Thursday, March 12, 2026

ਦਿੱਲੀ `ਚ ਭਾਈ ਘਨੱਈਆ ਜੀ ਸੰਦੇਸ਼ ਯਾਤਰਾ 4 ਤੋਂ 7 ਸਤੰਬਰ ਤੱਕ

ਨਵੀਂ ਦਿੱਲੀ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੇਵਾਪੰਥੀ ਅੱਡਣਸ਼ਾਹੀ ਸਭਾ ਵਲੋਂ ਐਤਵਾਰ 2 Bhai Ghanayaਸਤੰਬਰ ਨੂੰ ਯਮੁਨਾ ਨਗਰ ਅਰੰਭੀ ਗਈ ਭਾਈ ਘਨੱਈਆ ਜੀ ਦੀ ਤੀਜੀ ਅਕਾਲ ਪਿਆਨਾ ਸ਼ਤਾਬਦੀ ਨੂੰ ਸਮਰਪਤ ‘ਭਾਈ ਘਨੱਈਆ ਸੰਦੇਸ਼ ਯਾਤਰਾ’, ਮੰਗਲਵਾਰ 4 ਸਤੰਬਰ ਨੂੰ ਸਵੇਰੇ 10 ਵਜੇ ਅਨੰਦ ਵਿਹਾਰ ਬਾਰਡਰ ਰਾਹੀਂ ਦਿੱਲੀ ਪੁੱਜੇਗੀ, ਜਿਥੇ ਦਿੱਲੀ ਦੀਆਂ ਸੰਗਤਾਂ ਵਲੋਂ ਸ਼ਰਧਾ ਅਤੇ ਸਤਿਕਾਰ ਨਾਲ ਉਸ ਦਾ ਸੁਆਗਤ ਕੀਤਾ ਜਾਵੇਗਾ।ਇਹ ਜਾਣਕਾਰੀ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ.ਸਿ.ਗੁ ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਰਾਹੀਂ ਦਿੱਤੀ।ਰਾਣਾ ਜੋ ਅੱਜ ਹੀ ਵਿਦੇਸ਼ ਯਾਤਰਾ ਤੋਂ ਇਥੇ ਪੁੱਜੇ ਹਨ, ਨੇ ਦੱਸਿਆ ਕਿ 4 ਸਤੰਬਰ ਨੂੰ ਇਹ ਯਾਤਰਾ ਪੂਰਬੀ ਅਤੇ ਦੱਖਣੀ ਦਿੱਲੀ ਦੇ ਕੁੱਝ ਇਲਾਕਿਆਂ ਤੋਂ ਹੁੰਦੀ ਰਾਤ ਫਰੀਦਾਬਾਦ ਪੁਜੇਗੀ।ਜਿਥੇ ਰਾਤ ਅਰਾਮ ਕਰਨ ਉਪਰੰਤ ਬੁਧਵਾਰ 5 ਸਤੰਬਰ ਸਵੇਰੇ 12 ਵਜੇ ਤੁਗਕਲਾਬਾਦ ਰਾਹੀ ਇਹ ਦਿੱਲੀ ਦਾਖਲ ਹੋਵੇਗੀ। ਦੱਖਣੀ ਤੇ ਪੱਛਮੀ ਦਿੱਲੀ ਦੇ ਕੁੱਝ ਇਲਾਕਿਆਂ ਤੋਂ ਹੁੰਦੀ ਇਹ ਯਾਤਰਾ ਰਾਤ ਗੁਰਦੁਆਰਾ ਛੋਟੇ ਸਾਹਿਬਜ਼ਾਦਿਆਂ ਫਤਹਿ ਨਗਰ ਵਿਖੇ ਪੁੱਜ ਕੇ ਬਿਸਰਾਮ ਕਰੇਗੀ।ਉਥੋਂ ਇਹ ਸੰਦੇਸ਼ ਯਾਤਰਾ ਵੀਰਵਾਰ 6 ਸਤੰਬਰ ਸਵੇਰੇ 8 ਵਜੇ ਅਰੰਭ ਹੋ ਕੇ ਪੱਛਮੀ ਤੇ ਉਤਰੀ ਦਿੱਲੀ ਦੇ ਇਲਾਕਿਆਂ ਤੋਂ ਹੁੰਦੀ ਰਾਤ ਗੁਰਦੁਆਰਾ ਨਾਨਕ ਪਿਆਓ ਪੁੱਜ ਕੇ ਉਥੇ ਬਿਸਰਾਮ ਕਰੇਗੀ। ਸ਼ੁਕਰਵਾਰ 7 ਸਤੰਬਰ ਨੂੰ ਸੇਵਰੇ 9 ਵਜੇ ਇਹ ਯਾਤਰਾ ਗੁਰਦੁਆਰਾ ਨਾਨਕ ਪਿਆਓ ਸਾਹਿਬ ਤੋਂ ਅਰੰਭ ਹੋਵੇਗੀ ਅਤੇ ਉਤਰੀ ਤੇ ਪੂਰਬੀ ਦਿੱਲੀ ਦੇ ਇਲਾਕਿਆਂ ਤੋਂ ਹੁੰਦੀ ਹੋਈ ਰਾਤ ਸਿੰਘੂ ਬਾਰਡਰ ਰਾਹੀਂ ਹਰਿਆਣਾ ਲਈ ਰਵਾਨਾ ਹੋ ਜਾਏਗੀ।ਰਾਣਾ ਨੇ ਦਿੱਲੀ ਦੀਆਂ ਸਿੱਖ ਸੰਗਤਾਂ ਅਤੇ ਗੁਰੂ ਨਾਨਕ ਨਾਮ ਲੇਵਾ ਨੂੰ ਅਪੀਲ ਕੀਤੀ ਹੈ ਕਿ ਉਹ ਭਾਈ ਘਨੱਈਆ ਸੰਦੇਸ਼ ਯਾਤਰਾ ਦੇ ਆਪਣੇ ਇਲਾਕੇ ਵਿੱਚ ਪੁੱਜਣ `ਤੇ ਉਸਦਾ ਵੱਧ-ਚੜ੍ਹ ਕੇ ਸੁਆਗਤ ਕਰਨ ਤੇ ਭਾਈ ਘਨੱਈਆ ਜੀ ਪ੍ਰਤੀ ਆਪਣੀ ਅਕੀਦਤ ਭੇਂਟ ਕਰਨ। 

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply