Monday, October 12, 2026

ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਲਈ `ਸਰਕਾਰ ਤੁਹਾਡੇ ਪਿੰਡ` ਪ੍ਰੋਗਰਾਮ ਆਯੋਜਿਤ

ਧੂਰੀ, 4 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਲੋਕਾਂ ਦੀ ਸਮੱਸਿਆਵਾਂ ਦੇ ਹੱਲ ਕਰਨ ਲਈ ਅੱਜ ਪਿੰਡ ਭਸੌੜ ਵਿਖੇ ਇੱਕ ਲੋਕ ਸੁਵਿਧਾ ਕੈਂਪ `ਸਰਕਾਰ ਤੁਹਾਡੇ PPN0407201804ਪਿੰਡ` ਆਯੋਜਿਤ ਕੀਤਾ ਗਿਆ।ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਪਿਤਾ ਬਲਦੇਵ ਸਿੰਘ ਖੰਗੂੜਾ ਨੇ ਇਸ ਕੈਂਪ ਦਾ ਉਦਘਾਟਨ ਕੀਤਾ।ਖੰਗੂੜਾ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਦਫਤਰ ਵਿਚ ਕੰਮ ਕਰਵਾਉਣ ਲਈ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਕਿਰਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵਿਚ ਰਜਿਸਟਰਡ ਮਜ਼ਦੂਰ ਕਾਰੀਗਰਾਂ ਲਈ ਅਨੇਕਾਂ ਸਹੂਲਤਾਂ ਉਪਲੱਬਧ ਹਨ।ਜਿਸ ਦੇ ਤਹਿਤ ਗਰੀਬ ਮਜ਼ਦੂਰਾਂ ਨੂੰ ਬਿਜ਼ਲੀ ਮਹਿਕਮੇ ਵੱਲੋਂ ਮੁਫਤ ਬਿਜ਼ਲੀ ਯੂਨਿਟਾਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ।ਇਸ ਤੋਂ ਇਲਾਵਾ ਸ਼ਗਨ ਸਕੀਮ, ਆਟਾ-ਦਾਲ ਸਕੀ, ਪੈਨਸ਼ਨ ਯੋਜਨਾ ਤਹਿਤ ਫਾਰਮ ਵੀ ਭਰੇ ਗਏ ਅਤੇ ਕਰਜ਼ਾ ਮੁਕਤੀ ਦੀ ਸੁਵਿਧਾ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਤਹਿਸੀਲਦਾਰ ਧੂਰੀ, ਗਮਦੂਰ ਸਿੰਘ ਸਰਪੰਚ ਭਸੌੜ, ਇੰਦਰਜੀਤ ਸਿੰਘ, ਕਾਕਾ ਤੂਰ ਆਦਿ ਵੀ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply