Friday, February 14, 2025

ਰਾਜ ਪੱਧਰੀ ਪੇਂਡੂ ਖੇਡ ਟੂਰਨਾਂਮੈਂਟਾ ਲਈ ਗੁਰੂ ਨਾਨਕ ਸਟੇਡੀਅਮ ਦੀਆਂ ਤਿਆਰੀਆ ਜੌਰਾਂ ‘ਤੇ

ਲਾਜਵਾਬ ਹੋਵੇਗਾ ਉਦਘਾਟਨੀ ਤੇ ਇਨਾਮ ਵੰਡ ਸਮਾਰੋਹ- ਡੀ.ਐਸ.ਓ ਸੰਧੂ

PPN11091412

ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) ਗੁਰੂ ਨਗਰੀ ਅੰਮ੍ਰਿਤਸਰ ਵਿੱਖੇ 29 ਸਤੰਬਰ ਤੋਂ ਸ਼ੁਰੂ ਹੋ ਰਹੇ ਅੰਡਰ 16 ਸਾਲ ਲੜਕੀਆਂ ਦੇ ਸ਼ੁਰੂ ਹੋ ਰਹੇ ਤਿੰਨ ਦਿਨਾ ਰਾਜ ਪੱਧਰੀ 10 ਵੱਖ ਵੱਖ ਪੇਂਡੂ ਖੇਡ ਟੂਰਨਾਂਮੈਂਟਾ ਦੀਆਂ ਤਿਆਰੀਆ ਗੁਰੂ ਨਾਨਕ ਸਟੇਡੀਅਮ ਵਿਖੇ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤੀਆ ਗਈਆ ਹਨ। ਇਹ ਟੂਰਨਾਂਮੈਂਟ 1 ਅਕਤੂਬਰ ਤੱਕ ਚੱਲਣਗੇ।ਇੱਸ ਸਬੰਧੀ ਜਿਥੇ ਜਿਲ੍ਹਾ ਖੇਡ ਅਫਸਰ ਮੈਡਮ ਹਰਪਾਲਜੀਤ ਕੌਰ ਸੰਧੂ ਨੇ ਵੱਖ ਵੱਖ ਕੋਚਾ ਨੂੰ ਇਨ੍ਹਾ ਖੇਡ ਮੁਕਾਬਲਿਆ ਨੂੰ ਸਫਲਤਾ ਪੂਰਵਕ ਸਿਰੇ ਚੜਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ ਉਥੇ ਖੁਦ ਨਿਜੀ ਤੋਰ ਤੇ ਦਿਲਚਸਪੀ ਲੈ ਕੇ ਖੇਡ ਤਿਆਰੀਆ ਦਾ ਜਾਇਜਾ ਲਿਆ ਜਾ ਰਿਹਾ ਹੈ ਅਤੇ ਤਿਆਰੀਆ ਦੀ ਹਰੇਕ ਦਿਨ ਸਮੀਖਿਆ ਵੀ ਕੀਤੀ ਜਾ ਰਹੀ ਹੈ ਗੁਰੂ ਨਾਨਕ ਸਟੇਡੀਅਮ ਵਿੱਖੇ ਹੋ ਰਹੀਆ ਤਿਆਰੀਆ ਦਾ ਸਰਵੇਖਣ ਕਰਦੇ ਹੋਏ ਡੀ.ਐਸ.ਓ ਮੈਡਮ ਹਰਪਾਲਜੀਤ ਕੌਰ ਸੰਧੂ ਨੇ ਕਿਹਾ ਕਿ ਸੂਬੇ ਭਰ ਤੋਂ ਰਾਜ ਪੱਧਰੀ ਇਨ੍ਹਾ ਖੇਡ ਮੁਕਾਬਲਿਆ ਵਿੱਚ ਹਿੱਸਾ ਲੈਣ ਪਹੁੰਚ ਰਹੀਆ ਅੰਡਰ 16 ਸਾਲ ਦੀਆ ਖਿਡਾਰਣਾ ਨੂੰ ਰਹਿਣ ਸਹਿਣ ਤੇ ਜਲ ਪਾਨ ਤੋ ਇਲਾਵਾ ਬਣਦੀਆ ਸੱਭ ਸੰਭਵ ਸਹੂਲਤਾ ਪ੍ਰਦਾਨ ਕੀਤੀਆ ਜਾਣਗੀਆ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੇ ਖੇਡ ਵਿਭਾਗ ਦੇ ਵਲੋਂ ਕਰਵਾਏ ਜਾ ਰਹੇ ਇਨ੍ਹਾ ਖੇਡ ਮੁਕਾਬਲਿਆ ਵਿੱਚ ਹਿੱਸਾ ਲੈਣ ਪਹੁੰਚ ਰਹੀਆ ਖਿਡਾਰਣ ਧੀਆਂ ਨੂੰ ਘਰ ਵਰਗਾ ਮਾਹੌਲ ਦੇਣ ਤੋਂ ਇਲਾਵਾ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਉਨ੍ਹਾ ਕਿਹਾ ਕਿ ਦੱਸ ਪ੍ਰਕਾਰ ਦੀਆ ਹੋਣ ਵਾਲੀਆ ਖੇਡਾ ਲਈ ਖੇਡ ਮਦਾਨਾਂ ਨੂੰ ਇੱਕ ਦੁਲਹਨ ਦੀ ਤਰ੍ਹਾ ਸ਼ਿੰਗਾਰਿਆ ਸਵਾਰਿਆ ਜਾਵੇਗਾ ਉਨ੍ਹਾ ਦੱਸਿਆ ਕਿ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਤੇ ਸਰਕਾਰੀ ਅਤੇ ਗੈਰ ਸਰਕਾਰੀ ਕਾਮੇ ਦਿਨ ਰਾਤ ਇੱਕ ਕਰਕੇ ਇੱਸ ਨੂੰ ਇੱਕ ਬੇਮਿਸਾਲ ਖੇਡ ਸਟੇਡੀਅਮ ਵਜੋ ਤਿਆਰ ਕਰਨ ਵਿੱਚ ਰੁਝੇ ਹੋਏ ਹਨ। ਉਨ੍ਹਾਂ ਦਸਿਆ ਕਿ ਤਿੰਨ ਦਿਨਾ ਇਹਨ੍ਹਾਂ ਰਾਜ ਪੱਧਰੀ ਖੇਡ ਮੁਕਾਬਲਿਆ ਦਾ ਉਦਘਾਟਨੀ ਸਮਾਰੋਹ ਲਾਜਵਾਬ ਹੋਵੇਗਾ ਜਦੋ ਕਿ ਇਨਾਮ ਵੰਡ ਸਮਾਰੋਹ ਵੀ ਵਿਲੱਖਣ ਨਜਾਰਾ ਪੇਸ਼ ਕਰੇਗਾ। ਇਸ ਮੌਕੇ ਤੇ ਸੀਨੀ.. ਹਾਕੀ ਕੋਚ ਜਸਮੀਤ ਕੌਰ, ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਗਰਾਂਉਂਡ ਸੁਪਰਵਾਈਜਰ ਮੁਖਤਾਰ ਮਸੀਹ ,ਕਲਰਕ ਨੇਹਾ ਚਾਵਲਾ, ਕ੍ਰਿਸ਼ਨ ਲਾਲ ਫੁਟਬਾਲ ਕੋਚ, ਹਾਕੀ ਕੋਚ ਬਲਬੀਰ ਸਿੰਘ ਰੰਧਾਵਾ, ਅਮਰੀਕ ਸਿੰਘ ਵੇਟ ਲਿਫਟਿੰਗ ਕੋਚ, ਇੰਦਰਵੀਰ ਸਿੰਘ ਸਾਫਟਬਾਲ, ਜਸਵੰਤ ਸਿੰਘ ਢਿੱਲੋ ਹੈੰਡਬਾਲ ਕੋਚ, ਮਨਮਿੰਦਰ ਸਿੰਘ ਹਾਕੀ ਕੋਚ, ਪਰਮੀਤ ਸਿੰਘ ਹਾਕੀ ਕੋਚ, ਬਲਜਿੰਦਰ ਸਿੰਘ ਹਾਕੀ ਕੋਚ, ਮਨੋਹਰ ਸਿੰਘ ਐਥਲੈਟਿਕਸ ਕੋਚ, ਬਲਬੀਰ ਸਿੰਘ ਜਿਮਨਾਸਟਿਕ ਕੋਚ, ਜੂਡੋ ਕੋਚ ਕਰਮਜੀਤ ਸਿੰਘ, ਬੈਡਮਿਟਨ ਕੋਚ ਰੇਨੂੰ ਵਰਮਾ, ਟੇਬਲ ਟੈਨਿਸ ਕੋਚ ਅਸ਼ੋਕ ਕੁਮਾਰ, ਜਿਮਨਾਸਟਿਕ ਕੋਚ ਰਜਨੀ ਸੈਣੀ, ਨੀਤੂ ਬਾਲਾ, ਬਲਬੀਰ ਸਿੰਘ, ਸਾਫਟਬਾਲ ਕੋਚ ਇੰਦਰਵੀਰ ਸਿੰਘ, ਤੈਰਾਕੀ ਕੋਚ ਵਿਨੋਦ ਸਾਂਗਵਾਨ, ਕਬੱਡੀ ਕੋਚ ਸੁੱਚਾ ਸਿੰਘ , ਪਦਾਰਥ ਸਿੰਘ ਕੁਸ਼ਤੀ ਕੋਚ , ਸ਼ਮਸ਼ੇਰ ਸਿੰਘ ਬਹਾਦਰ ਕਬੱਡੀ ਕੋਚ, ਖੁਸ਼ਵੰਤ ਸਿੰਘ ਫੁਟਬਾਲ ਕੋਚ, ਹਰਿੰਦਰ ਸਿੰਘ ਕੁਸ਼ਤੀ ਕੋਚ, ਕੁਲਦੀਪ ਕੋਰ ਕਬੱਡੀ ਕੋਚ , ਰਜਿੰਦਰ ਕੁਮਾਰ, ਸੁਖਰਾਜ ਸਿੰਘ ਗਰਾਊਂਡ ਮਾਰਕਰ ਕਮ ਮਾਲੀ, ਸੋਮਾ ਸਿੰਘ ਸੇਵਾਦਾਰ, ਕੁਲਦੀਪ ਸਿੰਘ ਸੇਵਾਦਾਰ, ਸੁਮਨ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …

Leave a Reply