ਅੰਮ੍ਰਿਤਸਰ, 11 ਸਤੰਬਰ ( ਪ੍ਰੀਤਮ ਸਿੰਘ) -ਖ਼ਾਲਸਾ ਕਾਲਜ ਆਫ਼ ਲਾਅ ਦੀ ਵਿਦਿਆਰਥਣ ਇਨਾਇਤ ਵਿਰਕ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ. ਏ. ਐੱਲ. ਐੱਲ. ਬੀ. ਦੇ ਸਮੈਸਟਰ ਚੌਥਾ ਦੇ ਐਲਾਨੇ ਗਏ ਨਤੀਜਿਆਂ ਵਿੱਚੋਂ ਯੂਨੀਵਰਸਿਟੀ ਵਿੱਚੋਂ ਦੂਜਾ ਅਤੇ ਕਾਲਜ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦੇ ਨਾਂ ਨੂੰ ਚਾਰ ਚੰਨ ਲਗਾਇਆ।ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥਣ ਦੀ ਇਸ ਉਪਲਬੱਧੀ ‘ਤੇ ਵਧਾਈ ਦਿੰਦਿਆ ਕਿਹਾ ਕਿ ਇਹ ਸਬੰਧਿਤ ਸਟਾਫ਼ ਦੁਆਰਾ ਕਰਵਾਈ ਗਈ ਸਖ਼ਤ ਮਿਹਨਤ ਤੇ ਲਗਨ ਦਾ ਨਤੀਜਾ ਹੈ ਕਿ ਮਈ 2014 ਵਿੱਚ ਹੋਈ ਬੀ. ਏ. ਐੱਲ. ਐੱਲ. ਦੀ ਪ੍ਰੀਖਿਆ ਵਿੱਚੋਂ ਵਿਦਿਆਰਥਣ ਵਿਰਕ ਇਹ ਮੁਕਾਮ ਹਾਸਲ ਕਰ ਸਕੀ। ਉਨ੍ਹਾਂ ਇਸ ਮੌਕੇ ਉਕਤ ਵਿਦਿਆਰਥਣ ਦੀ ਭਵਿੱਖ ਵਿੱਚ ਤਰੱਕੀ ਲਈ ਕਾਮਨਾ ਕਰਦਿਆ ਆਪਣੇ ਦਫ਼ਤਰ ਵਿੱਚ ਉਸਦਾ ਮੂੰਹ ਮਿੱਠਾ ਕਰਵਾਇਆ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਮਿਹਨਤ ਕਰਕੇ ਕਾਮਯਾਬੀ ਹਾਸਲ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ: ਸ਼ਮਸ਼ੇਰ ਸਿੰਘ, ਪ੍ਰੋ: ਅਰਨੀਤ ਕੌਰ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਕੋਮਲ ਕ੍ਰਿਸ਼ਨ ਮਹਿਤਾ, ਪ੍ਰੋ: ਗੁਨੀਸ਼ਾ ਸਲੂਜਾ ਆਦਿ ਮੌਜ਼ੂਦ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …