Sunday, July 27, 2025
Breaking News

ਅੰਮ੍ਰਿਤਸਰ ਤੋਂ ਪੱਤਰਕਾਰ ਰਮੇਸ਼ ਰਾਮਪੁਰਾ ‘ਸ਼ੋਰਯਾ’ ਐਵਾਰਡ ਨਾਲ ਹੋਣਗੇ ਸਨਮਾਨਿਤ

PPN1008201809ਅੰਮ੍ਰਿਤਸਰ, 10 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਤੋਂ ਪੰਜਾਬੀ ਅਖਬਾਰ ਦੇ ਪੱਤਰਕਾਰ ਰਮੇਸ਼ ਰਾਮਪੁਰਾ ਨੂੰ ਦਿੱਲੀ ਦੀ ਅਗਨੀਪੱਥ ਸੰਸਥਾ ਵੱਲੋਂ 71ਵੇਂ ਅਜਾਦੀ ਦਿਵਸ ਮੌਕੇ `ਆਲ ਇੰਡੀਆ ਸ਼ੋਰਯਾ ਐਵਾਰਡ-2018` ਨਾਲ ਨਿਵਾਜਿਆ ਜਾਵੇਗਾ।ਇਹ ਐਵਾਰਡ ਉਨਾਂ ਨੂੰ ਸੱਭਿਆਚਾਰ ਖੇਤਰ ਅਤੇ ਕਲਾ ਖੇਤਰ ਸਬੰਧੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਮੱਦੇਨਜਰ ਦਿੱਲੀ ਦੀ ਅਗਨਪੱਥ ਸੰਸ਼ਥਾਂ ਵੱਲੋਂ ਦਿੱਤਾ ਜਾ ਰਿਹਾ ਹੈ।ਅਗਨੀਪੱਥ ਸੰਸਥਾ ਵਲੋਂ 12 ਅਗਸਤ ਨੂੰ ਅਜਾਦੀ ਦਿਵਸ ਸਬੰਧੀ ਕਰਵਾਏ ਜਾ ਰਹੇ ਜਸ਼ਨ ਏ ਅਜਾਦੀ ਪ੍ਰੋਗਰਾਮ ਵਿੱਚ ਇਹ ਐਵਾਰਡ ਪ੍ਰਧਾਨ ਮਹਿੰਦਰ ਲੁਥਰਾ ਵੱਲੋਂ ਨਵੀਂ ਦਿੱਲੀ ਵਿਖੇ ਪ੍ਰਦਾਨ ਕੀਤਾ ਜਾਵੇਗਾ।ਭਾਰਤ ਦੀਆਂ 71 ਉਘੀਆਂ ਸਖਸੀਅਤਾਂ ਦੀ ਇਸ ਐਵਾਰਡ ਲਈ ਚੋਣ ਕੀਤੀ ਜਾ ਚੁੱਕੀ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਮੇਸ਼ ਰਾਮਪੁਰਾ ਨੂੰ ਕਲਾ ਰਤਨ ਅਤੇ ਕਲਾ ਸੀ੍ਰ ਐਵਾਰਡ ਨਾਲ ਵੱਖ-ਵੱਖ ਸੰਸ਼ਥਾਵਾਂ ਵੱਲੋ ਨਿਵਾਜਿਆ ਜਾ ਚੁੱਕਾ ਹੈ।ਅਜਾਦੀ ਦਿਵਸ ਨੂੰ ਸਮਰਪਿਤ ਇਹ ਜਸ਼ਨ ਏ ਅਜਾਦੀ ਪ੍ਰੋਗਰਾਮ ਸੰਸਥਾ ਦੇ ਤਿੰਨ ਪ੍ਰਮੁੱਖ ਆਗੂਆਂ ਪ੍ਰਧਾਨ ਮਹਿੰਦਰ ਲੁਥਰਾ, ਕਮਲ ਕੇ ਅਰੋੜਾ ਅਤੇ ਸ਼ਸ਼ੀ ਰਾਣਾ ਦੀ ਅਗਵਾਈ `ਚ ਕਰਵਾਇਆ ਜਾਵੇਗਾ।

 

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply