ ਹੋਣ ਦੇ ਲੱਛਣ ਹਨ।ਇਸ ਮੋਕੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ, ਜਿਲਾ੍ਹ ਐਪੀਡਿਮੋਲੋਜਿਸਟ ਡਾ. ਸੁਨੀਤਾ ਸ਼ਰਮਾ, ਮੈਡੀਕਲ ਅਫਸਰ ਡਾ. ਅਮਨ, ਐਲ.ਟੀ ਸੰਜੀਵ ਕੁਮਾਰ, ਚੀਫ ਫਾਰਮਾਸਿਸਟ ਵਿਦਿਆਧਰ, ਸੁਰਿੰਦਰ ਪਾਲ, ਬਲਵੰਤ ਸਿੰਘ,ਸ਼੍ਰੀ ਜਤਿਨ ਕੁਮਾਰ ਆਦਿ ਹਾਜ਼ਰ ਸਨ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media