ਭੀਖੀ, 4 ਜੁਲਾਈ (ਪੰਜਾਬ ਪੋਸਟ – ਕਮਲ ਜਿੰਦਲ) – ਨੇੜਲੇ ਪਿੰਡ ਅਤਲਾ ਕਲਾਂ ਵਿਖੇ ਸੰਤ ਬਾਬਾ ਅਤਰ ਸਿੰਘ ਜੀ ਵੈਲਫੇਅਰ ਕਲੱਬ ਵੱਲੋ ਪਿੰਡ ਦੀਆਂ ਸਾਂਝੀਆਂ
ਥਾਵਾਂ ਤੇ ਰੁੱਖ ਲਗਾਏ ਗਏ ਤਾਂ ਕਿ ਸਾਡਾ ਆਲਾ-ਦੁਆਲੇ ਦਾ ਵਾਤਾਵਰਣ ਸੁੱਧ ਰੱਖਿਆ ਜਾ ਸਕੇ ਅਤੇ ਕਲੱਬ ਦੇ ਅਹੁਦੇਦਾਰਾਂ ਵੱਲੋ ਅਪੀਲ ਕੀਤੀ ਗਈ ਕੀ ਹਰ ਇੱਕ ਇਨਸਾਨ ਆਪਣੀ ਜਿੰਦਗੀ ਵਿੱਚ ਘੱਟੋ ਘੱਟ ਪੰਜ ਰੁੱਖ ਜਰੂਰ ਲਾਵੇ ਤਾ ਕਿ ਆਉਣ ਵਾਲੀ ਪੀੜ੍ਹੀ ਲਈ ਪ੍ਰਦੂਸ਼ਣ ਮੁਕਤ ਆਬੋ-ਹਵਾ ਮੁਹੱਈਆ ਹੋ ਸਕੇ।ਇਸ ਮੋਕੇ ਕਲੱਬ ਪ੍ਰਧਾਨ ਸਨੀ ਸਿੰਘ, ਲੱਖੀ ਸਿੰਘ, ਨਿੱਕਾ ਸਿੰਘ, ਜੀਤ ਸਿੰਘ, ਸੁਖਚਰਨ ਸਿੰਘ, ਗੁਰਸੇਵਕ ਸਿੰਘ, ਸੰਦੀਪ ਸਿੰਘ, ਬਾਰਾ ਸਿੰਘ, ਮਿੱਠੂ ਸਿੰਘ, ਅਰਸ ਸਿੰ੍ਹ ਤੇਜਿੰਦਰ ਸਿੰਘ ,ਜੱਸੂ ਸਿੰਘ, ਪ੍ਰਗਟ ਸਿੰਘ, ਮਨੂ ਸਿੰਘ ਆਦਿ ਮੌਜੂਦ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media