Wednesday, July 29, 2026

ਰਸ਼ਪਾਲ ਸਿੰਘ ਘੁੰਮਣ ਨੇ ਬਤੌਰ ਕਮਾਡੈਂਟ 9 ਬਟਾਲੀਆਨ ਪੀ.ਏ.ਪੀ ਅੰਮ੍ਰਿਤਸਰ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਰਸ਼ਪਾਲ ਸਿੰਘ ਘੁੰਮਣ ਪੀ.ਪੀਐਸ ਜੋ ਕਿ ਬਤੌਰ ਕਮਾਡੈਂਟ 9 ਬਟਾਲੀਆਨ ਪੀ.ਏ.ਪੀ ਅੰਮ੍ਰਿਤਸਰ Rashpal S Ghumanਤਾਇਨਾਤ ਹੋਏ ਹਨ ਨੇ ਕਮਾਡੈਂਟ ਦੇ ਅਹੁੱਦੇ ਦਾ ਚਾਰਜ਼ ਸੰਭਾਲਦੇ ਹੋਏ ਉਨਾਂ ਦੱਸਿਆ ਕਿ ਉਹ ਸਾਲ 1979 ਵਿੱਚ ਬਤੌਰ ਏ.ਐਸ.ਆਈ ਮਹਿਕਮਾ ਪੁਲਿਸ ਵਿੱਚ ਭਰਤੀ ਹੋਏ ਸਨ।ਆਪਣੇ ਕਾਰਜਕਾਲ ਦੌਰਾਨ ਉਹਨਾਂ ਵੱਲੋਂ ਵੱਖ ਵੱਖ ਜਿਲ੍ਹਿਆ ਵਿੱਚ ਵੱਖ ਵੱਖ ਅਹੁਦਿਆਂ `ਤੇ ਤਾਇਨਾਤ ਰਹਿ ਕੇ ਮਹਿਕਮਾ ਪੁਲਿਸ ਵਿੱਚ ਸੇਵਾ ਕੀਤੀ ਹੈ। ਉਹ ਸਾਲ 2000 ਵਿੱਚ ਬਤੌਰ ਗਜ਼ਟਡ ਅਫਸਰ ਡੀ.ਐਸ.ਪੀ ਸਿਟੀ 1 ਤੇ ਡੀ.ਐਸ.ਪੀ ਸਿਟੀ 2 ਜਿਲ੍ਹਾ ਅੰਮ੍ਰਿਤਸਰ ਵਿਖੇ ਤਾਇਨਾਤ ਰਹੇ ਹਨ ਇਸ ਤੋਂ ਬਾਅਦ ਬਤੌਰ ਐਸ.ਪੀ ਪ੍ਰਮੋਟ ਹੋਣ `ਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿਖੇ ਏ.ਡੀ.ਸੀ.ਪੀ ਸਿਟੀ 1 ਅਤੇ ਏ.ਡੀ.ਸੀ.ਪੀ ਟਰੈਫਿਕ ਤਾਇਨਾਤ ਹੋ ਕੇ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈਆਂ ਹਨ।ਉਹਨਾਂ ਇਹ ਵੀ ਕਿਹਾ ਕਿ ਹੁਣ ਉਹਨਾਂ ਨੂੰ ਦੁਬਾਰਾ ਗੁਰੂ ਰਾਮਦਾਸ ਨਗਰੀ ਵਿੱਚ 9 ਬਟਾਲੀਅਨ ਪੀ.ਏ.ਪੀ ਅੰਮ੍ਰਿਤਸਰ ਵਿਖੇ ਬਤੌਰ ਕਮਾਡੈਂਟ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਗਿਆ ਹੈ, ਜਿਸ ਨੂੰ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।
 

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply