ਧੂਰੀ, 25 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਗਰਗ ਪੈਲੇਸ ਧੂਰੀ ਵਿਖੇ ਬਾਬਾ ਬਾਲਕ ਨਾਥ ਚੈਰੀਟੇਬਲ ਟਰੱਸਟ ਸ਼ਾਹ ਤਲਾਈਆ ਧੂਰੀ ਵਲੋਂ
ਪ੍ਰਧਾਨ ਜੀਵਨ ਲਾਲ ਦੀ ਅਗਵਾਈ ਹੇਠ ਬਾਬਾ ਬਾਲਕ ਨਾਥ ਜੀ ਦੇ ਜਨਮ ਦਿਨ ਅਤੇ ਸ਼ਾਹ ਤਲਾਈਆ ਵਿਖੇ ਧਰਮਸ਼ਾਲਾ ਦੀ ਉਸਾਰੀ ਦੇ ਸਬੰਧ ਵਿਚ 27ਵਾਂ ਜਾਗਰਣ ਕਰਵਾਇਆ ਗਿਆ।ਇਸ ਜਾਗਰਣ ਵਿਚ ਪੂਜਣ ਦੀ ਰਸਮ ਸਮੂਹ ਮੈਂਬਰਾਂ ਨੇ ਨਿਭਾਈ।ਜੋਤੀ ਪ੍ਰਚੰਡ ਦੀ ਰਸਮ ਪ੍ਰਸ਼ੋਤਮ ਗਰਗ ਡਾਇਰੈਕਟਰ ਰਾਈਸੀਲਾ ਹੈਲਥ ਫੂਡਜ਼ ਨੇ ਅਦਾ ਕੀਤੀ।ਇਸ ਮੌਕੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨ ਲਈ ਕਾਲਾ ਗੁੱਜਰ ਐਂਡ ਪਾਰਟੀ ਬੂਥਗੜ ਵੱਲੋਂ ਕੀਤਾ ਗਿਆ ਅਤੇ ਆਪਣੀ ਦਮਦਾਰ ਗਾਇਕੀ ਦਾ ਸੰਗਤਾਂ ਕੋਲੋਂ ਲੋਹਾ ਮੰਨਵਾ ਕੇ ਤੜਕਸਾਰ ਤੱਕ ਸੰਗਤਾਂ ਨੂੰ ਝੂਮਣ ਲਾਈ ਰੱਖਿਆ ਅਤੇ ਬਾਬਾ ਜੀ ਦੀ ਜੀਵਨੀ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਸਰਵ ਪੂਰਨ ਚੰਦ ਰਿਟਾ: ਐਸ.ਡੀ.ਓ, ਕਿ੍ਰਸ਼ਨ ਚੰਦ ਸਰਪ੍ਰਸਤ, ਅਮਰਜੀਤ ਬਿੱਟਨ ਚੇਅਰਮੈਨ, ਚਮਕੌਰ ਸਿੰਘ ਸੀਨੀਅਰ ਮੀਤ ਪ੍ਰਧਾਨ, ਦੇਵ ਰਾਜ ਉਪ ਪ੍ਰਧਾਨ, ਹਰਮੇਸ਼ ਤਿਵਾੜੀ ਜਨਰਲ ਸੈਕਟਰੀ, ਗੁਲਸ਼ਨ ਕੁਮਾਰ ਸੈਕਟਰੀ, ਬਾਬਾ ਗਿਆਨ ਚੰਦ ਮੁੱਖ ਸੰਚਾਲਕ, ਤਰਸੇਮ ਲਾਲ ਖ਼ਜ਼ਾਨਚੀ,ਜਗਦੀਸ਼ ਕੁਮਾਰ ਸਲਾਹਕਾਰ, ਮਹੇਸ਼ ਜਿੰਦਲ ਪ੍ਰੈਸ ਸਕੱਤਰ, ਤਲਵਿੰਦਰ ਕੁਮਾਰ ਮੀਟੂ ਸਲਾਹਕਾਰ, ਪੰਮੀ ਸਾਊਂਡ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media