ਤਰਨ ਤਾਰਨ, 26 ਅਗਸਤ (ਰਾਣਾ ਬੁੱਗ) – ਬੰਗੇ ਤੋ ਥੋੜੀ ਦੂਰ ਪੈਂਦੇ ਪਿੰਡ ਮਜਾਰਾ ਰਾਜਾ ਸਾਹਬ ਵਿਖੇ ਬਾਬਾ ਨਾਭ ਕੰਵਲ ਰਾਜਾ ਸਾਹਬ ਦੀ ਦਾ ਤਿੰਨ ਰੋਜਾ ਧਾਰਮਿਕ ਸਾਲਾਨਾ ਜੋੜ ਮੇਲਾ ਨੱਗਰ ਨਿਵਾਸੀਆਂ ਤੇ ਸੰਗਤਾਂ ਵੱਲੋ ਬੜੀ ਧੂਮ-ਧਾਮ ਨਾਲ ਮਨਾਇਆਂ ਗਿਆ ਇਸ ਮੌਕੇ ਪੰਜਾਬੀ ਲੋਕ ਗਾਇਕਾਂ ਨੇ ਧਾਰਮਿਕ ਪ੍ਰੋਗਰਾਮ ਕਰਕੇ ਤੇ ਵੱਖ-ਵੱਖ ਕਵੀਸ਼ਰ ਜੱਥਿਆਂ ਵੱਲੋ ਕਵੀਸ਼ਰੀ ਰਾਹੀ ਸੰਗਤਾਂ ਨੂੰ ਗੁਰੁ ਚਰਨਾ ਨਾਲ ਜੋੜਿਆ ਤੇ ਇਸ ਸਮੇ ਪਹੁਚੇ ਪੰਜਾਬੀ ਲੋਕ ਗਾਇਕ ਸੁਰਜੀਤ ਭੁੱਲਰ ਨੇ ਆਪਣੇ ਧਾਰਮਿਕ ਗੀਤਾਂ ਨਾਲ ਹਾਜਰੀ ਲਵਾਈ ਤੇ ਸੰਗਤਾਂ ਤੋ ਵਾਹ-ਵਾਹ ਖੱਟੀ ,ਤੇ ਤਿੰਨੇ ਦਿਨ ਰਾਤ ਹੀ ਚਾਹ,ਪ੍ਰਸ਼ਾਦਿਆ ਦੇ ਅਤੁਟ ਲੰਗਰ ਵਰਤਾਏ ਗਏ ਇਸ ਮੌਕੇ ਸਟੇਜ ਸੰਚਾਲਕ ਦੇਵ ਜੌਹਲ,ਸੈਕਟਰੀ ਗੁਰਪ੍ਰੀਤ ਕਾਕਾ,ਕਮੇਟੀ ਪ੍ਰਧਾਨ ਇੰਦਰਜੀਤ ਸਿੰਘ,ਜੋਗਾ ਸਿੰਘ ਤੇ ਸਮੂਹ ਸੰਗਤਾਂ ਹਾਜਰ ਸਨ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media