Saturday, July 26, 2025
Breaking News

ਅੰਮ੍ਰਿਤਸਰ ਰੰਗਮੰਚ ਉਤਸਵ 2019 – ਗੁਰਿੰਦਰ ਸਿੰਘ ਨਿਰਦੇਸ਼ਤ ਪੰਜਾਬੀ ਨਾਟਕ ‘ਸਾਬੋ’ ਦਾ ਮੰਚਨ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ) – ਵਿਰਸਾ ਵਿਹਾਰ ਵਿਖੇ ਸ਼ੋ੍ਰਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੇਵਲ PUNJ1503201908ਧਾਲੀਵਾਲ ਦੀ ਅਗਵਾਈ ਵਿਖੇ ਚੱਲ ਰਹੇ ਅੰਮ੍ਰਿਤਸਰ ਰੰਗਮੰਚ ਉਤਸਵ 2019 ਦੇ 14ਵੇਂ ਦਿਨ ਰੇਡੀਅਨਸ ਮੰਚ ਅੰਮ੍ਰਿਤਸਰ ਦੀ ਟੀਮ ਵਲੋਂ ਰਾਜਿੰਦਰ ਕੁਮਾਰ ਦਾ ਲਿਖਿਆ ਅਤੇ ਗੁਰਿੰਦਰ ਸਿੰਘ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਸਾਬੋ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।ਇਹ ਨਾਟਕ ਇਕ ਪ੍ਰੇਮ ਕਥਾ ’ਤੇ ਅਧਾਰਿਤ ਹੈ।ਕਹਾਣੀ ਉਸ ਨੌਜਵਾਨ ਦੀ ਹੈ , ਜਿਸ ਨੂੰ ਆਪਣੇ ਨਾਨਕੇ ਪਿੰਡ ਆਏ ਨੂੰ ਇਕ ਛੈਲ-ਛਬੀਲੀ ਕੁੜੀ ਸਾਬੋ ਨਾਲ ਪਿਆਰ ਹੋ ਜਾਂਦਾ ਹੈ।ਸਾਬੋ ਇੱਕ ਨਚਲੇ ਤਬੱਦੀ ਜਾਗਣੀਆਂ ਦੀ ਕੁੜੀ ਹੈ।ਜਿਸ ਦੇ ਪਰਿਵਾਰ ਨੂੰ ਇਸ ਨਾਟਕ ਦੇ ਨਾਇਕ ਦੇ ਮਾਮੇ ਨੇ ਹੀ ਆਪਣੇ ਖੇਤ ਵਿਚ ਰਹਿਣ ਲਈ ਘਰ ਦਿੱਤਾ ਹੈ।ਜਾਤਾਂ-ਪਾਤਾਂ ਤੋਂ ਉਪਰ ਉਠ ਕੇ ਨਰਿੰਜਣ ਨੂੰ ਤੇ ਸਾਬੋ ਨੂੰ ਇਕ-ਦੂਜੇ ਨਾਲ ਪਿਆਰ ਹੋ ਜਾਂਦਾ ਹੈ।ਜਿਵੇਂ ਕਹਿੰਦੇ ਆ ਨੀਂਦ ਨਾ ਵੇਖੇ ਬਿਸਤਰਾ, ਭੁੱਖ ਨਾ ਵੇਖੇ ਮਾਸ, ਮਤ ਨਾ ਵੇਖੇ ਮਤ ਨੂੰ ਤੇ ਇਸ਼ਕ ਨਾ ਵੇਖੇ ਜਾਤ।ਬਹੁਤ ਹੀ ਸੁਚੱਜੇ ਢੰਗ ਨਾਲ ਇਸ ਨਾਟਕ ਦੇ ਤਾਣ-ਬਾਣੇ ਨੂੰ ਬੂਟਿਆ ਹੈ।ਇਹ ਨਾਟਕ ਮਨੋਰੰਜਨ ਭਰਪੂਰ ਹੈ। ਜਿਥੇ ਕਈ ਦ੍ਰਿਸ਼ਾਂ ਨੇ ਹਾਸਿਆਂ ਨੂੰ ਜਨਮ ਦਿੱਤਾ ਹੈ।ਉਥੇ ਇਨਸਾਨੀ ਜੀਵਨ ਨੂੰ ਸਮਝਾਉਣ ਦਾ ਢੰਗ ਦੀ ਦੱਸਿਆ ਗਿਆ ਹੈ। ਅਖੀਰ ਵਿਚ ਇਕ ਅਧੂਰੀ ਪ੍ਰੇਮ ਕਹਾਣੀ ਦਾ ਸਵਾਲ ਵਗੀ ਛੱਡਿਆ ਹੈ।ਜੋ ਸਭਨਾਂ ਦੀਆਂ ਅੱਖਾਂ ਨਮ ਕਰ ਜਾਂਦਾ ਹੈ।
ਇਸ ਨਾਟਕ ਵਿਚ ਸਤਨਾਮ ਮੂਧਲ, ਵਰਪਾਲ ਸਿੰਘ, ਗੁਰਮੀਤ ਕੋਰ, ਗਰਿੰਦਰ ਸਿੰਘ, ਜਸਬੀਰ ਚੰਗਿਆੜਾ, ਸੰਦੀਪ ਸਿੰਘ, ਅੰਸ਼ਦੀਪ ਸਿੰਘ, ਸਰੋਜ ਸ਼ਰਮਾ, ਜਸਪਾਲ ਸਿੰਘ, ਰਾਜਬੀਰ ਕੌਰ, ਸਹਿਜ਼ਾਦਾ, ਸਿਮਰਨਜੀਤ ਕੌਰ, ਰਾਧਿਕਾ ਮੈੋਿਹਰਾ, ਹਰਪ੍ਰੀਤ ਸਿੰਘ, ਰਜਿੰਦਰ ਸਿੰਘ, ਪੂਜਾ ਭੱਟੀ, ਰਮਨ ਰਾਜਪੂਤ, ਮਿਨਾਕਸ਼ੀ, ਸ਼ਗਨ ਵਡਾਲੀ, ਗਗਨ ਵਡਾਲੀ ਆਦਿ ਕਲਾਕਾਰਾਂ ਨੇ ਭੂਮਿਕਾਵਾਂ ਨਿਭਾਈਆਂ।ਇਸ ਨਾਟਕ ਨੂੰ ਵੇਖਣ ਲਈ ਕੇਵਲ ਧਾਲੀਵਾਲ, ਕੁਲਦੀਪ ਸਿੰਘ ਧਾਲੀਵਾਲ, ਰਮੇਸ਼ ਯਾਦਵ, ਭੂਪਿੰਦਰ ਸਿੰਘ ਸੰਧੂ, ਇੰਦਰਜੀਤ ਸਹਾਰਨ ਆਦਿ ਸਮੇਤ ਵੱਡੀ ਗਿਣਤੀ `ਚ ਦਰਸ਼ਕ ਹਾਜ਼ਰ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply