ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਆਰਟ ਗੈਲਰੀ ਵਿਖੇ ਰੀਪ੍ਰੈਜੈਂਟੇਸ਼ਨ ਦੇ ਬੈਨਰ ਹੇਠ ਇੱਕ ਰੋਜ਼ਾ
ਪੇਟਿੰਗ ਵਰਕਸ਼ਾਪ ਲਗਾਈ ਗਈ, ਜਿਸ ਵਿੱਚ 39 ਚਿੱਤਰਕਾਰਾਂ ਨੇ ਭਾਗ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਆਨ. ਜਨਰਲ ਸਕੱਤਰ ਡਾ. ਏ.ਐਸ ਚਮਕ ਨੇ ਦੱਸਿਆ ਹੈ ਕਿ ਵਰਕਸ਼ਾਪ ਦੌਰਾਨ ਆਰਟਿਸਟਾਂ ਵਲੋਂ ਬਣਾਏ ਗਏ ਚਿੱਤਰਾਂ ਦੀ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।ਚਿੱਤਰਕਾਰਾਂ ਵਲੋਂ ਆਪਣੀਆਂ ਕਲਾਕ੍ਰਿਤੀਆਂ ਵਿੱਚ ਕੁਦਰਤੀ ਦ੍ਰਿਸ਼, ਬੁੱਧਾ ਅਤੇ ਆਰਟ ਦੀਆਂ ਹੋਰ ਵੰਨਗੀਆਂ ਪੇਸ਼ ਕੀਤੀਆਂ ਗਈਆਂ।ਮੁੱਖ ਮਹਿਮਾਨ ਛੀਨਾ ਨੇ ਆਰਟਿਸਟਾਂ ਵਲੋਂ ਚਿੱਤਰੀਆਂ ਗਈਆਂ ਕਲਾਕ੍ਰਿਤੀਆਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਕਲਾਕਾਰ ਆਪਣੀ ਕਲਾ ਰਾਹੀਂ ਸਮਾਜ ਵਿੱਚ ਨਵੀ ਸੋਚ ਪੈਦਾ ਕਰ ਸਕਦਾ ਹੈ।
ਇਸ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਵਿੱਚ ਅਜੀਤ ਸਿੰਘ ਝਬਾਲ, ਅਤੁਲ ਮੇਹਰਾ, ਧਰਮਿੰਦਰ ਸ਼ਰਮਾ, ਡਾ. ਗੋਪਾਲ ਕਰੋੜੀਵਾਲ, ਗੁਲਸ਼ਨ ਕੁਮਾਰ ਸਦਾਨਾ, ਕਰਮਜੀਤ ਸਿੰਘ, ਕੁਲਵੰਤ ਸਿੰਘ ਗਿੱਲ, ਨਰਿਦੰਰ ਸਿੰਘ, ਓ.ਪੀ ਵਰਮਾ, ਰਵਿੰਦਰ ਢਿਲੋ, ਸੁਖਪਾਲ ਸਿੰਘ, ਆਦਿਤੀਆ ਜਾਰਜ ਦੇਸਾ, ਆਕਰਸ਼ੀ, ਅਰੁਣਾ ਸ਼ਰਮਾ, ਅਸ਼ਵਿੰਦਰ ਕੋਰ, ਅਤੁਲ ਮੱਟੂ, ਭਾਰਤੀ ਮਲਹੋਤਰਾ, ਗੁਰਸ਼ਰਨ ਕੋਰ, ਇਕਬਾਲ ਸਿੰਘ ਗਿੱਲ, ਜੋਤੀ ਢਿਲੋ, ਕਵੀ ਚੋਹਾਨ, ਮਨਦੀਪ ਸਿੰਘ ਮੰਨੂ, ਨਰੇਸ਼ ਕੁਮਾਰ, ਨਵਨੀਤ ਕੋਰ, ਨੀਸ਼ੂ ਮੇਹਰਾ, ਪ੍ਰਿੰਅਕਾ ਸ਼ਰਮਾ, ਰਾਧਿਕਾ, ਰਸ਼ਿਮ ਗੁਪਤਾ, ਸੰਦੀਪ ਕੋਰ, ਸੰਜੇ ਕੁਮਾਰ, ਡਾ. ਸ਼ਲੀਦੰਰ ਕੁਮਾਰ, ਸ਼ਵੇਤਾ ਮੇਹਰਾ, ਸੁਗੰਧੀ ਸਲਵਾਨ, ਟੀਨਾ ਸ਼ਰਮਾ, ਵਰੁਣਾ ਸ਼ਰਮਾ, ਜੋਤੀ ਕੁਮਾਰ, ਸਿਮਰਜੀਤ ਆਦਿ ਸ਼ਾਮਲ ਸਨ।ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਆਏ ਹੋੇਏ ਪਤਵੰਤਿਆਂ, ਕਲਾ ਪ੍ਰੇਮੀਆਂ ਅਤੇ ਸ਼ਹਿਰੀਆਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media