ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੀ ਟੈਨਿਸ ਟੀਮ ਨੇ ਗੁਰੂ ਨਾਨਕ ਦੇਵ
ਯੁਨੀਵਰਸਿਟੀ ਅੰਮ੍ਰਿਤਸਰ ਵਿੱਖੇ 28 ਤੋਂ 30 ਸਤੰਬਰ ਤੱਕ ਜੀ.ਐਨ.ਡੀ.ਯੂ ਇੰਟਰ ਕਾਲਜ ਟੈਨਿਸ ਚੈਂਪੀਅਨਸ਼ਿਪ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ।ਕਾਲਜ ਟੀਮ ਨੇ ਕੇ.ਐਮ.ਵੀ ਕਾਲਜ ਜਲੰਧਰ ਅਤੇ ਐਚ.ਐਮ.ਵੀ ਕਾਲਜ ਜਲੰਧਰ ਨੂੰ ਹਰਾਂ ਕੇ ਸ਼ਾਨਦਾਰ ਜਿੱਤ ਦਰਜ਼ ਕੀਤੀ ਜੇਤੂ ਟੀਮ ਦੀਆਂ ਖਿਡਾਰਣਾਂ ਵਿੱਚ ਅਵੰਤਿਕਾ ਮਹਾਜਨ, ਵੰਸ਼ਿਕਾ ਵਿਜ, ਸੁਖਮਨਪ੍ਰੀਤ ਕੌਰ ਅਤੇ ਅਪਾਕਸ਼ਾ ਸਨ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆਂ ਨੇ ਇਨਾਂ ਨੌਜਵਾਨ ਖਿਡਾਰਣਾਂ ਦੇ ਸਖਤ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਉਨਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਉਨਾਂ ਕਿਹਾ ਕਿ ਕਾਲਜ ਨੇ ਖਿਡਾਰਣਾਂ ਦੇ ਲਗਾਤਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਵੱਖ-ਵੱਖ ਚੈਂਪਿਅਨਸ਼ਿਪਾਂ ਨੂੰ ਯਾਦਗਾਰੀ ਬਣਾਇਆ ਹੈ।ਜਿਸ ਕਾਰਨ ਬੀ.ਬੀ.ਕੇ ਡੀ.ਏ.ਵੀ ਖੇਡਾਂ ਵਿੱਚ ਸਦਾ ਮੋਹਰੀ ਰਿਹਾ ਹੈ। ਸਰੀਰਕ ਸਿਖਿਆ ਵਿਭਾਗ ਦੇ ਮੁਖੀ ਸ਼੍ਰੀਮਤੀ ਸਵੀਟੀ ਬਾਲਾ, ਸਵੀਤਾ ਕੁਮਾਰੀ, ਰਾਜਦੀਪ ਕੌਰ ਅਤੇ ਹੋਰ ਫੈਕਲਟੀ ਮੈਂਬਰਾ ਨੇ ਵੀ ਜੇਤੂ ਖਿਡਾਰਨਾਂ ਦੀਆਂ ਪ੍ਰਾਪਤੀਆਂ `ਤੇ ਵਧਾਈ ਦਿੱਤੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media