Tuesday, March 3, 2026

‘ਬਠਿੰਡਾ ਸਾਈਕਲੋਥਾਨ 2018’ ਮੌਕੇ ਗਾਇਕ ਖੁਦਾ ਬਖ਼ਸ਼, ਇਸ਼ਲੀਨ ਕੌਰ ਕਰਨਗੇ ਮਨੋਰੰਜਨ

ਚੰਡੀਗੜ੍ਹ ਤੋਂ ਸਾਇਕਲ ਤੇ ਕਲਾਬਾਜ਼ੀ ਵਿਖਾਉਣ ਲਈ ਆਵੇਗੀ ਵਿਸ਼ੇਸ਼ ਟੀਮ
 ਬਠਿੰਡਾ, 30 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਬਠਿੰਡਾ ਅਤੇ ਬਠਿੰਡਾ PPN3008201806ਸਾਇਕਲਿੰਗ ਗਰੁੱਪ ਦੇ ਸਹਿਯੋਗ ਨਾਲ 2 ਸਤੰਬਰ 2018 ਨੂੰ ਮੈਗਾ ਸਾਈਕਲਿੰਗ ਈਵੈਂਟ ‘‘ਬਠਿੰਡਾ ਸਾਈਕਲੋਥਾਨ 2018’’ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਹਰੀ ਝੰਡੀ ਦੇ ਕੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਰਵਾਨਾ ਕਰਨਗੇ।ਇਸ ਸਬੰਧੀ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਡਿਪਟੀ ਕਮਿਸ਼ਨਰ ਬਠਿੰਡਾ ਪ੍ਰਨੀਤ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਮੌਕੇ ਉੱਘੇ ਗਾਇਕ ਖੁਦਾ ਬਖ਼ਸ਼ ਅਤੇ ਨਿੱਕੀ ਆਵਾਜ਼ ਪੰਜਾਬ ਟੈਲੈਂਟ ਸੋਅ ਦੀ ਇਸ਼ਲੀਨ ਕੌਰ ਵੀ ਪਹੰੁਚ ਰਹੇ ਹਨ।ਉਨ੍ਹਾਂ ਵਲੋਂ ਸਮਾਗਮ ਸਬੰਧੀ ਟੀ-ਸ਼ਰਟਾਂ ਵੀ ਜਾਰੀ ਕੀਤੀਆਂ ਗਈਆਂ।ਉਨ੍ਹਾਂ ਦੱਸਿਆ ਕਿ ਸਮਾਗਮ ਦੇ ਇੱਕ ਹਿੱਸੇ ਵਿਚ ਅਮੇਜ਼ਿੰਗ ਸਾਈਕਲਿੰਗ ਰੇਸ ਕਰਵਾਈ ਜਾ ਰਹੀ ਹੈ, ਜਿਸ ਦੀਆਂ 6 ਕੈਟਾਗਿਰੀਆਂ ਅਨੁਸਾਰ ਓਪਨ (18 ਸਾਲ ਤੋਂ ਵੱਧ ਉਮਰ), ਮਾਸਟਰ (40 ਤੋਂ ਵੱਧ ਉਮਰ) ਅਤੇੇ ਸੀਨੀਅਰ (60 ਸਾਲਾਂ ਤੋਂ ਵੱਧ ਉਮਰ) ਦੇ ਪੁਰਸ਼ ਭਾਗ ਲੈਣਗੇ।ਇਸੇ ਤਰ੍ਹਾ ਔਰਤਾਂ ਦੀ ਸ਼੍ਰੇਣੀ ’ਚ ਓੁਪਨ (18 ਸਾਲ ਤੋਂ ਵੱਧ ਉਮਰ), ਮਾਸਟਰ (40 ਤੋਂ ਵੱਧ ਉਮਰ) ਅਤੇੇ ਸੀਨੀਅਰ (55 ਸਾਲਾਂ ਤੋਂ ਵੱਧ ਉਮਰ) ਭਾਗ ਲੈਣਗੇ। ਮਾਸਟਰ ਕੈਟਾਗਿਰੀ ਲਈ 40 ਕਿਲੋਮੀਟਰ ਦੀ ਦੂਰੀ ਅਤੇ ਸੀਨੀਅਰ ਲਈ ਦੂਰੀ 30 ਕਿਲੋਮੀਟਰ ਨਿਸਚਿਤ ਕੀਤੀ ਗਈ ਹੈ।40 ਕਿਲੋਮੀਟਰ ਰੇਸ ਦੀ ਦੇ ਰੇਸ ਭਾਈ ਘਨਈਆ ਚੌਂਕ ਤੋਂ ਪਿੰਡ ਜੀਦਾ ਦੇ ਟੋਲ ਪਲਾਜ਼ਾ ਤੱਕ ਹੋਵੇਗੀ। 30 ਕਿਲੋਮੀਟਰ ਦੀ ਦੂਰੀ ਵਾਲੀ ਰੇਸ ਪਿੰਡ ਹਰਰਾਏਪੁਰ ਤੱਕ ਹੋਵੇਗੀ।ਓਪਨ ਕੈਟਾਗਰੀ ’ਚ ਮਰਦ ਅਤੇ ਔਰਤਾਂ ਲਈ ਇਨਾਮ ਰਾਸ਼ੀ ਰੁਪਏ 21000, ਰੁਪੲ 11000 ਅਤੇ ਰੁਪੲ 5100 ਹੋਵੇਗੀ। ਮਾਸਟਰ ਤੇ ਸੀਨੀਅਰ ਮਰਦਾਂ ਅਤੇ ਔਰਤਾਂ ਲਈ ਰੁਪਏ 11000, ਰੁਪੲ 5100 ਤੇ ਰੁਪੲ 3100 ਹੋਵੇਗੀ। ਇਸ ਈਵੇਂਟ ਦੇ ਦੂਜੇ ਹਿੱਸੇ ਵਿਚ ਇਕ ਰੈਲੀ ਕੱਢੀ ਜਾ ਰਹੀ ਹੈ ਜਿਸ ਵਿਚ 5000 ਤੋਂ ਵੱਧ ਸਾਇਕਲਿਸਟ ਹਿੱਸਾ ਲੈ ਰਹੇ ਹਨ।ਇਸ ਵਿਚ ਸਕੂਲੀ ਬੱਚੇ, ਆਮ ਜਨਤਾ ਅਤੇ ਸਾਰੇ ਪੰਜਾੁ ਭਰ ਤੋਂ ਆ ਰਹੇ ਸਾਇਕਲਿੰਗ ਗਰੁੱਪ ਹਿੱਸਾ ਲੈ ਰਹੇ ਹਨ।ਇਹ ਰੈਲੀ ਬਹੁਮੰਤਵੀ ਖੇਡ ਸਟੇਡੀਅਮ ਤੋ ਸ਼ੁਰੂ ਹੋ ਕੇ ਸ਼ਹਿਰ ਦੇ ਤਕਰੀਬਨ 8 ਕਿਲੋਮੀਟਰ ਦਾ ਚੱਕਰ ਲਗਾਕੇ ਸ਼ਹਿਰ ਵਿਚ ਹੀ ਖਤਮ ਹੋਵੇਗੀ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਵਿਸ਼ਵ ਰਿਕਾਰਡ ਬਨਾਉਣ ਦੀ ਵੀ ਕੋਸ਼ਿਸ ਕੀਤੀ ਜਾਵੇਗੀ।ਪਿਛਲਾ ਵਿਸ਼ਵ ਰਿਕਾਰਡ 1 ਜੂਨ 2017 ਨੂੰ ਤੁਰਕਮੇਨਿਸਤਾਨ ਵਿਖੇ ਬਣਾਇਆ ਗਿਆ ਸੀ ਜਿਥੇ 3246 ਲੋਕਾਂ ਨੇ ਇਕੱਠੇ ਹੋ ਕੇ ਸਾਇਕਲ ਚਲਾਏ ਸਨ।ਐਸ.ਪੀ ਹੈਡਕੁਆਟਰ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ 2 ਸਤੰਬਰ ਨੂੰ ਅਮੇਜ਼ਿੰਗ ਰੇਸ ’ਚ ਭਾਗ ਲੈਣ ਵਾਲੇ ਸਾਇਕਲਿਸਟਾਂ ਲਈ ਭਾਈ ਘਨਈਆ ਚੌਂਕ ਤੋਂ ਪਿੰਡ ਜੀਦਾ ਦੇ ਟੋਲ ਪਲਾਜ਼ਾ ਤੱਕ  ਖੱਬੇ ਪਾਸੇ ਦਾ ਟ੍ਰੈਫਿਕ ਬੰਦ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਰੂਟ ਨੂੰ ਵੱਖ-ਵੱਖ ਸੈਕਸਨਾ ’ਚ ਵੰਡਿਆ ਗਿਆ ਹੈ ਜਿੱਥੇ 8 ਮਾਰਸ਼ਲ ਸਾਇਕਲਿਸਟਾਂ ਦੇ ਸਹਿਯੋਗ ਅਤੇ ਨਿਯਮਾਂ ਦੀ ਪਾਲਣਾ ਲਾਜ਼ਮੀ ਬਨਾਉਣ ਲਈ ਤਾਇਨਾਤ ਰਹਿਣਗੇ।
ਇਸ ਮੌਕੇ ਉਪ ਮੰਡਲ ਮੈਜਿਸਟਰ ਬਲਵਿੰਦਰ ਸਿੰਘ, ਸਿਹਤ ਵਿਭਾਗ ਤੋਂ ਡਾ. ਅਨੁਪਮਾ, ਐਸਕਸੀਅਨ ਸੰਚਾਈ ਵਿਭਾਗ ਗੁਰਜਿੰਦਰ ਬਾਹੀਆ  ਨਾਇਬ ਤਹਿਸੀਲਦਾਰ ਲਖਵੀਰ ਸਿੰਘ, ਜ਼ਿਲ੍ਹਾ ਸਪੋਰਟਸ ਅਫ਼ਸਰ ਵਿਜੇ ਕੁਮਾਰ, ਐਕਸੀਅਨ ਸੰਦੀਪ ਗੁਪਤਾ, ਡਾ. ਜੀ.ਐਸ ਨਾਗਪਾਲ, ਡਾ. ਐਫ.ਪੀ.ਐਫ ਮੱਲੀ, ਡਾ. ਅਮਿਤ ਸੇਠੀ, ਪ੍ਰੀਤ ਮਹਿੰਦਰ ਬਰਾੜ, ਮਨਪ੍ਰੀਤ ਅਰਸ਼ੀ, ਸਤਰੂਪ ਦੱਤਾ, ਵੇਰਕਾ ਬਠਿੰਡਾ ਤੋਂ ਅਭਿਨਵ, ਐਚ.ਡੀ.ਐਫ.ਸੀ ਬੈਂਕ ਤੋ ਮੁਕੇਸ ਅਤੇ ਵਿਨੋਦ ਵੀ ਹਾਜ਼ਰ ਸਨ।ਇਸ ਸਮਾਗਮ ਦੇ ਸਪਾਂਸਰ ਵੇਰਕਾ, ਐਚ.ਡੀ.ਐਫ.ਸੀ. ਬੈਂਕ, ਆਦੇਸ਼ ਯੂਨੀਵਰਸਿਟੀ, ਗਰੀਨ ਸਿਟੀ, ਮਿੱਤਲ ਗਰੁੱੂਪ, ਗਰੇ ਮੈਟਰ, ਪੰਜਾਬੀ ਖਿੜਕੀ ਅਤੇ ਘਨਈਆ ਐਡਵਰਟਾਈਜ਼ਰ ਆਦਿ ਹਾਜ਼ਰ ਸਨ।  

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply