ਬਟਾਲਾ, 17 ਅਗਸਤ ( ਨਰਿੰਦਰ ਸਿੰਘ ਬਰਨਾਲ) – ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਅੰਤਰਰਾਸਟਰੀ ਭੰਗੜਾ ਕੋਚ ਦਲਜੀਤ ਸਿੰਘ ਮਾਣਕ ਪਿੰਡ ਸਾਰਚੂਰ ਦਾ ਅਜਾਦੀ ਦਿਵਸ ਮੌਕੇ ਸਨਮਾਨ ਕੀਤਾ ਗਿਆ। ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸਿਖਿਆ ਮੰਤਰ ਪੰਜਾਬ ਸ੍ਰ ਦਲਜੀਤ ਸਿੰਘ ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਅਭੀਨਵ ਤ੍ਰਿਖਾ ਤੇ ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋ ਭਰੇ ਇਕੱਠ ਦਲਜੀਤ ਮਾਣਕ ਦੀਆਂ ਸਿਖਿਆ ਵਿਭਾਗ ਤੇ ਸੱਭਿਆਚਾਰ ਵਾਸਤੇ ਕੀਤੀਆ ਪ੍ਰਾਪਤੀਆਂ ਹਿਤ ਸਨਮਾਨ ਚਿੰਨ ਦਿਤਾ ਗਿਆ। ਜਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਅਕੈਡਮੀ ਬਟਾਲਾ ਵਿਚ ਸੰਗੀਤ ਮਾਸਟਰ ਦੇ ਅਹੁਦੇਤੇ ਸੇਵਾ ਨਿਭਾਰਹੇ ਤੇ ਅੰਤਰਰਾਸ਼ਟਰੀ ਪੱੱਧਰ ਜਿਵੇ ਸਿੰਘਾ ਪੁਰ, ਹਾਂਗਕਾਂਗ, ਪਾਕਿਸਤਾਨ , ਮਲੇਸੀਆਂ ਵਿਖੇ ਭੰਗੜੇ ਦੇ ਜੌਹਰ ਵਿਖਾ ਕਿ ਪੰਜਾਬ ਤੇ ਪੰਜਾਬੀਅਤ ਦਾ ਨਾ ਰੋਸਨ ਕੀਤਾ ਹੈ। ਵੱਖ ਯੂਨੀਵਰਸਿਟੀਆਂ ਵਿਚ ਭੰਗੜੇ ਦੇ ਕਈ ਇਨਾਮ ਪ੍ਰਾਪਤ ਕੀਤੇ ਹਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …