Sunday, December 22, 2024

ਕੇਂਦਰੀ ਸਭਾ ਵਲੋਂ ਕਾ. ਭੀਮ ਸਿੰਘ ਦੀ ਮੌਤ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਧੂਰੀ, 23 ਅਪ੍ਰੈਲ਼ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਜ਼ਿਲਾ੍ਹ ਸੰਗਰੂਰ ਦੇ ਪ੍ਰਧਾਨ ਕਾਮਰੇਡ ਭੀਮ ਸਿੰਘ ਦਿੜ੍ਹਬਾ ਦੀ ਸੜਕ ਹਾਦਸੇ ਵਿੱਚ ਹੋਈ ਅਚਾਨਕ ਅਤੇ ਦੁੱਖਦਾਇਕ ਮੌਤ `ਤੇ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ।ਉਹਨਾਂ ਦੱਸਿਆ ਕਿ ਕਾਮਰੇਡ ਭੀਮ ਸਿੰਘ ਦਿੜ੍ਹਬਾ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ. ਦੇ ਜ਼ਿਲਾ੍ਹ ਸੰਗਰੂਰ ਦੇ ਪ੍ਰਧਾਨ ਸਨ। ਉਹ ਸਾਹਿਤ ਅਤੇ ਸੱਭਿਆਚਾਰਕ ਮੰਚ ਦਿੜ੍ਹਬਾ ਦੇ ਸਾਬਕਾ ਪ੍ਰਧਾਨ ਅਤੇ ਹੁਣ ਸਰਪ੍ਰਸਤ ਸਨ। ਉਹਨਾਂ ਦੀ ਅਗਵਾਈ ਵਿੱਚ ਦਿੜ੍ਹਬਾ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ. ਦਾ ਜਨਰਲ ਚੋਣ ਇਜਲਾਸ ਕਰਵਾਇਆ ਗਿਆ ਸੀ।ਦਿੜ੍ਹਬਾ ਖੇਤਰ ਵਿੱਚ ਬਹੁਤ ਵੱਡੇ-ਵੱਡੇ ਸਾਹਿਤਕ ਸਮਾਗਮ ਕਰਵਾ ਕੇ ਇਲਾਕੇ ਦੇ ਲੇਖਕਾਂ ਅਤੇ ਲੋਕਾਂ ਨੂੰ ਸਾਹਿਤਕ ਚੇਤਨਾ ਪ੍ਰਦਾਨ ਕੀਤੀ।ਉਹਨਾਂ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਰੋਤੇ ਸ਼ਾਮਲ ਹੁੰਦੇ ਸਨ।ਉਹ ਉਘੇ ਸਮਾਜਸੇਵੀ ਸਨ।ਉਹਨਾਂ ਨੇ ਦਿੜ੍ਹਬਾ ਵਿਖੇ ਕੁੜੀਆਂ ਦਾ ਸਕੂਲ ਅਤੇ ਕਾਲਜ ਸਥਾਪਿਤ ਕਰਵਾਉਣ ਵਿੱਚ ਵੱਡਾ ਰੋਲ ਅਦਾ ਕੀਤਾ।ਉਹਨਾਂ ਨੇ ਬਾਬਾ ਵੈਰਸੀਆਣਾ ਚੈਰੀਟੇਬਲ ਹਸਪਤਾਲ ਵਿੱਚ ਵੱਡਾ ਯੋਗਦਾਨ ਪਾ ਕੇ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 55 ਲੱਖ ਤੋਂ ਉਪਰ ਰਕਮ ਆਪਣੇ ਪੱਲਿਓਂ ਲਾ ਕੇ ਅੱਠ ਕਮਰੇ ਅਤੇ ਵੱਡਾ ਹਾਲ ਬਣਵਾਇਆ।
               ਇਸ ਸਮੇਂ ਦੁੱਖ ਪ੍ਰਗਟ ਕਰਨ ਵਾਲ਼ਿਆਂ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ, ਸਰਪ੍ਰਸਤ ਡਾ. ਸਵਰਾਜ ਸਿੰਘ, ਜੰਗੀਰ ਸਿੰਘ ਜਗਤਾਰ, ਜੁਗਿੰਦਰ ਸਿੰਘ ਨਿਰਾਲਾ, ਜੁਗਰਾਜ ਧੌਲਾ, ਡਾ. ਭਗਵੰਤ ਸਿੰਘ, ਕਵੀਸ਼ਰ ਭੀਮ ਸੈਨ ਮੌੜਾਂ, ਜੰਗੀਰ ਸਿੰਘ ਰਤਨ, ਜਗਦੀਸ਼ ਕੂਲਰੀਆਂ, ਗੁਰਨਾਮ ਸਿੰਘ ਕਾਨੂੰਨਗੋ, ਰਾਜ ਕੁਮਾਰ ਗਰਗ, ਜਸਵੰਤ ਅਸਮਾਨੀ, ਭੋਲਾ ਸਿੰਘ ਸੰਗਰਾਮੀ, ਗੁਲਜ਼ਾਰ ਸਿੰਘ ਸ਼ੌਂਕੀ, ਮਿਲਖਾ ਸਿੰਘ ਸਨੇਹੀ, ਬਾਜ ਸਿੰਘ, ਮਹਿਲੀਆ ਆਦਿ ਸ਼ਾਮਲ ਸਨ।
                ਕਾਮਰੇਡ ਭੀਮ ਸਿੰਘ ਦਿੜ੍ਹਬਾ ਦਾ ਭੋਗ 28 ਅਪ੍ਰੈਲ 2019 ਨੂੰ ਬਾਬਾ ਬੈਰਸੀਆਣਾ ਹਸਪਤਾਲ ਵਿੱਚ ਗਿਆਰਾਂ ਤੋਂ ਇੱਕ ਵਜੇ ਤੱਕ ਪਵੇਗਾ।ਉਹਨਾਂ ਭੋਗ ਸਮੇਂ ਲੇਖਕਾਂ ਨੂੰ ਵੱਡੀ ਗਿਣਤੀ `ਚ ਪਹੁੰਚਣ ਦੀ ਅਪੀਲ ਵੀ ਕੀਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply