Monday, December 23, 2024

ਸਚਖੰਡ ਅਤੇ ਸ੍ਰੀ ਗੰਗਾਨਗਰ ਐਕਸਪ੍ਰੈਸ ਰੇਲ ਗੱਡੀਆਂ ਨੂੰ ਨਾਂਦੇੜ ਦੇ ਪਲੇਟਫਾਰਮ ਨੰਬਰ 1`ਤੇ ਸਥਾਨ ਦੇਣ ਦੀ ਕੀਤੀ ਮੰਗ

ਹਜੁਰ ਸਾਹਿਬ, (ਨਾਂਦੇੜ), 4 ਫਰਵਰੀ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਤਖਤ ਸਚਖੰਡ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਨਾਂਦੇੜ ਤੋਂ ਅੰਮ੍ਰਿਤਸਰ ਸਾਹਿਬ ਤੱਕ ਵਿਸ਼ੇਸ਼ ਤੌਰ `ਤੇ PUNJ0402201901ਚਲਾਈ ਜਾ ਰਹੀ ਸੱਚਖੰਡ ਐਕਸਪ੍ਰੇਸ ਰੇਲਵੇ ਅਤੇ ਹਜ਼ੂਰ ਸਾਹਿਬ ਤੋਂ ਸ੍ਰੀ ਗੰਗਾਨਗਰ ਦਰਮਿਆਨ ਦੋੜ ਰਹੀ ਸ੍ਰੀ ਗੰਗਾਨਗਰ ਐਕਸਪ੍ਰੈਸ ਰੇਲ ਗੱਡੀਆਂ ਨੂੰ ਨਾਂਦੇੜ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇੱਕ ਤੋਂ ਚਲਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਹਜੂਰੀ ਸਾਧ ਸੰਗਤ ਅਤੇ ਗੁਰਦੁਆਰਾ ਸਚਖੰਡ ਬੋਰਡ ਪ੍ਰਸ਼ਾਸਨ ਵਲੋਂ ਰੇਲ ਵਿਭਾਗ ਦੇ ਐਡੀਸ਼ਨਲ ਪ੍ਰਬੰਧਕ ਵਿਸ਼ਵਨਾਥ ਏਰਾ ਨੂੰ ਮੰਗ ਪਤਰ ਸੌਂਪਿਆ ਗਿਆ।  
ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਹਜੁਰ ਸਾਹਿਬ ਨਾਂਦੇੜ ਰੇਲਵੇ ਸਟੇਸ਼ਨ ਤੱਕ ਸਚਖੰਡ ਐਕਸਪ੍ਰੇਸ ਦੀ 36 ਤੋਂ 40 ਘੰਟਿਆਂ ਦੀ ਲੰਬੀ ਯਾਤਰਾ ਕਰ ਕੇ ਪਹੁੰਚਣ ਵਾਲੇ  ਸ਼ਰਧਾਲੂਆਂ ਵਿੱਚ ਛੋਟੇ ਬਚਿਆਂ ਤੋਂ ਇਲਾਵਾ ਔਰਤਾਂ, ਬਜ਼ੁਰਗ ਤੇ ਵੀ ਹੁੰਦੇ ਹਨ।ਨਾਂਦੇੜ ਸਟੇਸ਼ਨ `ਤੇ ਪ੍ਰਸ਼ਾਸਨ ਵਲੋਂ ਤਕਨੀਕੀ ਕਾਰਣਾਂ ਕਰ ਕੇ ਗੱਡੀ ਨੂੰ ਪਲੇਟਫਾਰਮ ਨੰਬਰ ਚਾਰ `ਤੇ ਸਥਾਨ ਦਿੱਤਾ ਜਾਂਦਾ ਹਨ।ਮੁਸਾਫਰਾਂ ਨੂੰ ਆਪਣੇ ਭਾਰੀ ਸਮਾਨ ਲੈ ਕੇ ਪਲੇਟਫਾਰਮ ਨੰਬਰ ਚਾਰ ਤੋਂ ਇੱਕ ਤੱਕ ਪਹੁੰਚ ਕੇ ਸਟੇਸ਼ਨ ਦੇ ਬਾਹਰ ਨਿਕਲਣਾ ਪੈਂਦਾ ਹਨ।ਪਲੇਟਫਾਰਮ ਨੰਬਰ 4 `ਤੇ ਉਤਰਨ ਨਾਲ  ਲੰਮਾ ਚੱਕਰ ਕੱਟ ਕੇ ਗੁਰਦੁਆਰਾ ਸਾਹਿਬ ਤੱਕ ਪੁੱਜਣਾ ਪੈ ਰਿਹਾ ਹੈ।ਇਸ ਖੇਤਰ ਵਿੱਚ ਆਪਰਾਧਿਕ ਗਤੀਵਿਧੀਆਂ ਜਿਆਦਾ ਹਨ।ਆਟੋ ਰਿਕਸ਼ਾ ਚਾਲਕ ਤੇ ਟੈਕਸੀ ਚਾਲਕ ਮੁਸਾਫਰਾਂ ਤੋਂ ਕਿਰਾਇਆ ਭਾੜਾ ਵੀ ਜਿਆਦਾ ਵਸੂਲਦੇ ਹਨ।ਇਸ ਲਈ ਮੁਸਾਫਰਾਂ ਦੀ ਸਹੂਲਤ ਲਈ ਸਚਖੰਡ ਐਕਸਪ੍ਰੈਸ ਰੇਲ ਗੱਡੀ ਨੂੰ ਪਲੇਟਫਾਰਮ ਨੰਬਰ 1 `ਤੇ ਜਗ੍ਹਾ ਦਿੱਤੀ ਜਾਵੇ। ਸੰਗਤਾਂ ਨੇ ਕਿਹਾ ਕਿ ਮੰਗ ਪੂਰੀ ਨਾ ਹੋਣ `ਤੇ ਨਾਂਦੇੜ ਤੋਂ ਲੈ ਕੇ ਅੰਮ੍ਰਿਤਸਰ ਤੱਕ ਹਰ ਜਗ੍ਹਾ ਸਿੱਖ ਭਾਈਚਾਰੇ ਵਲੋਂ  ਰੇਲਵੇ ਪ੍ਰਸ਼ਾਸਨ ਦੇ ਖਿਲਾਫ ਅੰਦੋਲਨ ਕੀਤਾ ਜਾਵੇਗਾ।  
ਇਸ ਮੌਕੇ ਗੁਰਦੁਆਰਾ ਬੋਰਡ  ਦੇ ਮੇਂਬਰ ਗੁਰਮੀਤ ਸਿੰਘ ਮਹਾਜਨ, ਮਾਨਪ੍ਰੀਤ ਸਿੰਘ ਕੁੰਜੀਵਾਲੇ, ਰਾਜਿੰਦਰ ਸਿੰਘ ਪੁਜਾਰੀ, ਪ੍ਰਧਾਨ ਗੁਰਵਿੰਦਰ ਸਿੰਘ ਵਾਧਵ, ਰਵਿੰਦਰ ਸਿੰਘ ਮੋਦੀ, ਜਸਪਾਲ ਸਿੰਘ ਲਾਂਗਰੀ, ਰਵਿੰਦਰ ਸਿੰਘ ਪੁਜਾਰੀ, ਪਰਮਜੀਤ ਸਿੰਘ, ਰਣਜੀਤ ਸਿੰਘ ਗਿੱਲ, ਬੀਰੇਂਦਰ ਸਿੰਘ ਬੇਦੀ, ਸਤਨਾਮ ਸਿੰਘ ਗਿੱਲ, ਜਰਨੈਲ ਸਿੰਘ ਗਾੜੀਵਾਲੇ, ਠਾਕੁਰ ਸਿੰਘ ਪਰਭਣੀ, ਮਾਨ ਸਿੰਘ, ਮਨਪ੍ਰੀਤ ਸਿੰਘ ਕਾਰਾਗੀਰ, ਕਰਣ ਸਿੰਘ ਖਾਲਸਾ, ਬਲਜੀਤ ਸਿੰਘ ਸ਼ਾਹ, ਨਰੇਂਦਰ ਸਿੰਘ ਖਾਲਸਾ, ਸੁਰਜੀਤ ਸਿੰਘ ਟਾਕ ਸਹਿਤ ਵੱਡੀ ਗਿਣਤੀ ਵਿੱਚ ਕਰਮਚਾਰੀ ਮੌਜੂਦ ਸਨ।

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply