Tuesday, February 24, 2026

ਦਿੱਲੀ ਕਮੇਟੀ ਵੱਲੋਂ ਕਸ਼ਮੀਰ ਨੂੰ ਰਾਹਤ ਸਮੱਗਰੀ ਭੇਜਣ ਦੀ ਕਾਰਵਾਈ ਜਾਰੀ

PPN12091409

ਨਵੀਂ ਦਿੱਲੀ, 12 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ ਕਸ਼ਮੀਰ ਵਿੱਚ ਆਏ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਚੌਥੇ ਦਿੰਨ ਵੀ ਲਗਾਤਾਰ ਪੱਕਿਆ ਰਾਸ਼ਨ, ਦਵਾਈਆਂ ਆਦਿਕ ਵੱਡੀ ਗਿਣਤੀ ਵਿੱਚ ਜਿਥੇ ਦਿੱਲੀ ਤੋਂ ਭੇਜਿਆ ਜਾ ਰਿਹਾ ਹੈ ਉਥੇ ਹੀ ਡਾਕਟਰ ਦੀਆਂ ਟੀਮਾਂ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਦੇਖ-ਰੇਖ ਕਰ ਰਹੀਆਂ ਹਨ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਜੋ ਕਿ ਕਲ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਸ੍ਰੀ ਨਗਰ ਵਿੱਚ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਰਾਹਤ ਅਤੇ ਲੰਗਰ ਦੇ ਇੰਤਜ਼ਾਮਾ ਦਾ ਨਿਗਰਾਨੀ ਕਰਕੇ ਵਾਪਿਸ ਪਰਤੇ ਹਨ, ਨੇ ਦਾਅਵਾ ਕੀਤਾ ਕਿ ਕਮੇਟੀ ਵੱਲੋਂ ਰੋਜ਼ਾਨਾ 50,000 ਬੰਦਿਆ ਨੂੰ ਲੰਗਰ ਪਰਸ਼ਾਦਾ ਛਕਾਇਆ ਜਾ ਰਿਹਾ ਹੈ। ਜੀ.ਕੇ. ਨੇ ਕਿਹਾ ਕਿ ਇਹ ਲੰਗਰ ਬਿਨਾ ਕਿਸੇ ਧਰਮ, ਜਾਤ ਜਾਂ ਸਥਾਨ ਦਾ ਭੇਦ ਕੀਤੇ ਬਿਨਾ ਸ੍ਰੀ ਨਗਰ ਵਿਚ ਚਲ ਰਹੇ ਹਨ, ਜਿਸ ਵਿਚ ਲੰਗਰ ਦੇ ਇਲਾਵਾ ਬਿਸਕੁਟ, ਜੈਕੇਟ, ਦਵਾਈਆਂ, ਗਰਮ ਕਪੜੇ, ਪੀਣ ਲਈ ਪਾਣੀ, ਟੈਂਟ ਅਤੇ ਕਿਸ਼ਤੀਆਂ ਦਾ ਵੀ ਇਸਤੇਮਾਲ ਲੋਕਾਂ ਨੂੰ ਪਰੇਸ਼ਾਨੀ ਚੋਂ ਕੱਢਣ ਵਾਸਤੇ ਕੀਤਾ ਜਾ ਰਿਹਾ ਹੈ।

ਦਿੱਲੀ ਕਮੇਟੀ ਵੱਲੋਂ ਕੱਲ ਵਿਸ਼ੇਸ਼ ਜਹਾਜ਼ ਰਾਹੀਂ ਭੇਜੀ ਗਈ 25 ਟਨ ਰਾਹਤ ਸਾਮਗਰੀ ਦੀ ਖੇਪ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਸ੍ਰੀ ਨਗਰ ਵਿਖੇ ਕੰਮ ਕਰ ਰਹੀ ਦਿੱਲੀ ਕਮੇਟੀ ਦੇ ਮੈਂਬਰਾਂ, ਯੂਥ ਅਕਾਲੀ ਦਲ ਦੇ ਕਾਰਕੁੂੰਨ, ਦਿੱਲੀ ਕਮੇਟੀ ਸਟਾਫ, ਅਤੇ ਸੇਵਾਦਾਰਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸੀਨੀਅਰ ਆਗੂ ਬਲਵੰਤ ਸਿੰਘ ਰਾਮੂਵਾਲੀਆ, ਰਵਿੰਦਰ ਸਿੰਘ ਖੁਰਾਨਾ, ਉਂਕਾਰ ਸਿੰਘ ਥਾਪਰ, ਤਨਵੰਤ ਸਿੰਘ ਅਤੇ ਮੈਂਬਰ ਕੁਲਵੰਤ ਸਿੰਘ ਬਾਠ, ਸਮਰਦੀਪ ਸਿੰਘ ਸੰੰਨੀ, ਜਸਬੀਰ ਸਿੰਘ ਜੱਸੀ ਅਤੇ ਪਰਮਜੀਤ ਸਿੰਘ ਚੰਢੋਕ ਇਨ੍ਹਾਂ ਰਾਹਤ ਕਾਰਜਾਂ ਤੇ ਖਾਸ ਨਿਗਰਾਨੀ ਰੱਖ ਰਹੇ ਹਨ ਜਦੋ ਕਿ ਕਮੇਟੀ ਦੇ ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਪੁਨਿਤ ਸਿੰਘ ਚੰਢੋਕ ਸਰਕਾਰ ਦੀ ਰਾਹਤ ਕਾਰਜਾਂ ਦੀ ਕੈਬਿਨੇਟ ਕਮੇਟੀ ਨਾਲ ਸ੍ਰੀ ਨਗਰ ਵਿੱਚ ਤਾਲਮੇਲ ਦੇਖ ਰਹੇ ਹਨ ਤਾਂਕਿ ਗੈਰ ਜ਼ਰੂਰੀ ਸਮਾਨ ਜਾਂ ਜ਼ਰੂਰਤ ਤੋਂ ਵੱਧ ਸਮਾਨ ਸ੍ਰੀ ਨਗਰ ਨਾ ਮੰਗਵਾਇਆ ਜਾਵੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply