ਮਲੋਟ, 11 ਮਈ (ਪੰਜਾਬ ਪੋਸਟ – ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਦਾ ਦੱਸਵੀਂ ਦਾ ਨਤੀਜਾ ਬਹੁਤ
ਸ਼ਾਨਦਾਰ ਰਿਹਾ, 7 ਵਿਦਿਆਰਥਣਾਂ ਦੇ ਨੰਬਰ 90% ਵੱਧ ਆਏ।ਜਿਨ੍ਹਾਂ ਵਿਚੋਂ ਨਸੀਬ ਕੌਰ ਦੇ 94.84%, ਕਿਰਨ ਬਾਲਾ ਦੇ 95.07%, ਸਿਮਰਜੀਤ ਕੌਰ ਦੇ 94.3, ਮਨੀਸ਼ਾ ਰਾਣੀ ਦੇ 93.23%, ਸਿਮਰਨਪ੍ਰੀਤ ਕੌਰ ਦੇ 92% , ਪ੍ਰਦੀਪ ਕੌਰ ਦੇ 91.07%, ਮਧੂ ਰਾਣੀ ਦੇ 90.61% ਹਨ।25 ਵਿਦਿਆਰਥਣਾਂ ਨੇ 80% ਤੋਂ ਵੱਧ ਨੰਬਰ ਆਏ ਹਨ।ਇਸ ਤੋ ਇਲਾਵਾ 71 ਵਿਦਿਆਰਥਣਾਂ ਦੇ ਨੰਬਰ 60% ਤੋਂ ਵੱਧ ਆਏ ਹਨ।ਸਕੂਲ ਦੇ ਸਾਇੰਸ, ਮੈਥ, ਪੰਜਾਬੀ, ਹਿੰਦੀ, ਕੰਪਿਊਟਰ, ਫਿਜ਼ੀਕਲ ਐਜੂਕੇਸ਼ਨ, ਬਿਊਟੀ ਐਂਡ ਵੈਲਨੈਸ ਅਤੇ ਹੈਲਥ ਕੇਅਰ ਵਿਸ਼ਿਆਂ ਦਾ ਨਤੀਜਾ 100% ਰਿਹਾ।ਸਕੂਲ ਪ੍ਰਿੰਸੀਪਲ ਵਿਜੇ ਗਰਗ ਨੇ ਵਿਦਿਆਰਥਣਾਂ, ਉਹਨਾਂ ਦੇ ਮਾਤਾ ਪਿਤਾ ਨੂੰ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨਾਂ ਨੇ ਕਿਹਾ ਸਕੂਲ ਦਾ ਨਤੀਜਾ ਚੰਗਾ ਆਉਣ ਪਿਛੇ ਬੱਚਿਆਂ ਦੀ ਪੜ੍ਹਾਈ ਵਿੱਚ ਲਗਨ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ।ਉਨਾਂ ਕਿਹਾ ਕਿ ਸਕੂਲ ਲੱਗਣ ਤੋਂ ਪਹਿਲਾਂ ਅਤੇ ਛੁੱਟੀ ਤੋਂ ਬਾਅਦ ਵੀ ਅਧਿਆਪਕਾਂ ਵਲੋਂ ਵਿਸ਼ੇਸ਼ ਕਲਾਸਾਂ ਲਗਾਈਆਂ ਜਾਂਦੀਆਂ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media