ਅੰਮ੍ਰਿਤਸਰ, 21 ਅਗਸਤ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਕੌਰ ਨੇ ਬੌਟਨੀ ਵਿਭਾਗ ਦੀ ਵਿਦਿਆਰਥਣ ਮੇਘਾ ਸ਼ਰਮਾ ਦੇ ਐੱਮ. ਐੱਸ. ਸੀ. ਸਮੈਸਟਰ-ਚੌਥਾ ਵਿੱਚ 77.7% ਨੰਬਰ ਲੈ ਕੇ ਕਾਲਜ ਵਿੱਚੋਂ ਪਹਿਲੇ ਸਥਾਨ ਹਾਸਲ ‘ਤੇ ਆਣ ਦੀ ਖੁਸ਼ੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸ਼ਰਮਾ ਨੇ ਐੱਮ. ਐੱਸ. ਸੀ. ਬੌਟਨੀ ਸਮੈਸਟਰ-ਤੀਜਾ ਵਿੱਚੋਂ ਵੀ 81% ਨੰਬਰ ਲੈ ਕੇ ਕਾਲਜ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ।ਉਨ੍ਹਾਂ ਇਸ ਮੌਕੇ ਵਿਦਿਆਰਥਣ ਦੀ ਕਾਮਯਾਬੀ ਤੇ ਬੌਟਨੀ ਵਿਭਾਗ ਦੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥਣ ਮੇਘਾ ਨੂੰ ਦਾ ਆਪਣੇ ਦਫ਼ਤਰ ਵਿੱਚ ਸਨਮਾਨਿਤ ਕਰਦਿਆ ਮੂੰਹ ਵੀ ਮਿੱਠਾ ਕਰਵਾਇਆ। ਇਸ ਮੌਕੇ ਪ੍ਰੋ: ਪਰਮਜੀਤ ਕੌਰੀ, ਪ੍ਰੋ: ਕਿਰਨਦੀਪ ਕੌਰ, ਡਾ. ਪ੍ਰਵੀਨ ਕੁਮਾਰ ਅਹੂਜਾ, ਪ੍ਰੋ: ਕੁਲਬੀਰ ਕੌਰ ਆਦਿ ਵੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …