Wednesday, March 11, 2026

ਗਾਇਕ ਗੁਰਵਿੰਦਰ ਬਰਾੜ ਨਾਲ `ਰੂਬਰੂ` ਪ੍ਰੋਗਰਾਮ ਦਾ ਫਿਲਮਾਂਕਣ

PPN0809201814ਨਿਹਾਲ ਸਿੰਘ ਵਾਲਾ, 8 ਸਤੰਬਰ (ਪੰਜਾਬ ਪੋਸਟ- ਜਸਵੀਰ ਸਿੰਘ ਗੋਪੀ) – ਸਾਫ ਸੁਥਰੀ ਤੇ ਪਰਿਵਾਰਕ ਗਾਇਕੀ ਜ਼ਰੀਏ ਲੋਕ ਮਨਾਂ `ਤੇ ਅਮਿਟ ਛਾਪ ਛੱਡਣ ਵਾਲੇ ਸੰਵੇਦਨਸ਼ੀਲ ਲੇਖਕ ਤੇ ਸੁਰੀਲੇ ਗਾਇਕ ਗੁਰਵਿੰਦਰ ਬਰਾੜ ਨਾਲ ਕੈਨੇਡਾ ਦੇ ਇੱਕ ਟੀ.ਵੀ ਵਲੋਂ “ਰੂਬਰੂ “ਪ੍ਰੋਗਰਾਮ ਦਾ ਫਿਲਮਾਂਕਣ ਨੇੜਲੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਅਜਾਦ ਕਲੱਬ ਪੱਤੋ ਹੀਰਾ ਸਿੰਘ ਦੇ ਪ੍ਰਧਾਨ ਗੋਬਿੰਦ ਸਿੰਘ ਸੰਧੂ ਦੀ ਅਗਵਾਈ ਤੇ ਟੀ.ਵੀ ਦੇ ਨਿਰਮਾਤਾ ਸ਼ੰਮੀ ਝੱਜ ਦੀ ਨਿਰਮਾਣ ਨਿਰਦੇਸ਼ਨਾ ਹੇਠ ਕੀਤਾ ਗਿਆ।
ਗੁਰਵਿੰਦਰ ਬਰਾੜ ਨੇ ਲਿਖਣ ਕਲਾ ਤੋਂ ਸਥਾਪਿਤ ਗਾਇਕ ਤੱਕ ਅੱਪੜਣ ਦੇ ਨਾਲ-ਨਾਲ ਜੀਵਨ ਸੰਘਰਸ਼ ਦੇ ਦਿਲਚਸਪ ਪਹਿਲੂਆਂ `ਤੇ ਬਾਖੂਬੀ ਚਾਨਣਾਂ ਪਾਇਆ।ਇਸ ਦੇ ਨਾਲ ਹੀ ਉਨ੍ਹਾਂ ਗਾਇਕੀ ਖੇਤਰ ਵਿਚ ਹੁਣ ਤੱਕ ਦੀਆਂ ਪ੍ਰਾਪਤੀਆਂ, ਗੀਤਾਂ ਦੀ ਉਪਜ ਅਤੇ ਸੰਗੀਤਕ ਸਫ਼ਰ ਦੇ ਰੌਚਿਕ ਪੱਖਾਂ ਬਾਰੇ ਵੀ ਜਾਣਕਾਰੀ ਦਿੱਤੀ।ਗੁਰਵਿੰਦਰ ਬਰਾੜ ਨੇ ਲੋਕ ਪੱਖੀ ਸਭਿਆਚਾਰ ਪ੍ਰਤੀ ਉਲਾਰ ਹੋਣ ਪਿੱਛੇ ਆਪਣੇ ਸਹੁਰਾ ਰੰਗ ਮੰਚ ਦੇ ਬਾਬੇ ਬੋਹੜ ਬਾਪੂ ਅਜਮੇਰ ਸਿੰਘ ਔਲਖ ਦੇ ਯੋਗਦਾਨ ਨੂੰ ਅਹਿਮ ਦੱਸਿਆ।ਬਰਾੜ ਆਪਣੀ ਜੀਵਨ ਸਾਥਣ ਸੁਹਜ ਔਲਖ ਬਰਾੜ ਜਿਸ ਦਾ ਪਿਛਲੇ ਕੁੱਝ ਸਮੇਂ ਅਚਾਨਕ ਦਿਹਾਂਤ ਹੋ ਗਿਆ ਸੀ, ਦੀਆਂ ਮੋਹ ਭਿੱਜੀਆਂ ਯਾਦਾਂ ਤਾਜ਼ਾ ਕਰਦਿਆਂ ਬੇਹੱਦ ਭਾਵਕ ਹੋ ਗਏ।ਹਾਜਰ ਸਰੋਤਿਆਂ ਵਿਚ ਨੌਜਵਾਨ ਲੇਖਕ ਬੱਬੀ ਪੱਤੋ, ਸਰਾਬੀ ਪੱਤੋ ਅਤੇ ਕੁਲਦੀਪ ਸਿੰਘ ਲੋਹਟ ਆਦਿਕ ਨੇ ਗੁਰਵਿੰਦਰ ਬਰਾੜ ਦੀ ਜੀਵਨ ਸ਼ੈਲੀ ਤੋਂ ਭਾਵਕ ਹੁੰਦਿਆਂ ਸਾਫ ਸੁਥਰੀ ਤੇ ਪਰਿਵਾਰਕ ਗਾਇਕੀ ਬਦਲੇ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਤੇ ਭਵਿੱਖ ਵਿੱਚ ਵੀ ਉਨਾਂ ਨੂੰ ਆਪਣੀ ਕਲਾਤਮਿਕ ਪੇਸ਼ਕਾਰੀ ਸਾਫ ਸੁਥਰੀ ਤੇ ਲੋਕ ਪੱਖੀ ਬਣਾਈ ਰੱਖਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਟੀਵੀ ਵਲੋਂ ਨਿਰਦੇਸ਼ਕ ਕੁਲਦੀਪ ਸਿੰਘ ਲੋਹਟ, ਕੈਮਰਾਮੈਨ ਰਾਜੂ ਦੁਆ, ਐਕਰ ਸਿਮਰ ਕੌਰ, ਮੱਖਣ ਸਿੰਘ, ਡਰੋਨ ਓਪਰੇਟਰ ਭੀਮ ਸਿੰਘ, ਗੋਪੀ ਸਿੱਧੂ ਆਦਿ ਤੋ ਇਲਾਵਾ ਅਮਰਾ ਪੰਚ ਪੱਤੋ, ਸੁਖਵਿੰਦਰ ਬਰਾੜ, ਬੱਬੀ ਪੱਤੋ, ਨਿਰਭੈ ਸਿੰਘ ਖਾਲਸਾ,ਰਾਜਵਿੰਦਰ ਰੌਂਤਾ, ਕੁਲਦੀਪ ਭੱਟੀ ਪਰਸ਼ੋਤਮ ਪੱਤੋ, ਜੱਸੀ ਬਰਾੜ, ਕੁਲਦੀਪ ਬਰਾੜ, ਪੀਤਾ ਬਰਾੜ, ਨਰਿੰਦਰ ਸਿੰਘ, ਪਿੰ੍ਰ੍ਰਸੀਪਲ ਹਰਿੰਦਰ ਸਿੰਘ, ਮਾਸਟਰ ਚਮਕੌਰ ਪੱਤੋ, ਬਲਜੀਤ ਜੱਗੂ, ਜਗਦੇਵ ਸਿੰਘ, ਲਾਲੀ ਬਰਾੜ, ਜਗਜੀਤ ਸਿੰਘ ਲਾਲੀ, ਨਿਰਮਲ ਪੱਤੋ, ਜੀਤਾ ਭਾਗੀਕੇ, ਕਾਲਾ ਸੈਦੋਕੇ, ਬੂਟਾ ਸਿੰਘ ਭੱਟੀ, ਬਲਜਿੰਦਰ ਸਿੰਘ ਖਾਲਸਾ, ਜਿੰਦਰ ਸਿੰਘ, ਬੱਬੂ ਪੱਤੋ, ਸਰਪੰਚ ਢਿੱਲੋਂ ਆਦਿ ਕਲੱਬ ਮੈਂਬਰ ਤੇ ਨਗਰ ਨਿਵਾਸੀ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply