Wednesday, July 29, 2026

ਵਧੀਕ ਮੈਜਿਸਟਰੇਟ ਪਠਾਨਕੋਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਪਠਾਨਕੋਟ, 11 ਮਈ (ਪੰਜਾਬ ਪੋਸਟ ਬਿਊਰੋ) – ਰਾਜੀਵ ਕੁਮਾਰ ਵਰਮਾ ਵਧੀਕ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਦੀਆਂ PUNJ1105201908ਸੀਮਾਵਾਂ ਅੰਦਰ ਘੜੂਕੇ/ਟਰਾਲੀਆਂ/ਮੋਟਰਸਾਈਕਲ ਟਰਾਲੀ ਜਾਂ ਹੱਥ ਵਾਲੇ ਠੇਲੇ `ਤੇ ਲਟਕਦਾ ਸਰੀਆ ਲੈ ਕੇ ਜਾਣ ਤੇ ਪੂਰਨ ਪਾਬੰਦੀ ਲਗਾਈ ਜਾਂਦੀ ਹੈ।  
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਵੀ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਆਮ ਪਬਲਿਕ ਜਾਂ ਸਰਕਾਰੀ ਅਦਾਰੇ ਵੱਲੋਂ ਸੜਕਾਂ/ਗਲੀਆਂ ਵਿੱਚ ਰੇਤਾ/ਬੱਜਰੀ/ਇੱਟਾਂ ਜਾਂ ਘਰੇਲੂ ਮਲਬਾ ਆਦਿ ਲਗਾਉਣ ਤੇ ਪਾਬੰਦੀ ਲਗਾਈ ਜਾਂਦੀ ਹੈ।ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਵੀ ਜਾਰੀ ਕੀਤਾ ਹੈ ਕਿ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਗੈਰ-ਮਨਜੂਰਸ਼ੁਦਾ ਅਹਾਤੇ/ਢਾਬਿਆਂ ਦੇ ਅੰਦਰ ਬੈਠ ਕੇ ਸ਼ਰਾਬ ਪੀਣ ਤੇ ਪਾਬੰਦੀ ਲਗਾਈ ਜਾਂਦੀ ਹੈ।
ਇੱਕ ਹੋਰ ਹੁਕਮ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿਖੇ ਸਥਿਤ ਹਿੰਦ-ਪਾਕਿ ਅੰਤਰਰਾਸ਼ਟਰੀ ਸਰਹੱਦ ਤੋਂ 1 ਕਿਲੋਮੀਟਰ ਦੇ ਘੇਰੇ ਅੰਦਰ ਰਾਤ 8 ਵਜੇ ਤੋਂ ਅਗਲੀ ਸਵੇਰੇ 5 ਵਜੋ ਤੱਕ ਆਮ ਲੋਕਾਂ ਦੇ ਜਾਣ ਤੇ ਪਾਬੰਦੀ ਲਗਾਈ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇਹ ਹੁਕਮ ਬੀ.ਐਸ.ਐਫ, ਪੁਲਿਸ, ਫੋਜ, ਸੀ.ਆਰ.ਪੀ.ਐਫ, ਹੋਮ ਗਾਰਡਜ਼ ਅਤੇ ਕੇਂਦਰੀ ਆਬਕਾਰੀ ਦੇ ਕਰਮਚਾਰੀਆਂ ਅਤੇ ਡਿਊਟੀ `ਤੇ ਤਾਇਨਾਤ ਅਮਲੇ ਤੇ ਲਾਗੂ ਨਹੀਂ ਹੋਵੇਗਾ।ਇਹ ਸਾਰੇ ਹੁਕਮ ਤੁਰੰਤ ਲਾਗੂ ਹੋ ਕੇ 6 ਜੁਲਾਈ 2019 ਤੱਕ ਲਾਗੂ ਰਹਿਣਗੇ।  
 

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply