Sunday, October 11, 2026

ਨਵਜੋਤ ਸਿੱਧੂ ਦੀ ਬਰਖਾਸਤਗੀ ਲਈ ਅਕਾਲੀ ਭਾਜਪਾ ਵਰਕਰ ਸੜਕਾਂ ’ਤੇ ਉਤਰੇ, ਫੂਕੇ ਪੁੱਤਲੇ

ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਦਰਦਨਾਕ ਰੇਲ ਹਾਦਸੇ ਤੋਂ ਬਾਅਦ ਰਾਜ ਦੇ ਕੈਬਨਿਤ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਸ ਦੀ PPN2210201822ਪਤਨੀ ਡਾ: ਨਵਜੋਤ ਸਿੱਧੂ ਖਿਲਾਫ ਸੜਕਾਂ ’ਤੇ ਉਤਰਦਿਆਂ ਸ਼੍ਰੋਮਣੀ ਅਕਾਲੀ ਦਲ, ਭਾਜਪਾ ਵਰਕਰਾਂ ਅਤੇ ਰੇਲ ਹਾਦਸੇ ਦੇ ਸੈਕੜੇ ਪ੍ਰਭਾਵਿਤ ਪਰਿਵਾਰਾਂ ਵਲੋਂ ਰੇਲ ਹਾਦਸੇ ਲਈ ਸਿੱਧੂ ਜੋੜੀ ਨੂੰ ਕਸੂਰਵਾਰ ਠਹਿਰਾਉਦਿਆਂ ਇਕ ਜਬਰਦਸਤ ਰੋਸ ਮਾਰਚ ਉਪਰੰਤ ਸਿੱਧੂ ਜੋੜੀ ਦੇ ਪੁਤਲੇ ਫੂਕੇ ਗਏ।
 ਗੋਲਡਨ ਐਵੀਨਿਊ ਰਾਮਤਲਾਈ ਤੋਂ ਜੋੜਾ ਫਾਟਕ ਲਈ ਚੱਲੇ ਇਸ ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਸਿੱਧੂ ਜੋੜੀ ਖਿਲਾਫ ਹੱਥਾਂ ’ਚ ਬੈਨਰ ਉਠਾ ਕੇ ਜਬਰਦਸਤ ਨਾਅਰੇਬਾਜੀ ਕੀਤੀ।ਪੁਲੀਸ ਵਲੋਂ ਰੋਕੇ ਜਾਣ ਕਾਰਨ ਰੇਲ ਹਾਦਸੇ ਵਾਲੀ ਸਥਾਨ ’ਤੇ ਪਹੁੰਚਣ ਤੋਂ ਪਹਿਲਾਂ ਹੀ ਸਿੱਧੂ ਜੋੜੀ ਦੇ ਪੁਤਲੇ ਫੂਕਣੇ ਪਏ।ਰੋਸ ਮਾਰਚ ਦੌਰਾਨ ਜੋਰਦਾਰ ਨਾਅਰੇਬਾਜ਼ਜੀ ਕੀਤੀ ਗਈ।ਜ਼ੋਸ਼ੀ, ਗਿੱਲ ਅਤੇ ਟਿੱਕਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਇਨਸਾਫ ਦਿਵਾਉਣਾ ਅਕਾਲੀ ਭਾਜਪਾ ਦਾ ਫਰਜ ਹੈ।ਉਹਨਾਂ ਰੇਲ ਹਾਦਸੇ ਸਬੰਧੀ ਪੰਜਾਬ ਸਰਕਾਰ ਵਲੋਂ ਐਲਾਨੀ ਗਈ ਮੈਜਿਸਟਰੇਟੀ ਜਾਂਚ ਨੂੰ ਰੱਦ ਕਰਦਿਆਂ ਹਾਈਕੋਰਟ ਦੇ ਮੌਜੂਦਾ ਜੱਜ ਰਾਹੀਂ ਜੁਡੀਸ਼ੀਅਲ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ।ਉਨ੍ਹਾਂ ਦੋਸ਼ ਲਗਾਇਆ ਕਿ ਕੈਪਟਨ ਸਰਕਾਰ ਭਾਰਤੀ ਰੇਲਵੇ ਨੂੰ ਦੋਸ਼ੀ ਦੱਸ ਕੇ ਸਿੱਧੂ ਜੋੜੀ ਨੂੰ ਬਚਾਉਣ ਦੀ ਕੋਸ਼ਿਸ਼ ’ਚ ਹੈ।ਉਹਨਾਂ ਕਿਹਾ ਕਿ ਪੀੜਤਾਂ ਨੂੰ ਇਨਸਾਫ ਨਾਂ ਮਿਲਿਆ ਤਾਂ ਅਕਾਲੀ ਦਲ ਇਸ ਮੁੱਦੇ ‘ਤੇ ਅੰਦੋਲਨ ਤੇਜ ਕਰੇਗਾ।
ਇਸ ਮੌਕੇ ਭਾਜਪਾ ਆਗੂ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ, ਯੂਥ ਅਕਾਲੀ ਦਲ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਜਨਰਲ ਸਕਤਰ ਤਲਬੀਰ ਸਿੰਘ ਗਿੱਲ, ਅਕਾਲੀ ਦਲ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਮਨਜੀਤ ਸਿੰਘ ਮੰਨਾ ਸਾਬਕਾ ਵਿਧਾਇਕ, ਡਾ: ਦਲਬੀਰ ਸਿੰਘ ਵੇਰਕਾ, ਰਣਬੀਰ ਸਿੰਘ ਰਾਣਾ ਲੋਪੋਕੇ, ਕਿਰਨਪ੍ਰੀਤ ਸਿੰਘ ਮੋਨੂ, ਅਜੈਬੀਰ ਸਿੰਘ ਰੰਧਾਵਾ, ਦਿਲਬਾਗ ਸਿੰਘ ਵਡਾਲੀ, ਭਾਈ ਰਾਮ ਸਿੰਘ, ਮੇਜਰ ਸ਼ਿਵੀ, ਦਿਲਬਾਗ ਕੌਸਲਰ ਮੌਜੂਦ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply