ਅੰਮ੍ਰਿਤਸਰ 14 ਜੁਲਾਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਾਧੂ ਵਾਸਵਾਨੀ ਮਿਸ਼ਨ ਪੂਨੇ ਦੇ ਮੁਖੀ ਦਾਦਾ ਜੇ.ਪੀ ਵਾਸਵਾਨੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।ਪ੍ਰਧਾਨ ਨੇ ਕਿਹਾ ਕਿ ਜੇ.ਪੀ ਵਾਸਵਾਨੀ ਸਿੰਧੀ ਸਮਾਜ ਦੇ ਪ੍ਰਮੁੱਖ ਆਗੂ ਸਨ ਅਤੇ ਉਨ੍ਹਾਂ ਦਾ ਅਧਿਆਤਮਿਕ ਜੀਵਨ ਬਹੁਤ ਉੱਚਾ ਸੀ। ਉਨ੍ਹਾਂ ਕਿਹਾ ਕਿ ਸਾਧੂ ਵਾਸਵਾਨੀ ਮਿਸ਼ਨ ਦੁਆਰਾ ਸਾਧੂ ਜੇ.ਪੀ ਵਾਸਵਾਨੀ ਨੇ ਸਮਾਜ ਨੂੰ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਵੱਡੀ ਦੇਣ ਦਿੱਤੀ ਹੈ। ਉਨਾਂ ਨੇ ਕਿਹਾ ਕਿ ਅਜੋਕੇ ਪਦਾਰਥਵਾਦੀ ਯੁੱਗ ਵਿਚ ਅਧਿਆਤਮਿਕ ਮਜ਼ਬੂਤੀ ਲਈ ਪ੍ਰੇਰਣਾ ਦੇਣਾ ਸਾਧੂ ਵਾਸਵਾਨੀ ਦਾ ਮਿਸ਼ਨ ਸੀ, ਜਿਸ ਨੂੰ ਉਹ ਕਈ ਸਾਲਾਂ ਤੋਂ ਅੱਗੇ ਤੋਰ ਰਹੇ ਸਨ। ੁਨ੍ਹਾਂ ਕਿਹਾ ਕਿ ਇਕ ਅਧਿਆਤਮਿਕ ਆਗੂ ਦਾ ਚਲਾਣਾ ਸਿੰਧੀ ਸਮਾਜ ਲਈ ਵੱਡਾ ਘਾਟਾ ਹੈ, ਜੋ ਕਦੇ ਪੂਰਾ ਨਹੀਂ ਹੋ ਸਕਦਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media