ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ – ਦੀਪ ਦਵਿੰਦਰ) – ਸਥਾਨਕ ਪੰਜਾਬ ਨਾਟਸ਼ਾਲਾ ਵਿਖੇ `ਯੰਗ ਮਲੰਗ` ਥਿਏਟਰ ਗਰੁੱਪ ਵਲੋਂ ਵਿਅੰਗਮਈ ਅੰਦਾਜ਼ `ਚ ਪੰਜਾਬੀ ਮਜ਼ਾਹੀਆ ਨਾਟਕ `ਟੋਟਲ ਸਿਆਪਾ` ਖੇਡਿਆ ਗਿਆ।ਨਾਟਕ ਦੀ ਕਹਾਣੀ ਕਲਾ ਜਗਤ ਨਾਲ ਜੁੜੇ ਤਿੰਨ ਵਿਅਕਤੀਆਂ ਗਾਇਕ, ਕਲਾਕਾਰ ਅਤੇ ਲੇਖਕ ਬਾਰੇ ਹੈ।ਤਿੰਨੇ ਇੱਕੋ ਕੁੜੀ ਨਾਲ ਪ੍ਰੇਮ ਕਰਦੇ ਹਨ ਅਤੇ ਉਸ ਨੂੰ ਹਾਸਲ ਕਰਨ ਦੀ ਚਾਹਤ ਰੱਖਦੇ ਹਨ।ਕੁੜੀ ਨੂੰ ਹਾਸਲ ਕਰਨ ਲਈ ਉਹ ਕਈ ਪੈਂਤੜੇ ਵਰਤਦੇ ਹਨ, ਪਰ ਜਦ ਕਿਸੇ ਨੂੰ ਕੋਈ ਮੁਸ਼ਕਲ ਹੁੰਂਦੀ ਹੈ ਤਾਂ ਉਹ ਸੱਚੇ ਦੋਸਤ ਬਣ ਕੇ ਮਦਦ `ਤੇ ਆ ਖਲੋਂਦੇੇ ਹਨ।ਨਾਟਕ ਦਰਸ਼ਕਾਂ ਨੂੰ ਸਿਖਿਆ ਦੇਣ ਦੇ ਨਾਲ-ਨਾਲ ਉਨਾਂ ਦਾ ਮਨੋਰੰਜਨ ਵੀ ਕਰਦਾ ਹੈ।ਸਾਜਨ ਕਪੂਰ, ਕਮਲਜੀਤ ਸਿੰਘ ਵਿਸ਼ਟ, ਹਨੀਸ਼ ਰਾਜਪੂਤ, ਹਾਰੁਨ ਅਰੋੜਾ, ਰਾਧਾ ਕਪੂਰ, ਮਨਤੇਜ ਮਾਨ, ਮੁਸਕਾਨ ਰਾਗੀ, ਰਮੀਨਾ ਵਿਜੈ ਕੁਮਾਰ, ਹਰਲੀਨ ਸਿੰਘ ਅਤੇ ਹਨੀ ਸ਼ਰਮਾ ਨੇ ਨਾਟਕ ਵਿੱਚ ਅਹਮ ਰੋਲ ਨਿਭਾਏ।ਨਾਟਸ਼ਾਲਾ ਦੇ ਸੰਸਥਾਪਕ ਤੇ ਸ਼੍ਰੋਮਣੀ ਨਾਟਕਕਾਰ ਜਤਿੰਦਰ ਬਰਾੜ ਨੇ ਕਿਹਾ ਕਿ ਨਾਟਕ ਦੀ ਕਹਾਣੀ ਲੋਕਾਂ ਨੂੰ ਹਸਾਉਣ ਦੇ ਨਾਲ-ਨਾਲ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਵੀ ਉਭਾਰਦੀ ਹੈ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …