Sunday, December 22, 2024

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਬੇਟੀ ਪੜ੍ਹਾਓ, ਬੇਟੀ ਬਚਾਓ ਸਬੰਧੀ ਪ੍ਰੋਗਰਾਮ ਦਾ ਅਯੋਜਨ

ਬਠਿੰਡਾ, 25 ਜੁਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਦੀ ਦੇਖ-ਰੇਖ ਹੇਠ ਜ਼ਿਲ੍ਹਾ PPN2506201801ਪਰਿਵਾਰ ਭਲਾਈ ਅਫ਼ਸਰ ਡਾ: ਗੁਰਦੀਪ ਸਿੰਘ ਦੀ ਪ੍ਰਧਾਨਗੀ `ਚ ਪਿੰਡ ਬੀੜ ਬਹਿਮਣ ਵਿਖੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਬੇਟੀ ਪੜ੍ਹਾਓ, ਬੇਟੀ ਬਚਾਓ ਸਬੰਧੀ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।ਡਾ: ਗੁਰਦੀਪ ਸਿੰਘ ਨੇ ਆਪਣੇ ਸਨੇਹੇ ਵਿੱਚ ਕਿਹਾ ਕਿ ਕੰਨਿਆਂ ਭਰੂਣ ਹੱਤਿਆ ਬਹੁਤ ਵੱਡਾ ਪਾਪ ਹੈ ਜੋ ਕਾਨੂੰਨਣ ਤੌਰ ’ਤੇ ਸਜਾ ਯੋਗ ਅਪਰਾਧ ਹੈ।ਇਸ ਕਲੰਕ ਨੂੰ ਧੋਣ ਲਈ ਸਭਨਾਂ ਨੂੰ ਅੱਗੇ ਆਉਣ ਦੀ ਲੋੜ ਹੈ, ਕਿਉਂਕਿ ਸਮਾਜਿਕ ਬੁਰਾਈਆਂ ਨੂੰ ਅਸੀਂ ਰਲ-ਮਿਲ ਕੇ ਹੀ ਠੱਲ੍ਹ ਪਾ ਸਕਦੇ ਹਾਂ।ਜਿਹੜੀਆਂ ਸਮਾਜਿਕ ਬੁਰਾਈਆਂ ਅਤੇ ਮਾੜੇ ਰੀਤੀ ਰਿਵਾਜ਼ ਔਰਤ ਦੇ ਵਿਰੱੁਧ ਹਨ ਨੂੰ ਖ਼ਤਮ ਕਰਨ ਦੀ ਲੋੜ ਹੈ।ਇਸ ਲਈ ਲੜਕੀਆਂ ਸਮੇੇਂ ਦੇ ਹਾਣੀ ਬਣਾਉਣ ਲਈ ਐਜੂਕੇਸ਼ਨ ਬਹੁਤ ਜ਼ਰੂਰੀ ਹੈ।ਉਨ੍ਹਾਂ ਲੜਕੇ ਅਤੇ ਲੜਕੀ ਵਿਚਲਾਂ ਭੇਦਭਾਵ ਖਤਮ ਕਰਕੇ ਲਿੰਗ ਅਨੁਪਾਤ ਬਰਾਬਰ ਕਰਨ ਦੀ ਅਪੀਲ ਕੀਤੀ।ਉਨ੍ਹਾਂ ਪੀ.ਸੀ.ਪੀ.ਐਨ.ਡੀ.ਟੀ ਐਕਟ ਬਾਰੇ ਵੀ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ।ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਨੇ ਆਪਣੇ ਸੰਦੇਸ਼ ਵਿੱਚ ਮਿਸ਼ਨ ਤੰਦਰੁਸਤ ਪੰਜਾਬ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਰੀਰਕ ਕਸਰਤ ਬਹੁਤ ਜ਼ਰੂਰੀ ਹੈ, ਜੋ ਵਿਅਕਤੀ ਸਵੇਰੇ ਦੀ ਸੈਰ ਕਰਦਾ ਹੈ, ਉਹ ਤੰਦਰੁਸਤ ਜੀਵਨ ਬਤੀਤ ਕਰਦਾ ਹੈ।ਰੁੱਖ ਤੇ ਕੁੱਖ ਬਚਾਉਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ।ਸਮਾਜ ਸੇਵੀ ਗੁਰਸੇਵਕ ਸਿੰਘ ਬੀੜ ਨੇ ਕਿਹਾ ਕਿ ਬੇਟੀ ਬਚਾਉਣ ਲਈ ਬੇਟੀ ਨੂੰ ਪੜ੍ਹਾਇਆ ਜਾਵੇ ਤਾਂ ਜੋ ਆਪਣਾ ਪਰਿਵਾਰ ਚੰਗੀ ਤਰ੍ਹਾਂ ਚਲਾ ਸਕੇ।ਅੱਜ ਵਿਸ਼ਵ ਪੱਧਰ ’ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ।ਕੰਨਿਆਂ ਭਰੂਣ ਹੱਤਿਆ ਲਈ ਔਰਤ ਖੁਦ ਵੀ ਜਿੰਮੇਵਾਰ ਹੈ ਅਤੇ ਔਰਤ ਹੀ ਔਰਤ ਦੀ ਦੁਸ਼ਮਣ ਹੈ।
ਇਸ ਮੌਕੇ ਡਾ: ਪ੍ਰੀਤਮ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਬੱਚਿਆਂ ਦੇ ਮਾਹਿਰ ਡਾ: ਰੋਬਿਨ ਮਹੇਸ਼ਵਰੀ ਨੇ ਦੱਸਿਆ ਕਿ ਜਨਮ ਤੋਂ ਤੁਰੰਤ ਬਾਅਦ ਬੱਚੇ ਨੂੰ ਮਾਂ ਦਾ ਦੁੱਧ ਦੇਣ ਬਾਰੇ ਅਤੇ ਬੱਚੇ ਨੂੰ 6 ਮਹੀਨੇ ਦੀ ਉਮਰ ਤੱਕ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ ਉਸ ਤੋਂ ਬਾਅਦ ਉਪਰੀ ਖੁਰਾਕ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਦਾ ਸਰੀਰਕ ਤੌਰ ’ਤੇ ਸੰਪੂਰਨ ਵਿਕਾਸ ਹੋ ਸਕੇ ਅਤੇ ਤੰਦਰੁਸਤ ਰਹਿ ਸਕਣ।ਡਿਪਟੀ ਮਾਸ ਮੀਡੀਆ ਅਫ਼ਸਰ ਨੇ ਸਟੇਜ ਦਾ ਸੰਚਾਲਣ ਕੀਤਾ ਅਤੇ ਉਨ੍ਹਾਂ 0 ਤੋਂ 5 ਸਾਲ ਤੱਕ ਦੀਆਂ ਬੱਚੀਆਂ ਦੇ ਇਲਾਜ ਲਈ ਮੁਫ਼ਤ ਸਿਹਤ ਸਹੂਲਤ ਅਤੇ ਹੋਰ ਜੱਚਾ-ਬੱਚਾ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ।ਪ੍ਰੋਗਰਾਮ ਦੌਰਾਨ ਜਸਪ੍ਰੀਤ ਕੌਰ ਨੇ ਗੀਤ ਧੀਆਂ ਨਾਲ ਸਰਦਾਰੀ, ਅਰਸ਼ਜੋਤ ਕੌਰ ਨੇ ਬਾਬਲ ਦਾ ਵੇਹੜਾ, ਅਮਰਜੀਤ ਕੌਰ ਨੇ ਕੁੜੀਆਂ ਤਾਂ ਚਿੜ੍ਹੀਆਂ ਨੇ, ਨਵਦੀਪ ਕੌਰ ਨੇ ਕੁੜੀਏ ਕਿਸਮਤ ਪੁੜੀਏ, ਜਸ਼ਨਦੀਪ ਕੋਰ ਨੇ ਪੁੱਤਰ ਮਿੱਠੜੇ ਮੇਵੇ ਆਦਿ ਗੀਤ ਗਾ ਕੇ ਖੂਬ ਵਾਹਵਾ ਖੱਟੀ। ਪ੍ਰੋਗਰਾਮ ਦੇ ਅੰਤ ਵਿੱਚ ਬੱਚੀਆਂ ਨੇ ਗਿੱਧਾ ਪੇਸ਼ ਕਰਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਬੱਚੀਆਂ ਨੂੰ ਮੈਂਮਟੋ ਅਤੇ ਮੈਡਲ ਦੇ ਕੇ ਸਨਾਮਾਨਿਤ ਕੀਤਾ ਗਿਆ।ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਡਿਪਟੀ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ, ਬੀ.ਈ.ਈ ਲਖਵਿੰਦਰ ਸਿੰਘ, ਪੋ੍ਰਜੈਕਸਨਿਸਟ ਕੇਵਲ ਕਿ੍ਰਸ਼ਨ, ਫਾਰਮਾਂਸਿਸਟ ਜਗਮੋਹਨ ਸਰਮਾਂ, ਮੈਡੀਕਲ ਅਫਸਰ ਡਾ: ਰੋਹਿਨੀ ਕਾਂਸਲ, ਐਸ.ਆਈ ਗੁਰਪ੍ਰੀਤ ਸਿੰਘ, ਐਲ.ਐਚ.ਵੀ ਅਮਰਜੀਤ ਕੌਰ, ਏ.ਐਨ.ਐਮ. ਨੀਲਮ ਸਰਮਾ, ਮਨਜੀਤ ਕੌਰ, ਆਸ਼ਾ ਵਰਕਰ ਤੋਂ ਇਲਾਵਾ ਪਿੰਡ ਦੇ ਸਰਪੰਚ ਚੋਧਰੀ ਸੰਦੀਪ ਸਿੰਘ ਪੰਚਾਇਤ ਮੈਂਬਰ ਤੇ ਕਲੱਬ  ਮੈਂਬਰ, ਸਮਾਜ ਸੇਵੀ ਅਤੇ ਲੇਖਕ ਗੁਰਸੇਵਕ ਸਿੰਘ ਬੀੜ ਆਦਿ ਹਾਜ਼ਰ ਸਨ।
 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply