ਭਿੱਖੀਵਿੰਡ, 8 ਮਈ (ਪੰਜਾਬ ਪੋਸਟ – ਹਰਮੀਤ ਭਿਖੀਵਿੰਡ) – ਇਥੋਂ ਥੋੜੀ ਦੂਰੀ ਤੇ ਪੈਂਦੇ ਪਿੰਡ ਦਿਲਾਵਰਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਨ ਧੰਨ ਬਾਬਾ ਬੀਰ ਸਿੰਘ ਸ਼ਹੀਦ ਜੀ ਦਾ ਸਲਾਨਾ ਜੋੜ ਮੇਲਾ 10 ਮਈ ਦਿਨ ਸ਼ੁਕਰਵਾਰ ਨੂੰ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਮੁੱਚੇ ਸਹਿਯੋਗ ਨਾਲ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੇਲਾ ਪ੍ਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮੇਲੇ ਦੇ ਸਬੰਧ ਵਿੱਚ 8 ਮਈ ਨੂੰ ਬਾਬਾ ਜੀ ਦੇ ਅਸਥਾਨ `ਤੇ 28 ਸ੍ਰ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਪਾਠ ਰਖਵਾਏ ਗਏ ਹਨ।ਜਿਨ੍ਹਾਂ ਦੇ ਭੋਗ 10 ਮਈ ਨੂੰ ਪੈਣਗੇ ਅਤੇੇ ਭੋਗ ਤੋਂ ਉਪਰੰਤ ਇਕ ਖੁੱਲੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜ਼ਾਏ ਜਾਣਗੇ। ਜਿਸ ਦੌਰਾਨ ਭਾਈ ਸੋਨਮਦੀਪ ਸਿੰਘ ਦਾ ਕੀਰਤਨੀ ਜਥਾ, ਬੀਬੀ ਜਸਬੀਰ ਕੌਰ ਅਤੇ ਸੋਹੀ ਬ੍ਰਦਰਜ਼ ਦਾ ਕਵੀਸ਼ਰੀ ਜਥਾ ਸੰਗਤਾਂ ਨੂੰ ਨਿਹਾਲ ਕਰਨਗੇ।ਸਾਰਾ ਦਿਨ ਠੰਡੀਆਂ ਮਿੱਠੀਆਂ ਛਬੀਲਾਂ ਅਤੇ ਗੁਰੂ ਕਾ ਲੰਗਰ ਅਤੱਟ ਵਰਤੇਗਾ।ਸ਼ਾਮ ਨੂੰ ਨਾਮਵਰ ਕਬੱਡੀ ਟੀਮਾਂ ਦਰਮਿਆਨ ਕਬੱਡੀ ਮੈਚ ਕਰਵਾਏ ਜਾਣਗੇ।
ਇਸ ਮੋਕੇ ਅੰਮ੍ਰਿਤ ਸੰਚਾਰ ਵੀ ਹੋਵੇਗਾ ਅਤੇ ਅੰਮ੍ਰਿਤ ਛਕਣ ਵਾਲੇ ਅਭਿਲਾਖੀਆਂ ਨੂੰ ਮੁਫਤ ਕਕਾਰ ਦਿੱਤੇ ਜਾਣਗੇ ਤੇ ਸੋਹਣੀ ਪੱਗ ਬੰਨਣ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
Check Also
ਪੂਰੇ ਸਮੈਸਟਰ ਦੌਰਾਨ ਵੱਧ ਹਾਜ਼ਰੀਆਂ ਲਗਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ
ਸੰਗਰੂਰ, 5 ਮਈ (ਜਗਸੀਰ ਲੌਂਗੋਵਾਲ) – ਅਕਸਰ ਹੀ ਦੇਖਿਆ ਗਿਆ ਹੈ ਕਿ ਸਕੂਲ, ਕਾਲਜ ਪ੍ਰਬੰਧਕਾਂ …