Wednesday, June 24, 2026

ਆਰਤੀ ਮੈਮੋਰੀਅਲ ਟੇਲਰਿੰਗ ਸੈਂਟਰ `ਚ ਲੜਕੀਆਂ ਲਈ ਸਿਲਾਈ ਦੀ ਸਿਖਲਾਈ ਮੁਫਤ

PPN3008201812ਸਮਰਾਲਾ, 30 ਅਗਸਤ (ਪੰਜਾਬ ਪੋਸਟ- ਕੰਗ) – ਸਮਰਾਲਾ ਵਿੱਚ ਸ਼ਰਮਾ ਪਰਿਵਾਰ ਵੱਲੋਂ ਪਿਛਲੇ 12 ਸਾਲਾਂ ਤੋਂ ਐਡਵੋਕੇਟ ਆਰਤੀ ਸ਼ਰਮਾ ਮੈਮੋਰੀਅਲ ਟੇਲਰਿੰਗ ਟਰੇਨਿੰਗ ਸੈਂਟਰ (ਰਜਿ:) ਦੇ ਨਾਂ ਹੇਠ  ਸਾਂਝੇ ਤੌਰ ਚਲਾਏ ਜਾ ਰਹੇ ਮਫ਼ਤ ਸਲਾਈ ਸੈਂਟਰ ਵਿੱਚ ਨਵੇਂ ਸੈਸ਼ਨ ਦੀ ਸ਼ੁਰੂਆਤ ਬੀਤੇ ਦਿਨ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਦੇਸ਼ ਸ਼ਰਮਾ ਨੇ ਦੱਸਿਆ ਕਿ ਇਹ ਸਲਾਈ ਸੈਂਟਰ ਉਨ੍ਹਾਂ ਦੀ ਬੇਟੀ ਸਵ: ਆਰਤੀ ਸ਼ਰਮਾ ਐਡਵੋਕੇਟ ਦੇ ਨਾਂ ਹੇਠ ਚਲਾਇਆ ਜਾ ਰਿਹਾ ਹੈ।ਜਿਸ ਵਿੱਚ ਸਾਰੀਆਂ ਲੜਕੀਆਂ ਨੂੰ ਮੁਫ਼ਤ ਸਿਲਾਈ ਦੀ ਸਿਖਲਾਈ ਦਿੱਤੀ ਜਾਂਦੀ ਹੈ।ਇਸ ਵਰ੍ਹੇ ਦੇ ਸੈਸ਼ਨ ਦੌਰਾਨ ਕਮਲਜੀਤ ਕੌਰ ਕੰਗ ਨੂੰ ਡਾਇਰੈਕਟਰ ਅਤੇ ਅਸ਼ੀਸ਼ ਕੁਮਾਰੀ ਨੂੰ ਬਤੌਰ ਅਧਿਆਪਕ ਨਿਯੁਕਤ ਕੀਤਾ ਗਿਆ ਹੈ, ਜੋ ਆਈ.ਟੀ.ਆਈ, ਸੀ.ਟੀ.ਆਈ ਤੋਂ ਤਜਰਬੇਕਾਰ ਅਧਿਆਪਕਾਂਵਾਂ ਹਨ।ਇੱਥੋਂ ਲੜਕੀਆਂ 6 ਮਹੀਨੇ ਦਾ ਸਲਾਈ ਕੋਰਸ ਕਰਨ ਉਪਰੰਤ ਸਰਟੀਫਿਕੇਟ ਹਾਸਲ ਕਰਕੇ ਚੰਗਾ ਮੁਕਾਮ ਹਾਸਲ ਕਰ ਸਕਦੀਆਂ ਹਨ ਅਤੇ ਆਪਣੀ ਰੋਜੀ ਰੋਟੀ ਦਾ ਅਹਾਰ ਕਰ ਸਕਦੀਆਂ ਸਨ।ਉਨ੍ਹਾਂ ਕਿਹਾ ਕਿ ਇਸ ਸਲਾਈ ਸੈਂਟਰ ਦਾ ਸਾਰਾ ਖਰਚਾ ਸ਼ਰਮਾ ਪਰਿਵਾਰ ਸਾਂਝੇ ਤੌਰ ਤੇ ਆਪਣੀ ਕਿਰਤ ਕਮਾਈ ਵਿੱਚੋਂ ਕਰਦਾ ਹੈ।
 ਇਸ ਸੈਂਟਰ ਨੂੰ ਸਫਲਤਾ ਪੂਰਵਕ ਚਲਾਉਣ ਲਈ ਪ੍ਰਮੁੱਖ ਤੌਰ ਤੇ ਐਡਵੋਕੇਟ ਨਰਿੰਦਰ ਸ਼ਰਮਾ, ਡਾ. ਯੁਗੇਸ਼ ਸ਼ਰਮਾ, ਸਰਬਜੀਤ ਸ਼ਰਮਾ ਕੈਨੇਡਾ, ਐਡਵੋਕੇਟ ਗਗਨਦੀਪ ਸ਼ਰਮਾ, ਉਸ਼ਾ ਸ਼ਰਮਾ, ਡੇਜ਼ੀ ਸ਼ਰਮਾ ਆਦਿ ਵੱਲੋਂ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।

 

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply