ਬਠਿੰਡਾ, 8 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਆਈ.ਵੀ ਹਸਪਤਾਲ ਵਿੱਚ ਜੋੜਾਂ ਨੂੰ ਬਦਲਣ ਦੇ ਸੰਬੰਧ `ਚ ` ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 70 ਤੋਂ ਜਿਆਦਾ ਬਜੁਰਗਾਂ ਨੇ ਹਿੱਸਾ ਲਿਆ।ਹਸਪਤਾਲ ਦੇ ਆਰਥੋਪੈਡਿਕਸ ਸਰਜਨ ਡਾ. ਮੋਹਿਤ ਗਰਗ ਐਮ.ਐਾ ਨੇ ਸੈਮੀਨਾਰ ਵਿਚ ਬੋਲਦੇ ਹੋਏ ਕਿਹਾ ਕਿ ਗੋਡਿਆਂ ਨੂੰ ਬਦਲਣ ਦੀ ਸਰਜਰੀ ਦੀ ਜਰੂਰਤ ਤਦ ਪੈਂਦੀ ਹੈ ਜਦੋਂ ਗੋਡਿਆਂ ਦੇ ਜੋੜ ਇਸ ਹੱਦ ਤੱਕ ਖਰਾਬ ਹੋ ਜਾਂਦੇ ਹਨ ਕਿ ਗਤੀਸ਼ੀਲਤਾ ਘੱਟ ਹੋ ਜਾਂਦੀ ਹੈ ਅਤੇ ਆਰਾਮ ਕਰਦੇ ਸਮੇਂ ਵੀ ਦਰਦ ਹੁੰਦਾ ਹੈ।ਉਨ੍ਹਾਂ ਨੇ ਕਿਹਾ ਕਿ ਲੋਕ ਸੋਚਦੇ ਹਨ ਕਿ ਜੋੜਾਂ ਨੂੰ ਬਦਲਣ ਦੀ ਸਰਜਰੀ ਦੇ ਬਾਅਦ ਰੋਗੀ ਨੂੰ ਲੰਬੇ ਸਮਾਂ ਤੱਕ ਹਸਪਤਾਲ ਵਿੱਚ ਰਹਿਣਾ ਪੈਂਦਾ ਹੈ, ਲੇਕਿਨ ਇਹ ਇੱਕ ਮਿਥ ਹੈ। ਸਰਜਰੀ ਦੇ ਬਾਅਦ ਰੋਗੀ ਨੂੰ ਕੇਵਲ ਤਿੰਨ ਤੋਂ ਪੰਜ ਦਿਨਾਂ ਲਈ ਹਸਪਤਾਲ ਵਿੱਚ ਰੱਖਿਆ ਜਾਣਾ ਚਾਹੀਦਾ ਹੈ । ਡਾ. ਗਰਗ ਨੇ ਕਿਹਾ ਕਿ ਗੋਡਿਆਂ ਦੇ ਜੋੜਾਂ ਵਿੱਚ ਤੇਜ਼ ਦਰਦ, ਸੋਜ਼ ਅਤੇ ਅਕੜਣ, ਚਲਣ ਫਿਰਣ ਵਿੱਚ ਕਠਿਨਾਈ ਹੋਵੇ ਤਾਂ ਗੋਡੇ ਬਦਲਣ ਦੀ ਲੋੜ ਹੈ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media