ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਵਿਖੇ ਨਾਮਵਰ ਹਾਕੀ ਖਿਡਾਰੀ ਮੇਜ਼ਰ ਧਿਆਨ ਚੰਦ
ਦਾ 113ਵਾਂ ਜਨਮ ਦਿਹਾੜਾ ਤੇ ਨੇਸ਼ਨਲ ਖੇਡ ਦਿਵਸ ਬੜੀ ਸ਼ਾਨੌ-ਸ਼ੌਕਤ ਨਾਲ ਮਨਾਇਆ ਗਿਆ।ਸਰੀਰਕ ਸਿਖਿਆ ਵਿਭਾਗ ਵਲੋਂ ਕਰਵਾਏ ਗਏ ਇਸ ਪ੍ਰੋਰਾਮ ਦੌਰਾਨ ਭਾਰਤ ਦੇ ਨਾਮਵਰ ਹਾਕੀ ਖਿਡਾਰੀ ਮੇਜ਼ਰ ਧਿਆਨ ਚੰਦ ਬਾਰੇ ਖਿਡਾਰਨਾਂ ਨੂੰ ਜਾਣਕਾਰੀ ਦਿੱਤੀ।ਸੁਦਰਸ਼ਨ ਕਪੂਰ ਚੇਅਰਮੈਨ ਲੋਕਲ ਮੈਨਜਿੰਗ ਕਮੇਟੀ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵਲੋਂ ਮੇਜ਼ਰ ਧਿਆਨ ਚੰਦ ਦੇ ਜਨਮ ਦਿਹਾੜੇ ਮੌਕੇ ਕੇਕ ਕੱਟਿਆ ਗਿਆ।ਸਟਾਫ ਸੈਕਟਰੀ ਪ੍ਰੋ. ਮਨਦੀਪ ਸੌਖੀ ਮੁਖੀ ਡਿਜ਼ਾਇਨ ਵਿਭਾਗ ਅਤੇ ਪ੍ਰੋ. ਸਵੀਟੀ ਬਾਲਾ ਮੁਖੀ ਸਰੀਰਕ ਸਿਖਿਆ ਵਿਭਾਗ ਅਤੇ ਸਪੋਰਟਸ ਵਿਭਾਗ ਦੀਆਂ ਖਿਡਾਰਨਾਂ ਵੀ ਇਸ ਮੌਕੇ ਤੇ ਹਾਜ਼ਿਰ ਸਨ।
ਇਸ ਤੋਂ ਪਹਿਲਾਂ ਕਾਲਜ਼ ਦੀ ਹਾਕੀ ਟੀਮ ਅਤੇ ਸਪੋਰਟਸ ਕਲੱਬ ਦੇ ਮੈਂਬਰਾਂ ਨੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਹਾਕੀ ਸਟਿਕਸ ਨਾਲ ਸਲਾਮੀ ਦਿੱਤੀ ਤੇ ਕੌਮੀ ਝੰਡਾ ਲਹਿਰਾਇਆ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media