Friday, March 13, 2026

ਵਾਤਾਵਰਣ ਮੰਤਰੀ ਸੋਨੀ ਨੇ ਦਰਿਆ ਬਿਆਸ ਵਿੱਚ ਛੱਡਿਆ ਇਕ ਲੱਖ ਮੱਛੀਆਂ ਦਾ ਪੂੰਗ

ਕਿਹਾ ਪਾਣੀ, ਹਵਾ, ਵਾਤਾਵਰਣ ਅਤੇ ਸਿਹਤ ਨੂੰ ਬਚਾਉਣਾ ਸਰਕਾਰ ਦੀ ਮੁੱਖ ਤਰਜੀਹ
ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ – ਮਨਜੀਤ ਸਿੰਘ) – ਸਿਹਤ, ਵਾਤਾਵਰਣ ਅਤੇ ਸੁਤੰਤਰਤਾ ਸੈਨਾਨੀ ਮੰਤਰੀ ਪੰਜਾਬ  ਓਮ ਪ੍ਰਕਾਸ਼ ਸੋਨੀ ਨੇ ਅੱਜ PPN2607201804ਵਾਤਾਵਰਣ ਨੂੰ ਬਚਾਉਣ ਲਈ ਦਰਿਆ ਬਿਆਸ ਵਿੱਚ ਇਕ ਲੱਖ ਮੱਛੀਆਂ ਦਾ ਪੂੰਗ ਛੱਡਿਆ।
     ਦੱਸਣਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਇਕ ਮਿਲ ਵਿਚੋਂ ਸ਼ੀਰਾ ਰਿਸਣ ਕਾਰਨ ਸੈਂਕੜੇ ਜਲ ਜੀਵ ਮਾਰੇ ਗਏ ਸਨ, ਉਨ੍ਹਾਂ ਜਲ ਜੀਵਾਂ ਦੀ ਘਾਟ ਨੂੰ ਪੂਰਾ ਕਰਨ ਲਈ ਮੱਛੀਆਂ ਦਾ ਪੂੰਗ ਛੱਡਿਆ ਗਿਆ ਹੈ। ਅੱਜ ਸਵੇਰੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਵਿਧਾਇਕ ਸੰਤੋਖ ਸਿੰਘ ਭਲਾਈਪੁਰਾ ਨਾਲ ਬਿਆਸ ਪੁੱਜੇ ਸੋਨੀ ਨੇ ਕਿਸ਼ਤੀ `ਤੇ ਸਵਾਰ ਹੋਏ ਅਤੇ ਦਰਿਆ ਦੇ ਵਿਚ ਜਾ ਕੇ ਮੱਛੀ ਪੂੰਗ ਛੱਡਿਆ।
              ਇਸ ਮੌਕੇ ਮੀਡੀਏ ਨਾਲ ਗੱਲਬਾਤ ਕਰਦੇ ਸੋਨੀ ਨੇ ਕਿਹਾ ਕਿ ਜਿਸ ਮਿੱਲ ਵਿੱਚੋਂ ਸ਼ੀਰਾ ਰਿਸਣ ਕਾਰਨ ਸੈਕੜੇ ਜਲ ਜੀਵ ਮਰ ਗਏ ਸਨ ਸਰਕਾਰ ਵੱਲੋਂ ਉਸ ਮਿੱਲ ਤੇ 5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਮਿੱਲ ਅਜੇ ਤੱਕ ਬੰਦ ਹੈ।ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵਾਤਾਵਰਣ ਨੂੰ ਬਚਾਉਣਾ ਤੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਬਹੁੱਤ ਵੱਡੀ ਲੋੜ ਹੈ।ਉਨਾਂ ਕਿਹਾ ਕਿ ਜੋ ਨੁਕਸਾਨ ਪੰਜਾਬ ਦੀ ਆਬੋ-ਹਵਾ ਦਾ ਹੋ ਚੁੱਕਾ ਹੈ, ਉਸ ਨੂੰ ਭਰਨਾ ਬੜਾ ਔਖਾ ਹੈ, ਪਰ ਇਸ ਵਿਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਤਾਂ ਹੋਣੀਆਂ ਚਾਹੀਦੀਆਂ ਹਨ।ਉਨਾਂ ਭਰੋਸਾ ਦਿੱਤਾ ਕਿ ਉਹ ਪੰਜਾਬ ਦੇ ਦਰਿਆਈ ਪਾਣੀ ਨੂੰ ਪ੍ਰਦੂਸ਼ਣ ਤੋਂ ਮੁੁੱਕਤ ਕਰਨ ਤੱਕ ਕੋਸ਼ਿਸ਼ ਜਾਰੀ ਰਹੇਗੀ।ਸੋਨੀ ਨੇ ਦੱਸਿਆ ਨਸ਼ਿਆਂ ਤੇ ਭਾਵੇਂ ਸਰਕਾਰ ਨੂੰ ਲੱਖ ਔਕੜਾਂ ਦਾ ਸਾਹਮਣਾ ਕਰਨਾ ਪਵੇ ਪਰ ਸਰਕਾਰ ਨਸ਼ਾ ਸਮਾਪਤ ਕਰਕੇ ਹੀ ਦਮ ਲਵੇਗੀ ਅਤੇ ਪੰਜਾਬ ਜਵਾਨੀ ਨੂੰ ਬਚਾਇਆ ਜਾਵੇਗਾ।  
     ਸੋਨੀ ਨੇ ਕਿਹਾ ਕਿ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਅਤੇ ਦਰਿਆਵਾਂ ਨੂੰ ਸਾਫ, ਪਲਾਸਟਿਕ ਤੋਂ ਮੁਕਤ ਕਰਨਾ ਸਾਡੀ ਸਭ ਦੀ ਜਿੰਮੇਵਾਰੀ ਹੈ।ਉਨ੍ਹਾਂ ਦੱਸਿਆਕਿ 15 ਅਗਸਤ ਤੱਕ ਦਰਿਆ ਬਿਆਸ ਵਿੱਚ 20 ਲੱਖ ਮੱਛੀਆਂ ਦਾ ਪੂੰਗ ਛੱਡਿਆ ਜਾਵੇਗਾ ਜਿਸ ਵਿੱਚੋ ਹੁਣ ਤੱਕ 6 ਲੱਖ ਤੋਂ ਵੱਧ ਪੂੰਗ ਛੱਡਿਆ ਜਾ ਚੁੱਕਾ ਹੈ। ਵਾਤਾਵਰਣ ਮੰਤਰੀ ਨੇ ਦੱਸਿਆ ਕਿ ਅੱਜ ਇਹ ਸਾਰਾ ਪੂੰਗ ਰਾਜਾਸਾਂਸੀ ਪੂੰਗ ਫਾਰਮ ਤੋਂ ਲਿਆਂਦਾ ਗਿਆ ਹੈ ਜਿਸ ਵਿੱਚ 50 ਹਜ਼ਾਰ ਰੋਹੂ, 40 ਹਜ਼ਾਰ ਮੁਹਾਰ ਅਤੇ 10 ਹਜ਼ਾਰ ਕਹਿਲਾ ਮੱਛੀਆਂ ਹਨ।
     ਇਸ ਮੌਕੇ ਸ੍ਰੀ ਸ਼ਿਵਰਾਜ ਸਿੰਘ ਬੱਲ, ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ, . ਰਵਿੰਦਰ ਸਿੰਘ ਅਰੋੜਾ ਐਸ.ਡੀ.ਐਮ ਬਾਬਾ ਬਕਾਲਾ, ਐਸ:ਐਸ:ਮਰਵਾਹਾ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, .ਗੁਰਿੰਦਰ ਸਿੰਘ ਮਜੀਠੀਆ ਚੀਫ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਹਰਪਾਲ ਸਿੰਘ ਐਸ.ਡੀ.ਓ, ਹਰਦੀਪ ਸਿੰਘ ਐਸ.ਈ, ਰਾਜ ਕੁਮਾਰ ਡਿਪਟੀ ਡਾਇਰੈਕਟਰ ਮੱਛੀ ਪਾਲਣ ਅਤੇ ਹਰਪ੍ਰੀਤ ਸਿੰਘ ਡੀ.ਐਸ.ਪੀ ਬਾਬਾ ਬਕਾਲਾ ਵੀ ਹਾਜ਼ਰ ਸਨ।  

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply