
ਬਟਾਲਾ, 12 ਸਤੰਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਨੇ ਅਪੰਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕਰਨ ਵਾਲੇ ਵਿਆਕਤੀਆਂ ਨੂੰ ਸਟੇਟ ਅਵਾਰਡ ਟੂ ਫਿਜ਼ੀਕਲੀ ਹੈਂਡੀਕੈਪਡ ਸਾਲ 2014 ਲਈ ਸਨਮਾਨਿਤ ਕਰਨ ਲਈ ਅਰਜੀਆਂ ਦੀ ਮੰਗ ਕੀਤੀ ਹੈ।
ਬਟਾਲਾ ਦੇ ਐੱਸ.ਡੀ.ਐੱਮ. ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਇਹ ਸਨਮਾਨ ਅੰਗਹੀਣ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ ਵਲੋਂ ਅੰਗਹੀਣ ਵਿਆਕਤੀਆਂ ਦੀ ਭਲਾਈ ਲਈ ਕੀਤੇ ਕੰਮਾ ਦੇ ਅਧਾਰ ਤੇ ਦਿੱਤਾ ਜਾਂਦਾ ਹੈ। ਅਪੰਗ ਵਿਅਕਤੀਆਂ ਦੇ ਭਲਾਈ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸੰਸਥਾ/ਐਨ.ਜੀ.ਓਜ਼ ਨੂੰ 25,000/- ਰੁਪਏ ਪ੍ਰਤੀ ਸੰਸਥਾ, ਅੰਗਹੀਣ ਖਿਡਾਰੀ/ਔਰਤਾਂ ਲਈ ਨਿੱਜੀ ਯੋਗਤਾ/ਪ੍ਰਾਪਤੀਆਂ ਲਈ 5,000/-ਰੁਪਏ ਪ੍ਰਤੀ ਖਿਡਾਰੀ ਅਤੇ ਕਰਮਚਾਰੀ/ਸਵੈ-ਕਰਮਚਾਰੀ/ਵਿਅਕਤੀਗਤ 10,000/-ਰੁਪਏ ਦਿੱਤਾ ਜਾਵੇਗਾ। ਸ਼. ਗਰੇਵਾਲ ਨੇ ਦੱਸਿਆ ਕਿ ਹਰ ਕੈਟਾਗਿਰੀ ਵਿਚੋਂ ਇਕ ਕਰਮਚਾਰੀ/ਸਵੈ-ਰੋਜ਼ਗਾਰ/ਵਿਅਕਤੀਗਤ ਨੂੰ ਹੀ ਚੁਣੇ ਜਾਣ ਦੀ ਵਿਵਸਥਾ ਹੈ।
ਸ. ਗਰੇਵਾਲ ਨੇ ਦੱਸਿਆ ਕਿ ਸਟੇਟ ਅਵਾਰਡ ਟੂ ਫਿਜ਼ੀਕਲੀ ਹੈਂਡੀਕੈਪਡ-2014 ਲਈ ਯੋਗ ਬਿਨੈਕਾਰ ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਪਾਸੋਂ ਨਿਰਧਾਰਤ ਪ੍ਰੋਫਾਰਮਾਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਬਿਨੈਕਾਰ ਆਪਣੇ ਬੇਨਤੀ ਪੱਤਰ ਜਿਲ੍ਹਾ ਪੱਧਰੀ ਕਮੇਟੀ ਦੀ ਪ੍ਰਵਾਨਗੀ/ਸਿਫਾਰਸ਼ ਸਹਿਤ ਮੁੱਖ ਦਫਤਰ(ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਐਸ.ਸੀ.ਓ ਨੰ: 102-103 ਸੈਕਟਰ 34-ਏ ਚੰਡੀਗੜ੍ਹ ਵਿਖੇ ਮਿਤੀ 30.9.2014 ਜਾਂ ਇਸ ਤੋਂ ਪਹਿਲਾਂ-ਪਹਿਲਾਂ ਦੇ ਸਕਦੇ ਹਨ। ਜਿਲ੍ਹਾ ਪੱਧਰੀ ਕਮੇਟੀ ਦੀ ਸ਼ਿਫਾਰਸ਼ ਤੋੋਂ ਬਿਨਾਂ ਅਤੇ ਨਿਸਚਿਤ ਮਿਤੀ ਤੋੋਂ ਬਾਅਦ ਪ੍ਰਾਪਤ ਹੋਏ ਬਿਨੈ ਪੱਤਰਾਂ ਤੇ ਕੋਈ ਵਿਚਾਰ ਨਹੀ ਕੀਤਾ ਜਾਵੇਗਾ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media