Thursday, July 16, 2026

ਲਾਧੂਕਾ ਮਲਟੀਪਰਪਜ ਸਹਿਕਾਰੀ ਸਭਾ ਦੇ ਚੋਣ ਵਿੱਚ ਅਸ਼ੋਕ ਕੁਮਾਰ ਪ੍ਰਧਾਨ ਤੇ ਸੁਭਾਸ਼ ਚੰਦਰ ਉਪ-ਪ੍ਰਧਾਨ ਚੁਣੇ ਗਏ

PPN22081416
ਫਾਜਿਲਕਾ, 20 ਅਗਸਤ ( ਵਿਨੀਤ ਅਰੋੜਾ/ਸ਼ਾਈਨ ਕੁੱਕੜ ) – ਲਾਧੂਕਾ ਸਹਿਕਾਰੀ ਸਭਾ ਦੇ ਚੋਣ ਜਿਸ ਵਿੱਚ ਤਿੰਨ ਪਿੰਡ ਲਾਧੂਕਾ ਮੰਡੀ, ਤਰੋਬੜੀ ਦਾ ਏਰਿਆ ਆਉਂਦਾ ਹੈ।ਇਸਦੀ ਪ੍ਰਬੰਧਕ ਕਮੇਟੀ ਦਾ ਚੋਣ ਸੁਭਾਸ਼ ਚੰਦਰ ਫੁਟੇਲਾ ਚੋਣ ਅਫਸਰ ਇਸਪੇਕਟਰ ਸਹਕਾਰੀ ਸਭਾ ਅਤੇ ਸਹਾਇਕ ਚੋਣ ਅਫਸਰ ਬਰਜਿੰਦਰ ਸਿੰਘ ਦੁਆਰਾ ਕਰਵਾਇਆ ਗਿਆ।ਤਿੰਨਾਂ ਪਿੰਡਾਂ ਦੇ ਮੈਬਰਾਂ ਨੇ ਸਰਵਸੰਮਤੀ ਨਾਲ ਸਭਾ ਦੇ 9 ਮੈਬਰਾਂ ਦਾ ਚੋਣ ਕਰਕੇ ਅੱਜਕੱਲ੍ਹ ਦੇ ਰਾਜਨੀਤਕ ਹਾਲਾਤ ਵਿੱਚ ਏਕਤਾ ਦੀ ਇੱਕ ਮਿਸਾਲ ਕਾਇਮ ਕੀਤੀ ਹੈ।ਇਸ ਮੌਕੇ ਪੁਕਾਰਨਾ ਕਰਦੇ ਰਿਟਰਨਿਗ ਅਫਸਰ ਸੁਭਾਸ਼ ਫੁਟੇਲਾ ਨੇ ਕਿਹਾ ਕਿ ਅੱਜ ਤੱਕ ਬਹੁਤ ਸਾਰੀ ਸਭਾਵਾਂ ਦਾ ਚੋਣ ਕਰਵਾਇਆ ਗਿਆ ਪਰ ਜੋ ਮਾਹੌਲ ਅੱਜ ਲਾਧੂਕਾ ਪਿੰਡ ਵਿੱਚ ਦੇਖਣ ਨੂੰ ਮਿਲਿਆ ਹੈ ਉਹ ਇਤਿਹਾਸਿਕ ਹੈ।ਇਸ ਏਕਤਾ ਨੂੰ ਅੱਗੇ ਵੀ ਬਣਾਏ ਰੱਖਣ ਦੀ ਉਂਮੀਦ ਕਰਦੇ ਸਭੇ ਦੇ 9 ਮੈਬਰਾਂ ਨੂੰ ਵਧਾਈ ਦੇਕੇ ਸਭਾ ਵਿੱਚ ਨਵੇਂ ਪ੍ਰੋਗਰਾਮ ਸ਼ੁਰੂ ਕਰਣ ਦੀ ਪ੍ਰੇਰਨਾ ਦਿੱਤੀ ਗਈ।ਇਸ ਮੌਕੇ ਘੋਸ਼ਿਤ ਕੀਤੀ ਗਈ ਪ੍ਰਬੰਧਕ ਕਮੇਟੀ ਵਿੱਚ ਅਸ਼ੋਕ ਕੁਮਾਰ ਪ੍ਰਧਾਨ, ਸੁਭਾਸ਼ ਚੰਦਰ ਉਪ-ਪ੍ਰਧਾਨ, ਸ਼ਮਸ਼ੇਰ ਸਿੰਘ, ਭਰਤ ਲਾਲ, ਜੰਗੀਰ ਸਿੰਘ, ਮੰਗਤ ਰਾਮ, ਜੀਤ ਸਿੰਘ, ਭਜਨ ਲਾਲ ਅਤੇ ਅਸ਼ੋਕ ਕੁਮਾਰ ਨੂੰ ਬਤੋਰ ਕਮੇਟੀ ਮੈਂਬਰ ਪਸੰਦ ਕੀਤਾ ਗਿਆ ਹੈ।ਇਸ ਮੌਕੇ ਸਭੇ ਦੇ ਸਕੱਤਰ ਕਸ਼ਮੀਰ ਚੰਦ ਅਤੇ ਸੇਵਾਦਾਰ ਰਜਿੰਦਰ ਸਿੰਘ ਨੇ ਖੁਸ਼ੀ ਦਾ ਇਜਹਾਰ ਕਰਕੇ ਲੱਡੂ ਵੰਡੇ ਅਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply