ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਜਿਲ੍ਹਾ ਯੂਨਿਟ ਅੰਮ੍ਰਿਤਸਰ ਵਲੋਂ ਨਵੇਂ ਸਾਲ
ਨੂੰ ਜੀ ਆਇਆਂ ਆਖਣ ਲਈ ਜਿਲ੍ਹਾ ਖਜ਼ਾਨਾ ਦਫਤਰ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਜਿਲ੍ਹਾ ਖਜ਼ਾਨਾ ਅਫਸਰ ਅਮਨ ਕੁਮਾਰ ਮੈਣੀ ਅਤੇ ਯੂਨੀਅਨ ਦੇ ਅਹੱਦੇਦਾਰਾਂ ਵਲੋਂ ਸਮੂਹ ਸਟਾਫ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਗਈ ।ਜਿਲ੍ਹਾ ਖਜ਼ਾਨਾ ਅਫਸਰ ਅਮਨ ਕੁਮਾਰ ਮੈਣੀ ਵੱਲੋਂ ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਦੇ ਅਹੱਦੇਦਾਰਾਂ ਅਤੇ ਸਮੂਹ ਸਟਾਫ ਦੀ ਹਾਜ਼ਰੀ ਵਿੱਚ ਸਾਲ 2019 ਦਾ ਕਲੰਡਰ ਜ਼ਾਰੀ ਕੀਤਾ ਗਿਆ।ਖਜ਼ਾਨਾ ਅਫਸਰ ਅਮਨ ਕੁਮਾਰ ਮੈਣੀ, ਜਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਸੰਧੂ, ਜਿਲ੍ਹਾ ਜਨਰਲ ਸਕੱਤਰ ਰਜਿੰਦਰ ਸਿੰਘ ਮੱਲ੍ਹੀ ਅਤੇ ਐਸੋਸੀਏਸ਼ਨ ਦੇ ਸਮੂਹ ਅਹੁੱਦੇਦਾਰਾਂ ਵਲੋਂ ਨਵੇਂ ਸਾਲ ਮੌਕੇ ਸਭ ਨਾਲ ਮਿਲ ਕੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਕਿ ਨਵਾਂ ਸਾਲ 2019 ਸਭ ਲਈ ਖੁਸ਼ੀਆਂ ਖੇੜੇ ਅਤੇ ਤਰੱਕੀਆਂ ਲੈ ਕੇ ਆਵੇ ਅਤੇ ਸਮੁੱਚੀ ਕਾਇਨਾਤ ਵਿੱਚ ਆਪਸੀ ਪਿਆਰ ਇਤਫਾਕ ਬਣਿਆ ਰਹੇ।
ਤਰਮਿੰਦਰਜੀਤ ਸਿੰਘ ਸ਼ੇਰਗਿਲ ਜਿਲ੍ਹਾ ਪ੍ਰੈਸ ਸਕੱਤਰ ਨੇ ਦੱਸਿਆ ਕਿ ਨਵੇਂ ਸਾਲ ਨੂੰ `ਜੀ ਆਇਆ` ਆਖਣ ਮੌਕੇ ਜਿਲ੍ਹਾ ਯੂਨਿਟ ਦੇ ਜਿਲ੍ਹਾ ਚੇਅਰਮੈਨ ਗੁਰਿੰਦਰ ਸਿੰਘ ਸੋਢੀ, ਮੁੱਖ ਸਲਾਹਕਾਰ ਜਸਵੰਤ ਸਿੰਘ ਕਾਲੜਾ, ਸੀਨੀਅਰ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਅਜ਼ਨਾਲਾ, ਜਿਲ੍ਹਾ ਸਹਾਇਕ ਵਿੱਤ ਸਕੱਤਰ ਗੁਣਵੰਤ ਸਿੰਘ, ਕਾਨੂੰਨੀ ਸਲਾਹਕਾਰ ਅਸ਼ਵਨੀ ਸ਼ਰਮਾ, ਮੀਤ ਪ੍ਰਧਾਨ ਮੁਨੀਸ਼ ਕੁਮਾਰ, ਮੀਤ ਪ੍ਰਧਾਨ ਸੰਦੀਪ ਅਰੋੜਾ, ਜਿਲ੍ਹਾ ਪ੍ਰੈਸ ਸਕੱਤਰ ਤਰਮਿੰਦਰਜੀਤ ਸਿੰਘ ਸ਼ੇਰਗਿੱਲ,ਸੰਯੁਕਤ ਸਕੱਤਰ ਸੁਰਿੰਦਰ ਸਿੰਘ, ਬੂਟਾ ਰਾਮ, ਇੰਦਰਾ ਰਾਣੀ, ਪ੍ਰੋਮਿਲਾ ਕੁਮਾਰੀ, ਮੈਂਬਰ ਐਮ.ਪੀ ਸਿੰਘ, ਰਜੇਸ਼ ਕੁਮਾਰ, ਗੌਰਵ ਪੁਰੀ, ਤੇਜਿੰਦਰ ਸਿੰਘ, ਸੁਖਬੀਰ ਕੌਰ, ਸੁਭਦੇਸ਼ ਕੌਰ ਅਤੇ ਕਿਰਨਦੀਪ ਕੌਰ ਆਦਿ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media