ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ ਬਿਊਰੋ) –
· ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਰਜ਼ਾ ਮਾਫੀ ਦਾ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ, 2008 `ਚ ਵੀ ਕਾਂਗਰਸ ਨੇ ਕਿਸਾਨਾਂ ਨੂੰ ਕੀਤਾ ਸੀ ਗੁੰਮਰਾਹ – ਧਰਮਸ਼ਾਲਾ `ਚ ਬੋਲੇ ਮੋਦੀ।
· ਸਾਢੇ ਚਾਰ ਸਾਲਾਂ `ਚ ਮੋਦੀ ਨੇ ਕਿਸਾਨਾਂ ਦਾ ਇਕ ਪੈਸਾ ਵੀ ਨਹੀਂ ਕੀਤਾ ਮਾਫ – ਰਾਹੁਲ ਗਾਂਧੀ।
· ਪੰਜਾਬ ਸਰਕਾਰ ਨੇ 3.17 ਲੱਖ ਕਿਸਾਨਾਂ ਦਾ ਕਰਜ਼ਾ ਕੀਤਾ ਮਾਫ – ਮੋਦੀ ਨੂੰ ਸੌਂਪਾਂਗੇ ਲਿਸਟ, ਝੂਠੇ ਪੈਣ ;ਤੇ ਦੇਸ਼ ਤੋਂ ਮਾਫੀ ਮੰਗਣ ਮੋਦੀ- ਸੁਖਜਿੰਦਰ ਰੰਧਾਵਾ ਕੈਬਨਿਟ ਮੰਤਰੀ।
· 2019 ਦੀਆਂ ਲੋਕ ਸਭਾ ਚੋਣਾਂ `ਚ ਭਾਜਪਾ ਨੂੰ ਟੱਕਰ ਦੇਣ ਲਈ ਕਾਂਗਰਸ ਤਿਆਰ – ਕੈਪਟਨ।
· ਨਰੇਂਦਰ ਮੋਦੀ ਦੇ ਝੂਠ ਦਾ 2019 ਦੀਆਂ ਲੋਕ ਸਭਾ ਚੋਣਾਂ `ਚ ਲੋਕ ਦੇਣਗੇ ਜਵਾਬ- ਡਾ. ਰਾਜ ਕੁਮਾਰ।
· ਕੈਪਟਨ ਅਮਰਿੰਦਰ ਸਿੰਘ ਨੇ ਫਤਹਿਗੜ ਸਾਹਿਬ ਵਿਖੇ ਨਤਮਸਤਕ ਹੋ ਕੇ ਛੋਟੇ ਸਾਹਿਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਕੀਤਾ ਨਮਨ।
· ਸ਼ਹੀਦੀ ਸਮਾਗਮ ਦੌਰਾਨ ਨਹੀਂ ਹੋਣੀਆਂ ਚਾਹੀਦੀਆਂ ਸਿਆਸੀ ਕਾਨਫਰੰਸਾਂ, ਕਾਂਗਰਸ ਅੱਗੋਂ ਵੀ ਨਹੀਂ ਕਰੇਗੀ ਕੋਈ ਕਾਨਫਰੰਸ – ਕੈਪਟਨ ਅਮਰਿੰਦਰ।
· ਬੁੱਤ `ਤੇ ਕਾਲਖ ਮੱਲਣ ਵਾਲਿਆਂ `ਤੇ ਤੁਰੰਤ ਕਾਰਵਾਈ, ਪਰ ਬੇਅਦਬੀਆਂ ਦੇ ਮਾਮਲੇ ਨੂੰ ਕਾਂਗਰਸ ਨੇ ਕਮਿਸ਼ਨਾਂ ਦੀ ਜਾਂਚ `ਚ ਉਲਝਾਇਆ- ਸਿਮਰਜੀਤ ਬੈਂਸ।
· ਬੇਅਦਬੀ ਮਾਮਲਿਆਂ ਦੇ ਦੋਸ਼ੀ ਬਾਦਲਾਂ `ਤੇ ਕੈਪਟਨ ਮਿਹਰਬਾਨ ਕਿਓਂ ?- ਭਗਵੰਤ ਮਾਨ।
· ਹਾਈਕੋਰਟ ਵਲੋਂ ਪੰਚਾਇਤੀ ਚੋਣਾਂ ਸਬੰਧੀ ਪੰਜਾਬ ਸਰਕਾਰ ਦੀ ਰਿਵਿਊ ਪਟੀਸ਼ਨ ਸੁਣਨ ਤੋਂ ਇਨਕਾਰ- 7 ਜਨਵਰੀ ਨੂੰ ਹੋਵੇਗੀ ਅਗਲੇਰੀ ਸੁਣਵਾਈ, ਚੋਣਾਂ ਕਰਵਾਉਣ ਜਾਂ ਲਮਕਾਉਣ ਦੀ ਗੱਲ ਸਰਕਾਰ `ਤੇ ਛੱਡੀ।
· ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੀ ਹੋਣਗੀਆਂ, ਮੁੜ ਦਾਖਲ ਹੋਣ ਵਾਲੀਆਂ ਨਾਮਜ਼ਦਗੀਆਂ ਦੀ 48 ਘੰਟਿਆਂ `ਚ ਹੋਵੇਗੀ ਜਾਂਚ- ਚੋਣ ਕਮਿਸ਼ਨ।
· ਟ੍ਰਿਪਲ ਤਲਾਕ ਬਿੱਲ ਲੋਕ ਸਭਾ `ਚ ਪਾਸ- ਬਿੱਲ ਦੇ ਹੱਕ `ਚ 245 ਤੇ ਵਿਰੋਧ `ਚ ਪਈਆਂ 11 ਵੋਟਾਂ – ਕਾਂਗਰਸ ਤੇ ਹਮਾਇਤੀ ਦਲਾਂ ਨੇ ਕੀਤਾ ਵਾਕ ਆਊਟ।
· ਹਿਮਾਚਲ ਪ੍ਰਦੇਸ਼ ਦੇਸ਼ ਦਾ ਪਹਿਲਾ ਆਰਗੈਨਿਕ ਪ੍ਰਦੇਸ਼ ਬਣ ਸਕਦਾ ਹੈ – ਮੋਦੀ।
· ਕਾਂਗਰਸ ਨੇ ਰਾਜਪਾਲ ਨੂੰ ਸੌਂਪੀ ਹਿਮਾਚਲ ਦੀ ਜੈ ਰਾਮ ਸਰਕਾਰ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਬਾਰੇ ਚਾਰਜ਼ਸ਼ੀਟ, ਬਾਬਾ ਰਾਮਦੇਵ ਨੂੰ ਸੋਲਨ `ਚ ਸੱਸਤੀ ਜਮੀਨ ਦੇਣ `ਤੇ ਜਤਾਇਆ ਵਿਰੋਧ।
· ਐਨ.ਆਈ.ਏ ਵਲੋਂ ਗ੍ਰਿਫਤਾਰ ਆਈ.ਐਸ.ਆਈ.ਐਸ ਦੇ 10 ਸ਼ੱਕੀ ਭੇਜੇ 12 ਦਿਨਾਂ ਪੁਲਿਸ ਰਿਮਾਂਡ `ਤੇ।
· ਕੇਂਦਰੀ ਗ੍ਰਹਿ ਮੰਤਰਾਲੇ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਜਥੇਬੰਦੀ `ਤੇ ਲਾਇਆ ਬੈਨ।
· ਰਾਜੀਵ ਗਾਂਧੀ ਦੇ ਬੁੱਤ `ਤੇ ਕਾਲਖ ਮੱਲਣ ਵਾਲੇ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ `ਤੇ ਜੇਲ ਭੇਜੇ।
· ਪੰਚਾਇਤੀ ਚੋਣਾਂ ਦੇ ਪ੍ਰਚਾਰ ਦੌਰਾਨ ਅੰਮ੍ਰਿਤਸਰ `ਚ ਅਕਾਲੀ ਤੇ ਕਾਂਗਰਸੀ ਭਿੜੇ।
· ਮੇਘਾਲਿਆ ਕੋਲਾ ਖਾਣ `ਚ ਭਰੇ ਪਾਣੀ `ਚ ਫਸੇ 15 ਮਜ਼ਦੂਰਾਂ ਨੂੰ ਕੱਢਣ `ਚ ਮਦਦ ਕਰਨ ਲਈ ਅੰਮ੍ਰਿਤਸਰ ਤੋਂ ਇੰਜ. ਜਸਵੰਤ ਸਿੰਘ ਗਿੱਲ ਨੂੰ ਬੁਲਾਇਆ ਗਿਆ।
· ਜਸਵੰਤ ਸਿੰਘ ਗਿੱਲ ਇਸ ਤੋਂ ਪਹਿਲਾਂ ਬਚਾਅ ਚੁੱਕੇ ਹਨ ਪੱਛਮੀ ਬੰਗਾਲ ਦੀ ਕੋਲਾ ਖਾਣ `ਚ ਫਸੇ 64 ਮਜ਼ਦੂਰ।
· ਅੰਮ੍ਰਿਤਸਰ `ਚ ਪੁਲਿਸ ਵਲੋਂ 300 ਗ੍ਰਾਮ ਹੈਰੋਇਨ ਤੇ 5 ਲੱਖ 20 ਹਜਾਰ ਨਕਦੀ ਸਮੇਤ ਦੋ ਗ੍ਰਿਫਤਾਰ।
· ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਨੇ ਬਠਿੰਡਾ `ਚ ਬਣ ਰਹੇ ਏਮਜ਼ ਹਸਪਤਾਲ ਨੂੰ ਸਾਰੀਆਂ ਫੀਸਾਂ ਦੀ ਅਦਾਇਗੀ ਕੀਤੀ ਮਾਫ।
· ਵਿਜੀਲੈਂਸ ਨੇ ਤਰਨ ਤਾਰਨ `ਚ ਤਾਇਨਾਤ ਬਿਜਲੀ ਵਿਭਾਗ ਦੇ ਜੇ.ਈ ਨੂੰ 7000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫਤਾਰ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media