Wednesday, July 16, 2025
Breaking News

ਮੈਰੀਟੋਰੀਅਸ ਸਕੂਲਾਂ `ਚ ਦਾਖਲੇ ਲਈ ਦਾਖਲਾ ਪ੍ਰੀਖਿਆ ਸੰਪਨ

ਬਟਾਲਾ, 21 ਅਪਰੈਲ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੁਲਾਂ ਦੇ ਦਸਵੀਂ ਜਮਾਤ ਵਿੱਚ PUNJ2104201910ਪੜ੍ਹਦੇ ਹੁਸ਼ਿਆਰ ਵਿਦਿਆਰਥੀਆਂ ਦਾ ਸਾਂਝਾ ਪੰਜਾਬ ਪੱਧਰੀ ਟੈਸਟ ਲਿਆ ਜਾਂਦਾ ਹੈ।ਕਾਮਯਾਬ ਵਿਦਿਆਥੀਆਂ ਦੀ ਪੜਾਈ ਸਰਕਾਰ ਵੱਲੋਂ ਸਥਾਪਿਤ ਮੈਰੀਟੋਰੀਅਸ ਸਕੂਲਾਂ ਵਿੱਚ ਕਰਵਾਈ ਜਾਂਦੀ ਹੈ।ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀਮਤੀ ਰਾਕੇਸ਼ ਬਾਲਾ, ਉਪ ਜਿਲਾ ਸਿੱਖਿਆ ਅਫਸਰ ਲਖਵਿੰਦਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਗੁਰਦਾਸਪੁਰ ਵਿਖੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਤੇ ਕੰਨਿਆ ਸਕੂਲ ਗੁਰਦਾਸਪੁਰ ਸੈਂਟਰ ਬਣਾਏ ਗਏ ਹਨ, ਤੇ ਇਨਾਂ ਦੋਨਾਂ ਸੈਟਰਾਂ ਵਿੱਚ ਕੁੱਲ 466 ਵਿਦਿਆਰਥੀਆਂ ਵਾਸਤੇ ਦਾਖਲਾ ਕੀਤਾ ਗਿਆ ਸੀ ਤੇ 4 ਵਿਦਿਆਰਥੀ ਕੰਨਿਆ ਸਕੂਲ ਤੇ 3 ਵਿਦਿਆਰਥੀ ਲੜਕੇ ਸਕੂਲ ਗੁਰਦਾਸਪੁਰ ਵਿੱਚ ਗੈਰ ਹਾਜਰ ਸਨ।ਜਿਲਾ ਪੱਧਰੀ ਦਾਖਲਾ ਪ੍ਰੀਖਿਆ ਸਮੇਂ ਪ੍ਰਿੰਸੀਪਲ ਰਮਨ, ਕੁਮਾਰ ਮਰਾੜਾ, ਸੁਖਜੀਤ ਸਿੰਘ ਭੰੁਬਲੀ, ਸੁਰਿੰਦਰ ਕੁਮਾਰ ਅਬਜ਼ਰਵਰ ਤੋ ਇਲਵਾ ਸੁਪਰਡੈਸ ਸ੍ਰੀ ਅਸ਼ਵਨੀ ਕੁਮਾਰ, ਅਮਨ ਡੀ.ਈ.ਓ ਦਫਤਰ, ਵਰਿੰਦਰ ਸਿੰਘ , ਸੁਖਦੇਵ ਲਾਲ, ਜਿੰਮੀ ਖਜੂਰੀਆ ਆਦਿ ਹਾਜਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply