Monday, February 2, 2026

ਖ਼ਾਲਸਾ ਕਾਲਜ ਵਿਖੇ ‘ਸਭਰੰਗ’ ਪ੍ਰੋਗਰਾਮ ਮੌਕੇ ਵਿਦਿਆਰਥੀਆਂ ਦੀ ਪੇਸ਼ਕਾਰੀ ਦਾ ਰੰਗ ਛਾਇਆ

ਪੰਜਾਬ, ਪੰਜਾਬੀ ਤੇ ਪੰਜਾਬੀਅਤ ਵਜੂਦ ਲਈ ਖਾਲਸਾ ਕਾਲਜ ਪਹਿਰੇਦਾਰ ਵਜੋਂ ਤੱਤਪਰ –  ਸ: ਛੀਨਾ

PPN28081419

ਅੰਮ੍ਰਿਤਸਰ, 28 ਅਗਸਤ (ਪ੍ਰੀਤਮ ਸਿੰਘ)-ਪੰਜਾਬੀ ਵਿਰਸੇ ਤੇ ਵਿਰਾਸਤ ‘ਤੇ ਪਹਿਰਾ ਦਿੰਦਾ ਹੋਇਆ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਖ਼ਾਲਸਾ ਕਾਲਜ ਹਮੇਸ਼ਾਂ ਤੱਤਪਰ ਰਹੀ ਹੈ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਨਾਲ ਜੋੜ ਕੇ ਰੱਖਣ ਲਈ ਵਿਸ਼ੇਸ਼ ਉਪਰਾਲੇ ਕਰਦੀ ਰਹੇਗੀ। ਇਨ੍ਹਾਂ ਵਿਚਾਰਾਂ ਦੀ ਸਾਂਝ ਇਤਿਹਾਸਕ ਖਾਲਸਾ ਕਾਲਜ ਦੇ ਸਰਦਾਰ ਸੁੰਦਰ ਸਿੰਘ ਮਜੀਠੀਆ ਹਾਲ ‘ਤੋਂ ਵਿਖੇ ਆਯੋਜਿਤ ਕੀਤੇ ਗਏ ਜਲੰਧਰ ਦੂਰਦਰਸ਼ਨ ਦੇ ਸੱਭਿਆਚਾਰ ਪ੍ਰੋਗਰਾਮ ‘ਸਭਰੰਗ’ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤੇ। ਪ੍ਰੋਗਰਾਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਕਲਾਕਾਰੀ ਨੇ ਹਾਜ਼ਰ ਦਰਸ਼ਕਾਂ ਤੇ ਵਿਦਿਆਰਥੀਆਂ ਨੂੰ ਆਪਣੇ ਰੰਗ ਵਿੱਚ ਸਮੇਟੀ ਰੱਖਿਆ। ਪ੍ਰੋਗਰਾਮ ਮੌਕੇ ਕਾਲਜ ਵਿਦਿਆਰਥੀਆਂ ਦੁਆਰਾ ਸੂਫ਼ੀ ਗਾਇਕੀ, ਲੋਕ ਗੀਤ, ਝੂਮਰ, ਭੰਗੜਾ, ਬੋਲੀਆ ਤੇ ਗਿੱਧਾ ਦੀ ਪ੍ਰਸਤੁਤੀ ਨੇ ਹਾਜ਼ਰੀਨ ਨੂੰ ਬੰਨ੍ਹੀ ਰੱਖਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀ ਕਲਾਕਾਰ ਹਰਗੁਨ, ਸੰਗੀਤ ਅਧਿਆਪਕ ਹਰਲੀਨ ਕੌਰ ਤੋਂ ਇਲਾਵਾ ਸਤਿੰਦਰ ਸੋਹਲ, ਘੁੱਕੇਸ਼ਾਹ ਅਤੇ ਜਤਿੰਦਰ ਕੌਰ ਦੀਆਂ ਕਲਾਕਾਰੀਆਂ ਦਰਸ਼ਕਾਂ ਨੂੰ ਕੀਲ ਕੇ ਰੱਖਿਆ। ਕਾਲਜ ਵਿੱਚ ਜਲੰਧਰ ਦੂਰਦਰਸ਼ਨ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦੁਨੀਆ ਭਰ ਕੀਤਾ ਗਿਆ, ਜਿਸ ਦੌਰਾਨ ਦੇਸ਼ ਵਿਦੇਸ਼ ਵਿੱਚ ਲੋਕਾਂ ਨੂੰ ਪੰਜਾਬੀ ਸੱਭਿਅਤਾ ਦੀ ਝਲਕ ਦਾ ਨਜ਼ਾਰਾ ਵੇਖਣ ਨੂੰ ਮਿਲਿਆ।

PPN28081420
ਇਸ ਮੌਕੇ ਸ: ਛੀਨਾ ਨੇ ਜਲੰਧਰ ਦੂਰਦਸ਼ਨ ਦੇ ਡਾ. ਓਮ ਗੌਰੀ ਦੱਤ ਸ਼ਰਮਾ ਡੀ. ਡੀ. ਜੀ. ਪ੍ਰੋਗਰਾਮ, ਸ: ਨਰਿੰਦਰ ਸਿੰਘ ਡੀ. ਡੀ. ਜੀ. ਇੰਜ਼ੀਨੀਅਰਿੰਗ ਅਤੇ ਸ: ਦਲਜੀਤ ਸਿੰਘ ਸੰਧੂ ਨਿਰਮਾਤਾ ਦੁਆਰਾ ਕੀਤੇ ਗਏ ਇਸ ਸ਼ਲਾਘਾਯੋਗ ਉਪਰਾਲੇ ਦਾ ਤਹਿ ਦਿਲੋ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਤੋਂ 40 ਸਾਲ ਪਹਿਲਾਂ ਜਲੰਧਰ ਦੂਰਦਰਸ਼ਨ ਦਾ ਅਗਾਜ ਵੀ ਇੱਥੇ ਖਾਲਸਾ ਕਾਲਜ ਤੋਂ ਹੋਇਆ ਸੀ ਤੇ ਹੁਣ ਮੁੜ ਇਤਿਹਾਸ ਦੁਹਰਾਉਂਦਿਆ ਉਨ੍ਹਾਂ ਵੱਲੋਂ ‘ਸਭਰੰਗ’ ਪ੍ਰੋਗਰਾਮ ਦੀ ਨਵੀਂ ਲੜੀ ਜਿਸ ਵਿੱਚ ਇਸ ਪ੍ਰੋਗਰਾਮ ਦਾ ਟੈਲੀਕਾਸਟ ਸੂਬੇ ਦੇ ਵੱਖ-ਵੱਖ ਖ਼ੇਤਰਾਂ ਵਿੱਚੋਂ ਕੀਤਾ ਜਾਵੇਗਾ, ਦੀ ਸ਼ੁਰੂਆਤ ‘ਖਾਲਸਾ ਕਾਲਜ’ ਤੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਹ ਸੱਭਿਆਚਾਰਕ ਪ੍ਰੋਗਰਾਮ ਜਲੰਧਰ ਦੇ ਸਟੂਡੀਓ ਵਿੱਚੋਂ ਪ੍ਰਸਾਰਿਤ ਹੁੰਦਾ ਸੀ। ਪਰ ਇਕ ਨਵੀਂ ਸਕੀਮ ਅਧੀਨ ਇਸ ਪ੍ਰੋਗਰਾਮ ਨੂੰ ਵੱਖ-ਵੱਖ ਸੱਭਿਆਚਾਰਕ, ਇਤਿਹਾਸਕ ਅਤੇ ਵਿੱਦਿਅਕ ਸੰਸਥਾਵਾਂ ਤੋਂ ਪ੍ਰਸਾਰਿਤ ਕਰਨ ਦਾ ਪ੍ਰੋਗਰਾਮ ਹੈ। ਇਹ ਇਕ ਕਾਬਲੇ-ਤਾਰੀਫ਼ ਕਦਮ ਹੈ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply